06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਅੱਜ ਭੋਗ ’ਤੇ ਵਿਸ਼ੇਸ਼- ਸਰਦਾਰਨੀ ਮਹਿੰਦਰ ਕੌਰ

ਕੋਟਕਪੂਰਾ : ਸਰਦਾਰਨੀ ਮਹਿੰਦਰ ਕੌਰ ਦਾ ਜਨਮ 1 ਦਸੰਬਰ 1943 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਭਲੂਰ ਦੇ ਵਸਨੀਕ ਸਰਦਾਰਾ ਸਿੰਘ ਦੇ ਘਰ ਤੇ ਮਾਤਾ ਭਗਵਾਨ ਕੌਰ ਦੀ ਕੁੱਖੋਂ ਹੋਇਆ। ਆਪਣੇ ਘਰ-ਪਰਿਵਾਰ ’ਚ ਉਹ ਚਾਰ ਭਰਾਵਾਂ ਅਤੇ ਦੋ ਭੈਣਾਂ ਵਿਚੋਂ ਸਭ ਤੋਂ ਵੱਡੇ ਸਨ।

ਅਜੀਤ ਡੈਸਕ 06-10-2026
ਕੋਟਕਪੂਰਾ : ਸਰਦਾਰਨੀ ਮਹਿੰਦਰ ਕੌਰ ਦਾ ਜਨਮ 1 ਦਸੰਬਰ 1943 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਭਲੂਰ ਦੇ ਵਸਨੀਕ ਸਰਦਾਰਾ ਸਿੰਘ ਦੇ ਘਰ ਤੇ ਮਾਤਾ ਭਗਵਾਨ ਕੌਰ ਦੀ ਕੁੱਖੋਂ ਹੋਇਆ। ਆਪਣੇ ਘਰ-ਪਰਿਵਾਰ ’ਚ ਉਹ ਚਾਰ ਭਰਾਵਾਂ ਅਤੇ ਦੋ ਭੈਣਾਂ ਵਿਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਮੈਟਿ੍ਕ ਸਾਲ 1962 ’ਚ ਦੇਵ ਸਮਾਜ ਗਰਲਜ਼ ਹਾਈ ਸਕੂਲ ਮੋਗਾ ਤੋਂ ਪਾਸ ਕਰਨ ਉਪਰੰਤ ਸਾਲ 1965 ’ਚ ਫ਼ਰੀਦਕੋਟ ਤੋਂ ਜੇ.ਬੀ.ਟੀ ਕੀਤੀ। ਸਾਲ 1969 ’ਚ ਆਪ ਦਾ ਵਿਆਹ ਪਿੰਡ ਚੋਗਾਵਾਂ ਜ਼ਿਲ੍ਹਾ ਮੋਗਾ ਦੇ ਵਸਨੀਕ ਸਰਦਾਰਾ ਸਿੰਘ ਗਿੱਲ ਦੇ ਹੋਣਹਾਰ ਪੁੱਤਰ ਹਰਨੇਕ ਸਿੰਘ ਗਿੱਲ ਸੇਵਾ ਮੁਕਤ ਜੇ.ਈ ਪਾਵਰਕਾਮ ਨਾਲ ਹੋਇਆ। ਉਨ੍ਹਾਂ ਅਧਿਆਪਨ ਕਾਰਜ ਸਾਲ 1967 ’ਚ ਸਰਕਾਰੀ ਪ੍ਰਾਇਮਰੀ ਸਕੂਲ ਪੁਰਾਣੇ ਵਾਲਾ, ਨੁੂਰਪੁਰ ਸੇਠਾਂ ਵਿਖੇ ਸ਼ੁਰੂ ਕਰਦਿਆਂ 25 ਜੁਲਾਈ 1970 ਤੋਂ ਰੈਗੂਲਰ ਅਧਿਆਪਕ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਝੋਕ ਟਹਿਲ ਸਿੰਘ, ਉਪਰੰਤ ਪਿੰਡ ਭੰਗੇਵਾਲਾ ਵਿਖੇ ਸਾਲ 1971 ’ਚ ਪੜ੍ਹਾਇਆ। 30 ਨਵੰਬਰ 2001 ਨੂੰ ਬਤੌਰ ਸੈਂਟਰ ਹੈਡ ਟੀਚਰ ਉਹ ਸਰਕਾਰੀ ਪ੍ਰਾਇਮਰੀ ਸਕੂਲ ਸੀਰ ਵਾਲੀ ਤੋਂ ਸੇਵਾ ਮੁਕਤ ਹੋਏ। ਆਪ ਦੀ ਬੇਟੀ ਰਣਦੀਪ ਕੌਰ (ਮੈਥ ਅਧਿਆਪਕਾ) ਵੀਰੇਵਾਲਾ ਕਲਾਂ, ਜਗਦੀਪ ਕੌਰ ਲੁਧਿਆਣਾ, ਵੀਰਪਾਲ ਕੌਰ ਕੈਨੇਡਾ ਅਤੇ ਇਕਲੌਤਾ ਪੁੱਤਰ ਜਗਸੀਰ ਸਿੰਘ ਮੁਹਾਲੀ ਵਿਖੇ ਵਧੀਆ ਬਿਜਨੈਸਮੈਨ ਵਜੋਂ ਆਪਣੇ ਪਰਿਵਾਰਾਂ ’ਚ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਬੀਤੇ ਦਿਨੀ ਅਚਾਨਕ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਰਦਾਰਨੀ ਮਹਿੰਦਰ ਕੌਰ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 6 ਅਕਤੂਬਰ 2026 ਦਿਨ ਮੰਗਲਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਆਸਾ ਪੂਰਨ ਸਾਹਿਬ ਪਿੰਡ ਭੰਗੇਵਾਲਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਹੋਵੇਗੀ। - ਮੋਹਰ ਸਿੰਘ ਗਿੱਲ
ਪਿਛਲੀ ਖ਼ਬਰ ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਦੀ ਮਹੀਨਾਵਾਰ ਬੈਠਕ ਤੇ ਕਵੀ ਦਰਬਾਰ ਅਗਲੀ ਖ਼ਬਰ ਮਾਨ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਲੋਕ ਖ਼ੁਸ਼-ਸੋਮ ਨਾਥ ਕਾਲੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।