15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਅੰਡਰ-14 ਕ੍ਰਿਕਟ ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਨੇ ਫ਼ਿਰੋਜ਼ਪੁਰ ਨੂੰ ਹਰਾਇਆ

ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵਲੋਂ ਕਰਵਾਏ ਜਾ ਰਹੇ ਅੰਤਰ-ਜ਼ਿਲ੍ਹਾ ਇਕ ਰੋਜ਼ਾ ਅੰਡਰ-14 ਕ੍ਰਿਕਟ ਟੂਰਨਾਮੈਂਟ 2026-27 ਦੇ ਮੁਕਾਬਲੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫ਼ਿਰੋਜ਼ਪੁਰ ਦੀ ਟੀਮ ਨੂੰ 21 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਜਿੱਤ ਵਿਚ ਅਜੀਤੇਸ਼ ਸਿੰਘ ਬਰਾੜ ਤੇ ਪ੍ਰਭਸਹਿਜ ਕੰਬੋਜ ਦੇ ਅਰਧ ਸੈਂਕੜਿਆਂ ਅਤੇ ਗੇਂਦਬਾਜ਼ ਹਰਮਨ ਦੀਆਂ ਤਿੰਨ ਵਿਕਟਾਂ ਨੇ ਅਹਿਮ ਭੂਮਿਕਾ ਨਿਭਾਈ।

ਅਜੀਤ ਡੈਸਕ 15-10-2026
ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵਲੋਂ ਕਰਵਾਏ ਜਾ ਰਹੇ ਅੰਤਰ-ਜ਼ਿਲ੍ਹਾ ਇਕ ਰੋਜ਼ਾ ਅੰਡਰ-14 ਕ੍ਰਿਕਟ ਟੂਰਨਾਮੈਂਟ 2026-27 ਦੇ ਮੁਕਾਬਲੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫ਼ਿਰੋਜ਼ਪੁਰ ਦੀ ਟੀਮ ਨੂੰ 21 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਜਿੱਤ ਵਿਚ ਅਜੀਤੇਸ਼ ਸਿੰਘ ਬਰਾੜ ਤੇ ਪ੍ਰਭਸਹਿਜ ਕੰਬੋਜ ਦੇ ਅਰਧ ਸੈਂਕੜਿਆਂ ਅਤੇ ਗੇਂਦਬਾਜ਼ ਹਰਮਨ ਦੀਆਂ ਤਿੰਨ ਵਿਕਟਾਂ ਨੇ ਅਹਿਮ ਭੂਮਿਕਾ ਨਿਭਾਈ। ਡੀ.ਸੀ.ਏ. ਮੁਕਤਸਰ ਸਾਹਿਬ ਦੇ ਕ੍ਰਿਕਟ ਮੈਦਾਨ ਵਿਚ ਖੇਡੇ ਗਏ ਇਸ ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟੀਮ ਨੇ ਨਿਰਧਾਰਤ 50 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 212 ਦੌੜਾਂ ਬਣਾਈਆਂ। ਅਜੀਤੇਸ਼ ਸਿੰਘ ਬਰਾੜ ਨੇ 54 ਦੌੜਾਂ ਅਤੇ ਪ੍ਰਭਸਹਿਜ ਕੰਬੋਜ ਨੇ 53 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। ਇਸ ਤੋਂ ਇਲਾਵਾ ਪਰਵਾਜ ਸਿੰਘ ਨੇ ਨਾਬਾਦ 43 ਦੌੜਾਂ ਤੇ ਪ੍ਰਥਮ ਜੈਨ ਨੇ 35 ਦੌੜਾਂ ਬਣਾਈਆਂ। ਫ਼ਿਰੋਜ਼ਪੁਰ ਵਲੋਂ ਗੇਂਦਬਾਜ਼ੀ ਕਰਦਿਆਂ ਜਸ਼ਨਦੀਪ ਸਿੰਘ ਬਰਾੜ ਤੇ ਯਸ਼ ਵਰਧਨ ਸਿੰਘ ਨੇ ਦੋ-ਦੋ ਵਿਕਟਾਂ, ਜਦਕਿ ਸਿਧਾਂਤ ਗਲਹੋਤਰਾ ਨੇ ਇਕ ਵਿਕਟ ਹਾਸਿਲ ਕੀਤੀ। 213 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਫ਼ਿਰੋਜ਼ਪੁਰ ਦੀ ਟੀਮ 49.1 ਓਵਰਾਂ ਵਿਚ 191 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਫ਼ਿਰੋਜ਼ਪੁਰ ਵਲੋਂ ਗੁਰਪ੍ਰਤਾਪ ਸਿੰਘ ਨੇ 35 ਦੌੜਾਂ, ਹਰਸਿਫ਼ਤ ਸਿੰਘ ਹਾਂਡਾ ਨੇ 34 ਦੌੜਾਂ, ਯਸ਼ ਵਰਧਨ ਸਿੰਘ ਨੇ 29 ਦੌੜਾਂ ਅਤੇ ਰਮਨਪ੍ਰੀਤ ਸਿੰਘ ਸੰਧੂ ਨੇ ਨਾਬਾਦ 25 ਦੌੜਾਂ ਬਣਾਈਆਂ। ਸ੍ਰੀ ਮੁਕਤਸਰ ਸਾਹਿਬ ਵਲੋਂ ਗੇਂਦਬਾਜ਼ੀ ਕਰਦਿਆਂ ਹਰਮਨ ਨੇ ਤਿੰਨ ਵਿਕਟਾਂ ਹਾਸਿਲ ਕਰਕੇ ਵਿਰੋਧੀ ਟੀਮ ਨੂੰ ਵੱਡਾ ਝਟਕਾ ਦਿੱਤਾ। ਸ਼ੁਭਦੀਪ ਸਿੰਘ ਤੇ ਪਰਵਾਜ ਸਿੰਘ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਰਾਜਦੀਪ ਸਿੰਘ ਨੇ ਇਕ ਵਿਕਟ ਹਾਸਿਲ ਕੀਤੀ। ਟੀਮ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਵਿਕਰਮਜੀਤ, ਡਾ. ਮਦਨ ਮੋਹਨ ਬਾਂਸਲ, ਬਾਵਾ ਯਾਦਵਿੰਦਰ ਸਿੰਘ, ਮੋਹਕਮ ਸਿੰਘ ਸੰਧੂ, ਭੀਸ਼ਮ ਬਾਂਸਲ, ਮੰਗਤ ਕੁੱਕੜ, ਸੁਰਿੰਦਰ ਅਰੋੜਾ, ਪਰਮਜੀਤ ਸਿੰਘ, ਵਿਜੇ ਕੁਮਾਰ, ਮਨਿੰਦਰ ਚੋਪੜਾ, ਸੰਜੀਵ ਗੁਪਤਾ, ਜਸਪਾਲ ਸਿੰਘ ਔਲਖ, ਗੁਰਬਖ਼ਸ਼ ਸਿੰਘ, ਰਾਕੇਸ਼ ਵਾਟਸ, ਜਸਕਰਨ ਸਿੰਘ, ਸੁਨੀਲ ਕੁਮਾਰ, ਜਸਪਾਲ ਸਿੰਘ ਹਰੀਕੇ ਕਲਾਂ, ਅੰਗਰੇਜ਼ ਸਿੰਘ ਬਰੀਵਾਲਾ, ਰਾਜਵੰਤ ਸਿੰਘ ਗਿੱਲ, ਵਿਜੇ ਚੋਪੜਾ, ਸੁਪਿੰਦਰਜੀਤ ਸਿੰਘ, ਪੰਕਜ ਕੁਮਾਰ, ਸ਼ੇਰਬਾਜ ਸਿੰਘ ਫ਼ੱਤਣਵਾਲਾ ਤੇ ਗੁਰਭੇਜ ਖੋਸਾ ਸਮੇਤ ਸਮੂਹ ਮੈਂਬਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਮਿੰਦਰ ਬੱਤਰਾ ਨੇ ਚੋਣਕਾਰਾਂ, ਕੋਚਾਂ ਲਖਵਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਗੁਰਸੰਤ ਸਿੰਘ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਅਗਲੇ ਮੈਚ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਖ਼ਿਲਾਫ਼ ਭਾਜਪਾ ਵਲੋਂ ਡੀ. ਸੀ. ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਪਰਵਿੰਦਰ ਝੋਟੇ ਦੇ ਕਾਤਲਾਂ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।