01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਮੰਡੀ ਕਿੱਲਿਆਂਵਾਲੀ ਵਿਖੇ ਬਿਨਾਂ ਐਸਟੀਮੇਟ, ਮਨਜ਼ੂਰੀ ਤੇ ਟੈਂਡਰ ਦੇ 15 ਲੱਖ ਦਾ ‘ਤਜਰਬਾ’ ਕਾਰਜ

ਮੰਡੀ ਕਿੱਲਿਆਂਵਾਲੀ , 30 ਸਤੰਬਰ ( ਇਕਬਾਲ ਸਿੰਘ ਸ਼ਾਂਤ )- ਸਿਆਸੀ ਹਲਕੇ ਲੰਬੀ ਵਿਚ ਬਿਨਾਂ ਸਰਕਾਰੀ ਐਸਟੀਮੇਟ , ਮਨਜ਼ੂਰੀ ਅਤੇ ਟੈਂਡਰ ਦੇ ਕਰੀਬ 10 ਤੋਂ 15 ਲੱਖ ਰੁਪਏ ਦਾ ਵਿਕਾਸ ਕਾਰਜ ਠੇਕੇ ’ ਤੇ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਮੰਡੀ ਕਿੱਲਿਆਂਵਾਲੀ ’ ਚ ਸੀਵਰੇਜ ਦਾ ਪਾਣੀ ਨਿਕਾਸ ਕਰਕੇ ਡੂਮਵਾਲੀ ਐਸ .

ਛੇ ਦਹਾਕੇ ਪਹਿਲਾਂ ਪੜ੍ਹਾ ਚੁੱਕੇ ਆਪਣੇ ਅਧਿਆਪਕ ਪ੍ਰੀਤਮ ਸਿੰਘ ਢਿੱਲੋਂ ਦਾ ਸਨਮਾਨ ਕਰਦੇ ਹੋਏ ਬਜ਼ੁਰਗ ਵਿਦਿਆਰਥੀ ਗੁਰਦਾਸ ਗਿਰਧਰ ਅਤੇ ਰਣਜੀਤ ਸਿੰਘ ਬਰਾੜ। ਅਜੀਤ ਤਸਵੀਰ 01-10-2026
ਮੰਡੀ ਕਿੱਲਿਆਂਵਾਲੀ , 30 ਸਤੰਬਰ ( ਇਕਬਾਲ ਸਿੰਘ ਸ਼ਾਂਤ )- ਸਿਆਸੀ ਹਲਕੇ ਲੰਬੀ ਵਿਚ ਬਿਨਾਂ ਸਰਕਾਰੀ ਐਸਟੀਮੇਟ , ਮਨਜ਼ੂਰੀ ਅਤੇ ਟੈਂਡਰ ਦੇ ਕਰੀਬ 10 ਤੋਂ 15 ਲੱਖ ਰੁਪਏ ਦਾ ਵਿਕਾਸ ਕਾਰਜ ਠੇਕੇ ’ ਤੇ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਮੰਡੀ ਕਿੱਲਿਆਂਵਾਲੀ ’ ਚ ਸੀਵਰੇਜ ਦਾ ਪਾਣੀ ਨਿਕਾਸ ਕਰਕੇ ਡੂਮਵਾਲੀ ਐਸ . ਟੀ . ਪੀ . ਤੱਕ ਪਹੁੰਚਾਉਣ ਲਈ ਮਾਲਵਾ ਰੋਡ ’ ਤੇ ਪੰਪ ਸਟੇਸ਼ਨ ਲਈ ਡਿੱਗੀ ਬਣਾਈ ਜਾ ਰਹੀ ਹੈ । ਡਿੱਗੀ ਦੀ ਤੈਅ ਪੈਮਾਇਸ਼ ਤੋਂ ਘੱਟ ਉਸਾਰੀ ਕੀਤੇ ਜਾਣ ’ ਤੇ ਵੀ ਸਵਾਲ ਉਠੇ ਹਨ । ਜਾਣਕਾਰੀ ਮੁਤਾਬਕ ਇਹ ਕਾਰਜ ਪੰਚਾਇਤੀ ਰਾਜ ਵਿਭਾਗ ਲੰਬੀ ਵਲੋਂ ਕਰਵਾਇਆ ਜਾ ਰਿਹਾ ਹੈ ਜੋ ਕਿਸੇ ਸੱਤਾਪੱਖੀ ਠੇਕੇਦਾਰ ਨੂੰ ਸੌਂਪਿਆ ਗਿਆ ਹੈ । ਜਾਣਕਾਰੀ ਮੁਤਾਬਕ ਬੀ . ਡੀ . ਪੀ . ਓ . ਦਫ਼ਤਰ ਲੰਬੀ ਵਲੋਂ ਮੰਗੀ ਮੌਖਿਕ ਤਜਵੀਜ਼ ਵਿਚ ਜਲ ਤੇ ਸੈਨੀਟੇਸ਼ਨ ਵਿਭਾਗ ਮੰਡੀ ਕਿੱਲਿਆਂਵਾਲੀ ਦੇ ਜੇ . ਈ . ਨੇ ਮੌਖਿਕ ਤੌਰ ’ ਤੇ ਪੰਪ ਸਟੇਸ਼ਨ ਲਈ 25 ਫੁੱਟ ਡੂੰਘੀ ਤੇ 10 ਫੁੱਟ ਚੌੜੀ ਡਿੱਗੀ ਬਣਾਉਣ ਦੀ ਲੋੜ ਦੱਸੀ ਸੀ । ਹੁਣ ਉਸਾਰੀ ਤਹਿਤ ਇਸ ਦੀ ਡੂੰਘਾਈ ਸਿਰਫ਼ ਕਰੀਬ 19 ਫੁੱਟ ਅਤੇ ਚੌੜਾਈ 7 ਫੁੱਟ ਰੱਖੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਕਾਰਜ ਦੇ ਠੇਕੇਦਾਰ ਵਲੋਂ ਹੇਠਲੀ ਸਲੈਬ ਅਤੇ ਕਈ ਫੁੱਟ ਉਚੀ ਬਾਹਰੀ ਕੰਧ ਵੀ ਕੱਢ ਦਿੱਤੀ ਗਈ ਹੈ । ਮਾਮਲਾ ਧਿਆਨ ’ ਚ ਆਉਣ ’ ਤੇ ਸਰਪੰਚ ਅਤੇ ਲੋਕਾਂ ਨੇ ਦਖ਼ਲ ਦੇ ਕੇ ਕੰਮ ਰੁਕਵਾ ਦਿੱਤਾ । ਨਰਸਿੰਗ ਕਾਲੋਨੀ ( ਬਠਿੰਡਾ ) ਵਲੋਂ ਆਉਂਦੇ ਸੀਵਰੇਜ ਦੇ ਪਾਣੀ ਦਾ ਪ੍ਰੈਸ਼ਰ ਵੱਧ ਹੋਣ ਕਾਰਨ ਮੌਜੂਦਾ ਪੰਪਿੰਗ ਸਟੇਸ਼ਨ ਓਵਰਫਲੋਅ ਹੋਣ ਕਰਕੇ ਕਿੱਲਿਆਂਵਾਲੀ ਦਾ ਸੀਵਰੇਜ ਪਾਣੀ ਅਗਾਂਹ ਨਹੀਂ ਜਾਂਦਾ ਸੀ , ਜਿਸ ਦੇ ਹੱਲ ਲਈ ਤਜ਼ਰਬੇ ਵਜੋਂ ਵੱਖਰਾ ਪੰਪ ਲਗਾ ਕੇ 6 ਇੰਚ ਪਾਈਪ ਰਾਹੀਂ ਪਾਣੀ ਸਿੱਧਾ ਐਸ . ਟੀ . ਪੀ . ਵੱਲ ਬਾਈਪਾਸ ਕਰਨ ਦੀ ਯੋਜਨਾ ਹੈ । ਹੈਰਾਨੀਜਨਕ ਹੈ ਕਿ ਲੱਖਾਂ ਰੁਪਏ ਦੇ ਕਾਰਜ ਨੂੰ ਬਿਨਾਂ ਕਿਸੇ ਤਕਨੀਕੀ ਆਧਾਰ ਸਿਰਜੇ ਤਜ਼ਰਬੇ ਵਜੋਂ ਉਸਾਰਨਾ ਸਰਕਾਰੀ ਫ਼ੰਡਾਂ ਨਾਲ ਸਿੱਧਾ ਖਿਲਵਾੜ ਜਾਪਦਾ ਹੈ । ਇਸ ਕਾਰਜ ਵਿਚ ਮਹਿੰਗੇ ਮੱਡ - ਪੰਪ ( ਸਬਮਰਸੀਬਲ ਮੋਟਰ ) ਦੀ ਖ਼ਰੀਦ ਵੀ ਸ਼ਾਮਿਲ ਹੈ । ਮਨਜ਼ੂਰੀ , ਐਸਟੀਮੇਟ ਤੇ ਫ਼ੰਡਾਂ ਬਾਰੇ ਪੰਚਾਇਤੀ ਰਾਜ ਵਿਭਾਗ ਲੰਬੀ ਦੇ ਜੇ . ਈ . ਸੌਰਵ ਦਾ ਕਹਿਣਾ ਹੈ ਕਿ ਪ੍ਰੋਜੈਕਟ ਦਾ ਅੰਦਾਜਨ ਖ਼ਰਚਾ 10 ਤੋਂ 15 ਲੱਖ ਰੁਪਏ ਹੈ । ਇਸ ਸੰਬੰਧੀ ਕਾਗ਼ਜ਼ੀ ਕਾਰਵਾਈ ਨਹੀਂ ਹੋਈ । ਕੰਮ ਸ਼ੁਰੂ ਕਰਵਾਇਆ ਗਿਆ ਹੈ । ਜੇ . ਈ . ਮੁਤਾਬਕ ਕਾਰਜ ਗ੍ਰਾਮ ਪੰਚਾਇਤ ਮੰਡੀ ਕਿੱਲਿਆਂਵਾਲੀ ਵਲੋਂ ਕਰਵਾਇਆ ਜਾ ਰਿਹਾ ਹੈ । ਜੇਕਰ ਸੈਨੀਟੇਸ਼ਨ ਵਿਭਾਗ ਲਿਖ਼ਤੀ ਰੂਪ ਵਿਚ ਦੇਵੇਗਾ ਤਾਂ ਡਿੱਗੀ ਹੋਰ ਡੂੰਘੀ ਕਰਵਾ ਦਿੱਤੀ ਜਾਵੇਗੀ । ਸਰਪੰਚ ਗੁਰਮੇਲ ਸਿੰਘ ਟੋਨੀ ਨੇ ਪੰਚਾਇਤ ਵਲੋਂ ਅਜਿਹੇ ਕਿਸੇ ਕਾਰਜ ਕਰਵਾਉਣ ਤੋਂ ਇਨਕਾਰ ਕੀਤਾ ਹੈ । ਸਰਪੰਚ ਨੇ ਕਿਹਾ ਕਿ ਘੱਟ ਸਾਈਜ਼ ਕਰਕੇ ਵਿਭਾਗ ਵਲੋਂ ਕਰਵਾਏ ਜਾ ਰਹੇ ਕਾਰਜ ਨੂੰ ਫ਼ਿਲਹਾਲ ਰੁਕਵਾ ਦਿੱਤਾ ਗਿਆ ਹੈ ।
ਪਿਛਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਦੇ ਵਾਰਡ ਵਾਸੀ ਡੇਢ ਮਹੀਨੇ ਤੋਂ ਪੀਣ ਵਾਲੇ ਪਾਣੀ ਨੂੰ ਤਰਸੇ ਅਗਲੀ ਖ਼ਬਰ ਅਜੀਤ ਨਗਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਥਾਂ ਮਿਲ ਰਿਹੈ ਸੀਵਰੇਜ ਦਾ ਗੰਦਾ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।