13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਾਊਂਟ ਆਬੂ ਵਿਖੇ ਬੀ.ਕੇ. ਬ੍ਰਿਜ ਮੋਹਨ ਭਾਈ ਦੀ ਯਾਦ ਵਿਚ ਸਰਬ ਧਰਮ ਸਭਾ ਕਰਵਾਈ

ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਰਾਜਸਥਾਨ ਦੇ ਮਾਊਂਟ ਆਬੂ ਵਿਖੇ ਬ੍ਰਹਮਾ ਕੁਮਾਰੀਜ਼ ਸੰਸਥਾ ਦੇ ਸਾਬਕਾ ਜਨਰਲ ਸਕੱਤਰ ਰਾਜਯੋਗੀ ਬੀ. ਕੇ.

ਮਾਊਂਟ ਆਬੂ ਵਿਖੇ ਰਾਜਯੋਗੀ ਬੀ.ਕੇ. ਬ੍ਰਿਜ ਮੋਹਨ ਭਾਈ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਵਾਸੀ ਗੁਰਦਾਸ ਗਿਰਧਰ। ਅਜੀਤ ਤਸਵੀਰ 13-10-2026
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਰਾਜਸਥਾਨ ਦੇ ਮਾਊਂਟ ਆਬੂ ਵਿਖੇ ਬ੍ਰਹਮਾ ਕੁਮਾਰੀਜ਼ ਸੰਸਥਾ ਦੇ ਸਾਬਕਾ ਜਨਰਲ ਸਕੱਤਰ ਰਾਜਯੋਗੀ ਬੀ.ਕੇ. ਬ੍ਰਿਜ ਮੋਹਨ ਭਾਈ ਦੇ ਪਹਿਲੇ ਸਮ੍ਰਿਤੀ ਦਿਵਸ ਮੌਕੇ ‘ਸਭ ਕਾ ਮਾਲਕ ਏਕ’ ਸਰਬਧਰਮ ਸਭਾ ਕਰਵਾਈ ਗਈ। ਇਸ ਸਮਾਗਮ ਦਾ ਉਦੇਸ਼ ਸਦਭਾਵਨਾ, ਆਪਸੀ ਭਾਈਚਾਰੇ ਤੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅੱਗੇ ਵਧਾਉਣਾ ਸੀ। ਇਸ ਵਿਸ਼ੇਸ਼ ਸਮਾਗਮ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਗੁਰਦਾਸ ਗਿਰਧਰ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਰਾਜਯੋਗੀ ਬੀ.ਕੇ. ਬ੍ਰਿਜ ਮੋਹਨ ਭਾਈ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਸਰਬਧਰਮ ਸਦਭਾਵਨਾ ਤੇ ਸਮਾਜ ਵਿਚ ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ ਦੀ ਮਹੱਤਤਾ ਨੂੰ ਉਭਾਰਿਆ ਗਿਆ।
ਪਿਛਲੀ ਖ਼ਬਰ ਮਲੋਟ ਤੋਂ 6ਵੀਂ ਪੈਦਲ ਯਾਤਰਾ ਸਾਲਾਸਰ ਲਈ ਰਵਾਨਾ ਅਗਲੀ ਖ਼ਬਰ ਅਮੀਤ ਖੁੱਡੀਆਂ ਨੇ ਪਿੰਡ ਦਿਉਣਖੇੜਾ ’ਚ 133 ਲਾਭਪਾਤਰੀਆਂ ਨੂੰ ਘਰਾਂ ਦੇ ਰਜਿਸਟਰੀ ਕਾਰਡ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।