ਚੰਦਭਾਨ ਡਰੇਨ ਦੇ ਨਵੇਂ ਬਣੇ ਪੁਲ ਦੇ ਦੋਵੇਂ ਪਾਸਿਆਂ ’ਤੇ ਪ੍ਰੀਮਿਕਸ ਪਾਉਣ ਦੀ ਮੰਗ
ਰੁਪਾਣਾ, 6 ਅਕਤੂਬਰ (ਜਗਜੀਤ ਸਿੰਘ)-ਪਿੰਡ ਰੁਪਾਣਾ ਤੋਂ ਭੁੱਲਰ ਰੋਡ ’ਤੇ ਚੰਦਭਾਨ ਡਰੇਨ ਉਪਰ ਨਵੇਂ ਬਣੇ ਪੁਲ ਉਪਰ ਆਵਾਜਾਈ ਚੱਲਦਿਆਂ ਤਕਰੀਬਨ ਦੋ ਸਾਲ ਹੋ ਗਏ ਹਨ, ਸੰਬੰਧਿਤ ਮਹਿਕਮੇ ਵਲੋਂ ਪੁਲ ਦੇ ਦੋਵੇਂ ਪਾਸਿਆਂ ’ਤੇ ਮੋਟਾ ਪੱਥਰ ਸੁੱਟ ਦਿੱਤਾ, ਪਰ ਉਸ ’ਤੇ ਪ੍ਰੀਮਿਕਸ ਅੱਜ ਤੱਕ ਨਹੀਂ ਪਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਰਵਿੰਦਰ ਸਿੰਘ ਹੁੰਦਲ, ਹਰਮੀਤ ਸਿੰਘ ਖੋਸਾ, ਜਵੰਦ ਸਿੰਘ ਖੋਸਾ, ਰਣਬੀਰ ਸਿੰਘ ਬਰਾੜ, ਗੁਰਪਾਸ ਸਿੰਘ ਆਦਿ ਨੇ ਦੱਸਿਆ ਕਿ ਇਸ ਸੰਪਰਕ ਰੋਡ ਨਾਲ ਆਸਪਾਸ ਦੇ ਦਰਜਨਾਂ ਪਿੰਡ ਜੁੜੇ ਹੋਏ ਹੋਣ ਕਰਕੇ ਇੱਥੇ ਕਾਫ਼ੀ ਆਵਾਜਾਈ ਰਹਿੰਦੀ ਹੈ, ਜਿਸ ਕਰਕੇ ਪੁਲ ਦੇ ਦੋਵੇਂ ਪਾਸੇ ਪਾਏ ਮੋਟੇ ਪੱਥਰ ਕਰਕੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ
ਪਿੰਡ ਰੁਪਾਣਾ ਤੋਂ ਭੁੱਲਰ ਰੋਡ ਉਪਰ ਚੰਦਭਾਨ ਡਰੇਨ ਦੇ ਨਵੇਂ ਬਣੇ ਪੁਲ ਦੇ ਦੋਵੇਂ ਪਾਸਿਆਂ ’ਤੇ ਖਿੱਲਰਿਆ ਮੋਟਾ ਪੱਥਰ। ਤਸਵੀਰ: ਜਗਜੀਤ ਸਿੰਘ
07-10-2026
ਰੁਪਾਣਾ, 6 ਅਕਤੂਬਰ (ਜਗਜੀਤ ਸਿੰਘ)-ਪਿੰਡ ਰੁਪਾਣਾ ਤੋਂ ਭੁੱਲਰ ਰੋਡ ’ਤੇ ਚੰਦਭਾਨ ਡਰੇਨ ਉਪਰ ਨਵੇਂ ਬਣੇ ਪੁਲ ਉਪਰ ਆਵਾਜਾਈ ਚੱਲਦਿਆਂ ਤਕਰੀਬਨ ਦੋ ਸਾਲ ਹੋ ਗਏ ਹਨ, ਸੰਬੰਧਿਤ ਮਹਿਕਮੇ ਵਲੋਂ ਪੁਲ ਦੇ ਦੋਵੇਂ ਪਾਸਿਆਂ ’ਤੇ ਮੋਟਾ ਪੱਥਰ ਸੁੱਟ ਦਿੱਤਾ, ਪਰ ਉਸ ’ਤੇ ਪ੍ਰੀਮਿਕਸ ਅੱਜ ਤੱਕ ਨਹੀਂ ਪਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਰਵਿੰਦਰ ਸਿੰਘ ਹੁੰਦਲ, ਹਰਮੀਤ ਸਿੰਘ ਖੋਸਾ, ਜਵੰਦ ਸਿੰਘ ਖੋਸਾ, ਰਣਬੀਰ ਸਿੰਘ ਬਰਾੜ, ਗੁਰਪਾਸ ਸਿੰਘ ਆਦਿ ਨੇ ਦੱਸਿਆ ਕਿ ਇਸ ਸੰਪਰਕ ਰੋਡ ਨਾਲ ਆਸਪਾਸ ਦੇ ਦਰਜਨਾਂ ਪਿੰਡ ਜੁੜੇ ਹੋਏ ਹੋਣ ਕਰਕੇ ਇੱਥੇ ਕਾਫ਼ੀ ਆਵਾਜਾਈ ਰਹਿੰਦੀ ਹੈ, ਜਿਸ ਕਰਕੇ ਪੁਲ ਦੇ ਦੋਵੇਂ ਪਾਸੇ ਪਾਏ ਮੋਟੇ ਪੱਥਰ ਕਰਕੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪੱਥਰਾਂ ਕਰਕੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪੁਲ ਨਾਲ ਸੰਬੰਧਿਤ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਕਈ ਵਾਰ ਜਾਣਕਾਰੀ ਦੇ ਚੁੱਕੇ ਹਨ, ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਤੇ ਮਹਿਕਮੇ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਪੁਲ ਦੇ ਦੋਵਾਂ ਪਾਸਿਆਂ ’ਤੇ ਪ੍ਰੀਮਿਕਸ ਪਾਇਆ ਜਾਵੇ ਤਾਂ ਜੋ ਰਾਹਗੀਰਾਂ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਛੁਟਕਾਰਾ ਮਿਲ ਸਕੇ।