08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਹਰਪ੍ਰੀਤ ਸਿੰਘ ਕੋਟਭਾਈ ਨੇ ‘ਪੰਜਾਬ ਬਚਾਓ’ ਮੁਹਿੰਮ ਦੀ ਡੋਰ-ਟੂ-ਡੋਰ ਸ਼ੁਰੂਆਤ ਲੱਖੇਵਾਲੀ ਤੋਂ ਕੀਤੀ

ਮੰਡੀ ਲੱਖੇਵਾਲੀ, 7 ਅਕਤੂਬਰ (ਮਿਲਖ ਰਾਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੂਰੇ ਸੂਬੇ ਵਿਚ ‘27 ’ਚ ਸ਼੍ਰੋਮਣੀ ਅਕਾਲੀ ਦਲ ਲਿਆਓ, ਪੰਜਾਬ ਬਚਾਓ’ ਮੁਹਿੰਮ ਦੀ ਡੋਰ-ਟੂ-ਡੋਰ ਸ਼ੁਰੂਆਤ ਪਿੰਡ ਲੱਖੇਵਾਲੀ ਤੋਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਵਲੋਂ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਮੁੱਖ ਮੰਤਰੀ ਵਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਜਿਵੇਂ ਕਿ ਆਟਾ ਦਾਲ ਸਕੀਮ, ਪੈਨਸ਼ਨ ਸਕੀਮ, ਸ਼ਗਨ ਸਕੀਮ, ਅਨੁਸੂਚਿਤ ਜਾਤੀ ਵਰਗ ਲਈ 5-5 ਮਰਲੇ ਦੇ ਪਲਾਟ ਤੇ ਵਿਦਿਆਰਥੀਆਂ ਲਈ ਵਜ਼ੀਫ਼ਾ ਸਕੀਮ, ਕਿਸਾਨਾਂ ਲਈ ਵੱਖ-ਵੱਖ ਸਕੀਮਾਂ ਸਮੇਤ ਹੋਰ ਲੋਕ ਹਿੱਤ ਸਕੀਮਾਂ ਚਲਾਈਆਂ ਗਈਆਂ ਸਨ, ਜਿਨ੍ਹਾਂ ਨੂੰ ‘ਆਪ’ ਦੀ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ।

ਅਜੀਤ ਡੈਸਕ 08-10-2026
ਮੰਡੀ ਲੱਖੇਵਾਲੀ, 7 ਅਕਤੂਬਰ (ਮਿਲਖ ਰਾਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੂਰੇ ਸੂਬੇ ਵਿਚ ‘27 ’ਚ ਸ਼੍ਰੋਮਣੀ ਅਕਾਲੀ ਦਲ ਲਿਆਓ, ਪੰਜਾਬ ਬਚਾਓ’ ਮੁਹਿੰਮ ਦੀ ਡੋਰ-ਟੂ-ਡੋਰ ਸ਼ੁਰੂਆਤ ਪਿੰਡ ਲੱਖੇਵਾਲੀ ਤੋਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਵਲੋਂ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਮੁੱਖ ਮੰਤਰੀ ਵਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਜਿਵੇਂ ਕਿ ਆਟਾ ਦਾਲ ਸਕੀਮ, ਪੈਨਸ਼ਨ ਸਕੀਮ, ਸ਼ਗਨ ਸਕੀਮ, ਅਨੁਸੂਚਿਤ ਜਾਤੀ ਵਰਗ ਲਈ 5-5 