29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮਾਲਵਾ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ

ਸਾਦਿਕ, 28 ਸਤੰਬਰ (ਆਰ. ਐਸ.

ਅਜੀਤ ਡੈਸਕ 29-09-2026
ਸਾਦਿਕ, 28 ਸਤੰਬਰ (ਆਰ.ਐਸ.ਧੁੰਨਾ)- ਮਾਲਵਾ ਪੌਲੀਟੈਕਨਿਕ ਕਾਲਜ ਫ਼ਰੀਦਕੋਟ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਸਿਵਲ ਵਿਭਾਗ ਦਾ ਵਿਦਿਆਰਥੀ ਦੀਪਕ ਸਿੰਘ ਰਾਏ, ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀ ਮਰਿਧੂ ਸਿੰਘ, ਸੁਖਵਿੰਦਰ ਸਿੰਘ ਤੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀ ਅਮਰਜੀਤ ਸਿੰਘ ਨੇ ਚੌਥੇ ਸਮੈਸਟਰ ਵਿਚ ਵਧੀਆ ਅੰਕ ਪ੍ਰਾਪਤ ਕਰਕੇ ਆਪਣੇ ਵਿਭਾਗਾਂ ਦੇ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਵਿਦਿਆਰਥੀ ਗੁਰਪ੍ਰੀਤ ਸਿੰਘ, ਬੂੜ ਸਿੰਘ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਸਕੀਨਾ ਰਾਣੀ, ਸੌਰਵ ਸਿੰਘ, ਮਨਿੰਦਰ ਸਿੰਘ, ਰਮਨ ਸਿੰਘ ਆਦਿ ਨੇ ਵੀ ਆਪਣੇ ