17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਜੈਤੋ ’ਚ ਨਿਕਾਸੀ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਲਈ ਮੁਸੀਬਤ ਬਣਿਆ ਮੀਂਹ ਦਾ ਪਾਣੀ

ਜੈਤੋ, 16 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਲੰਘੀ ਰਾਤ ਪਏ ਮੀਂਹ ਨਾਲ ਸਥਾਨਕ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ ਪਰ ਇਸ ਪਾਣੀ ਨਿਕਾਸੀ ਲਈ ਪੁੱਖਤਾ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਲਈ ਮਸੀਬਤ ਦਾ ਕਾਰਨ ਬਣਿਆ ਹੋਇਆ ਹੈ। ਜਿਹੜੇ ਮੁਹੱਲਿਆਂ ਗਲੀਆਂ ਵਿਚ ਬਾਰਿਸ਼ ਦਾ ਅਕਸਰ ਹੀ ਪਾਣੀ ਖੜ੍ਹਦਾ ਹੈ ਉਨ੍ਹਾਂ ਮੁਹੱਲਿਆਂ ਦੇ ਲੋਕਾਂ ਵਲੋਂ ਕਈ ਵਾਰ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਜੈਤੋ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।

ਜੈਤੋ ਦੇ ਮੇਨ ਬਾਜ਼ਾਰ ਤੇ ਨਹਿਰੂ ਪਾਰਕ ਨੂੰ ਜਾਂਦੀ ਸੜਕ ’ਤੇ ਖੜ੍ਹਾ ਮੀਂਹ ਦਾ ਪਾਣੀ। ਤਸਵੀਰ : ਗੁਰਚਰਨ ਸਿੰਘ ਗਾਬੜੀਆ 17-10-2026
ਜੈਤੋ, 16 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਲੰਘੀ ਰਾਤ ਪਏ ਮੀਂਹ ਨਾਲ ਸਥਾਨਕ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ ਪਰ ਇਸ ਪਾਣੀ ਨਿਕਾਸੀ ਲਈ ਪੁੱਖਤਾ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਲਈ ਮਸੀਬਤ ਦਾ ਕਾਰਨ ਬਣਿਆ ਹੋਇਆ ਹੈ। ਜਿਹੜੇ ਮੁਹੱਲਿਆਂ ਗਲੀਆਂ ਵਿਚ ਬਾਰਿਸ਼ ਦਾ ਅਕਸਰ ਹੀ ਪਾਣੀ ਖੜ੍ਹਦਾ ਹੈ ਉਨ੍ਹਾਂ ਮੁਹੱਲਿਆਂ ਦੇ ਲੋਕਾਂ ਵਲੋਂ ਕਈ ਵਾਰ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਜੈਤੋ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਵਾਰ-ਵਾਰ ਦਾਅਵੇ ਤਾਂ ਕਈ ਵਾਰ ਕੀਤੇ ਗਏ ਹਨ ਪਰ ਲੋਕਾਂ ਨੂੰ ਇਹ ਸੰਤਾਪ ਕਈ ਸਾਲਾਂ ਤੋਂ ਭੋਗਣਾ ਪੈ ਰਿਹਾ ਹੈ। ਇਨ੍ਹਾਂ ਵਿਭਾਗਾਂ ਵਲੋਂ ਕਈ ਵਾਰ ਮੋਟਰ ਖ਼ਰਾਬ ਹੋਣ ਜਾਂ ਬਿਜਲੀ ਸਪਲਾਈ ਨਾ ਮਿਲਣ ਦਾ ਬਹਾਨਾ ਵੀ ਬਣਿਆ ਜਾਂਦਾ ਹੈ ਪਰ ਜਨਰੇਟਰ ਦਾ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਤਾਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਤੇ ਸੀਵਰੇਜ ਦਾ ਪਾਣੀ ਅਕਸਰ ਹੀ ਗਲੀਆਂ ਮੁਹੱਲਿਆਂ ਵਿਚ ਘੁੰਮਦਾ ਰਹਿੰਦਾ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਤੁਰੰਤ ਕਦਮ ਚੁੱਕੇ ਜਾਣ ਤਾਂ ਜੋ ਕਿ ਸ਼ਹਿਰ ਨਿਵਾਸੀਆਂ ਨੂੰ ਪੇਸ਼ ਆ ਰਹੀ ਸਮੱਸਿਆਂ ਤੋਂ ਛੁਟਕਾਰਾ ਮਿਲ ਸਕੇ।
ਪਿਛਲੀ ਖ਼ਬਰ ਮੀਂਹ ਤੇ ਗੜਿਆਂ ਕਾਰਨ ਝੋਨੇ ਦੀ ਫ਼ਸਲ ਜ਼ਮੀਨ ’ਤੇ ਵਿਛੀ ਅਗਲੀ ਖ਼ਬਰ ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।