ਮਰਲੇ ਦੇ ਪਲਾਟ ਤੇ ਵਿਦਿਆਰਥੀਆਂ ਲਈ ਵਜ਼ੀਫ਼ਾ ਸਕੀਮ, ਕਿਸਾਨਾਂ ਲਈ ਵੱਖ-ਵੱਖ ਸਕੀਮਾਂ ਸਮੇਤ ਹੋਰ ਲੋਕ ਹਿੱਤ ਸਕੀਮਾਂ ਚਲਾਈਆਂ ਗਈਆਂ ਸਨ, ਜਿਨ੍ਹਾਂ ਨੂੰ ‘ਆਪ’ ਦੀ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹਰ ਘਰ ਵਿਚ ਪਹੁੰਚ ਕਰਕੇ ਲੋਕਾਂ ਨੂੰ ਜਿੱਥੇ ‘ਆਪ’ ਤੇ ਕਾਂਗਰਸ ਵਰਗੀਆਂ ਦਿੱਲੀ ਤੋਂ ਚੱਲਣ ਵਾਲੀਆਂ ਪੰਜਾਬ ਵਿਰੋਧੀ ਪਾਰਟੀਆਂ ਤੋਂ ਲੋਕਾਂ ਨੂੰ ਸੁਚੇਤ ਕਰੇਗਾ, ਉੱਥੇ ਹੀ ਹੇਠਲੇ ਪੱਧਰ ਤੋਂ ਲੋਕਾਂ ਦੀ ਰਾਇ ਜਾਣ ਕੇ ਆਪਣਾ ਚੋਣ ਮੈਨੀਫੈਸਟੋ ਵੀ ਤਿਆਰ ਕਰੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਰੂਪ ਸਿੰਘ ਸਿਵੀਆ, ਜਥੇਦਾਰ ਗੁਰਮੇਲ ਸਿੰਘ ਲੱਖੇਵਾਲੀ, ਗੁਰਬਿੰਦਰ ਸਿੰਘ ਫੂਲੇਵਾਲਾ, ਪੁਸ਼ਪਿੰਦਰ ਸਿੰਘ ਲੱਕੜਵਾਲਾ, ਪ੍ਰਿਤਪਾਲ ਸਿੰਘ ਯੂਥ ਆਗੂ (ਸਾਰੇ ਸਰਕਲ ਪ੍ਰਧਾਨ), ਐਡਵੋਕੇਟ ਗੁਰਸ਼ਮਿੰਦਰ ਸਿੰਘ ਟੋਨਾ ਬਰਾੜ, ਕੁਲਵੀਰ ਸਿੰਘ ਸ਼ੇਰਗੜ, ਗੁਰਮੀਤ ਫੂਲੇਵਾਲਾ, ਭੁਪਿੰਦਰ ਰਾਮਗੜ੍ਹ ਚੂੰਘਾਂ, ਮਹਿਲ ਸਿੰਘ ਮਦਰੱਸਾ, ਪ੍ਰਿਥੀ ਸਿੰਘ, ਬਿੱਟੂ ਸੰਧੂ ਗੰਧੜ, ਤਜਿੰਦਰ ਤੇਜੀ ਚੱਕ ਸ਼ੇਰੇਵਾਲਾ, ਸਵਰਨ ਸਰਾਂ, ਲਖਵਿੰਦਰ ਸਿੰਘ ਭਾਗਸਰ, ਜਗਤਰਣ ਗੰਧੜ, ਅਮਰਜੀਤ ਸਿੰਘ ਸਾਬਕਾ ਸਰਪੰਚ ਚੱਕ ਮਦਰੱਸਾ, ਇਕਬਾਲ ਸਿੰਘ ਭੋਲਾ, ਰਮੇਸ਼ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ, ਧਨਵੰਤ ਬਰਾੜ ਲੱਖੇਵਾਲੀ, ਸਰਬਜੀਤ ਬਰਾੜ ਲੱਖੇਵਾਲੀ ਹਾਜ਼ਰ ਸਨ।
ਪਿਛਲੀ ਖ਼ਬਰ ਲੁੱਟ- ਖੋਹ ਦੀ ਤਾਕ ’ਚ ਫਿਰਦੇ ਹਥਿਆਰਾਂ ਸਮੇਤ ਪੰਜ ਸ਼ੱਕੀਆਂ ’ਤੇ ਮਾਮਲਾ ਦਰਜ ਪਟੇਲ ਸਿੰਘ ਭੁੱਲਰ ਦੇ ਦਿਹਾਂਤ ’ਤੇ ਬਾਦਲ,... ਅਗਲੀ ਖ਼ਬਰ ‘ ਸੇਵਾ ਸੰਕਲਪ ਅਭਿਆਨ’ ਤਹਿਤ ਅਜਨਾਲਾ ’ਚ ਭਾਜਪਾ ਵਲੋਂ ਬੋਨੀ ਅਜਨਾਲਾ ਦੀ ਅਗਵਾਈ ਹੇਠ ਕੀਤਾ ਮੋਟਰਸਾਈਕਲ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।