24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਗਤਕਾ ਚੈਂਪੀਅਨਸ਼ਿਪ ’ਚ ਤਗ਼ਮੇ ਜਿੱਤ ਵਾਲੇ ਖਿਡਾਰੀਆਂ ਤੇ ਕੋਚ ਦਾ ਸਨਮਾਨ

ਦੋਦਾ, 23 ਅਕਤੂਬਰ (ਰਵੀਪਾਲ)-ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ’ਚ ਭਾਈ ਦਾਨ ਸਿੰਘ ਗੱਤਕਾ ਅਖਾੜਾ ਦੋਦਾ ਦੇ 18 ਬੱਚਿਆਂ ਨੇ ਪੂਰੀ ਟੀਮ ਸਮੇਤ 18 ਸੋਨੇ ਦੇ ਤਗ਼ਮੇ ਹਾਸਿਲ ਕਰਕੇ ਦੋਦਾ ਦਾ ਨਾਂਅ ਰੋਸ਼ਨ ਕੀਤਾ, ਜਿਸ ’ਤੇ ਡੇਰਾ ਬਾਬਾ ਧਿਆਨਦਾਸ ਦੋਦਾ ਵਿਖੇ ਗੱਤਕਾ ਟੀਮ ਸਹਿਯੋਗੀਆਂ ਵਲੋਂ ਬੱਚਿਆਂ ਤੇ ਕੋਚ ਗੁਰਲਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਖ ਸੇਵਾਦਾਰ ਹਰਪਾਲ ਸਿੰਘ ਬਰਾੜ ਦੋਦਾ ਨੇ ਦੱਸਿਆਂ ਕਿ ਗੁਰੂ ਨਾਨਕ ਡਿਫੈਂਸ ਅਤੇ ਸਪੋਰਟਸ ਅਕੈਡਮੀ ਰਤੀਆ (ਹਰਿਆਣਾ) ’ਚ 10ਵੀਂ ਸਬ ਜੂਨੀਅਰ ਅਤੇ ਜੂਨੀਅਰ ਗੱਤਕਾ ਚੈਂਪੀਅਨਸ਼ਿਪ 2026 ਕਰਵਾਈ ਗਈ।

ਅਜੀਤ ਡੈਸਕ 24-10-2026
ਦੋਦਾ, 23 ਅਕਤੂਬਰ (ਰਵੀਪਾਲ)-ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ’ਚ ਭਾਈ ਦਾਨ ਸਿੰਘ ਗੱਤਕਾ ਅਖਾੜਾ ਦੋਦਾ ਦੇ 18 ਬੱਚਿਆਂ ਨੇ ਪੂਰੀ ਟੀਮ ਸਮੇਤ 18 ਸੋਨੇ ਦੇ ਤਗ਼ਮੇ ਹਾਸਿਲ ਕਰਕੇ ਦੋਦਾ ਦਾ ਨਾਂਅ ਰੋਸ਼ਨ ਕੀਤਾ, ਜਿਸ ’ਤੇ ਡੇਰਾ ਬਾਬਾ ਧਿਆਨਦਾਸ ਦੋਦਾ ਵਿਖੇ ਗੱਤਕਾ ਟੀਮ ਸਹਿਯੋਗੀਆਂ ਵਲੋਂ ਬੱਚਿਆਂ ਤੇ ਕੋਚ ਗੁਰਲਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਖ ਸੇਵਾਦਾਰ ਹਰਪਾਲ ਸਿੰਘ ਬਰਾੜ ਦੋਦਾ ਨੇ ਦੱਸਿਆਂ ਕਿ ਗੁਰੂ ਨਾਨਕ ਡਿਫੈਂਸ ਅਤੇ ਸਪੋਰਟਸ ਅਕੈਡਮੀ ਰਤੀਆ (ਹਰਿਆਣਾ) ’ਚ 10ਵੀਂ ਸਬ ਜੂਨੀਅਰ ਅਤੇ ਜੂਨੀਅਰ ਗੱਤਕਾ ਚੈਂਪੀਅਨਸ਼ਿਪ 2026 ਕਰਵਾਈ ਗਈ। ਇਸ ਦੌਰਾਨ ਪੰਜਾਬ ਟੀਮ ’ਚ ਖੇਡਦਿਆਂ ਭਾਈ ਦਾਨ ਸਿੰਘ ਗੱਤਕਾ ਅਖਾੜਾ ਪਿੰਡ ਦੋਦਾ ਦੇ 18 ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮੇ ਜਿੱਤੇ। ਇਸ ਟੀਮ ’ਚੋਂ ਹੋਣਹਾਰ ਖਿਡਾਰੀ ਗੁਰਜੋਤ ਸਿੰਘ ਬਰਾੜ ਦੋਦਾ ਨੇ ਪਿਛਲੀ ਵਾਰ ਤੇ ਹੁਣ ਸਾਰੀ ਟੀਮ ਸਮੇਤ ਸੋਨੇ ਦੇ ਤਗ਼ਮੇ ਪ੍ਰਾਪਤ ਕਰਕੇ ਦੋਦਾ ਦਾ ਨਾਂਅ ਰੋਸ਼ਨ ਕੀਤਾ। ਇਸ ਮੌਕੇ ਸਮੂਹ ਖਿਡਾਰੀਆਂ ਤੇ ਕੋਚ ਗੁਰਲਾਲ ਸਿੰਘ ਨੂੰ ਸਨਮਾਨ ਦਿੰਦੇ ਹੋਏ ਕਿਹਾ ਕਿ ਗੱਤਕਾ ਸਾਡੀ ਪ੍ਰਾਚੀਨ ਤੇ ਰਵਾਇਤੀ ਮਾਰਸ਼ਲ ਆਰਟ ਖੇਡ ਹੈ, ਜੋ ਸਾਨੂੰ ਸਾਡੇ ਇਤਿਹਾਸ ਤੇ ਵਿਰਾਸਤ ਨਾਲ ਜੋੜਦੀ ਹੈ। ਬਾਬਾ ਮਨਜੀਤ ਸਿੰਘ ਖੂਹ ਸਾਹਿਬ ਵਾਲੇ ਤੇ ਬਾਬਾ ਮਨਪ੍ਰੀਤ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਨੇ ਪਿੰਡਾਂ ’ਚ ਗੱਤਕਾ ਖੇਡ ਕੈਂਪਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬਲਕਰਨ ਸਿੰਘ ਬੁੱਟਰ, ਗੁਰਦਾਸ ਸਿੰਘ ਦੋਦਾ, ਰੁਪਿੰਦਰ ਕੌਰ, ਕਿਰਨਦੀਪ ਕੌਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਪਿਛਲੀ ਖ਼ਬਰ ਯੰਗ ਇੰਡੀਆ ਕਲੀਨਰੀ ਚੈਂਪੀਅਨਸ਼ਿਪ ’ਚ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਜ਼ਿਲ੍ਹੇ ਦੀ ਨੁਮਾਇੰਦਗੀ ਅਗਲੀ ਖ਼ਬਰ ਪੀ.ਡਬਲਿਊ.ਡੀ. ਟੈਕਨੀਕਲ ਅਤੇ ਦਰਜਾ ਚਾਰ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।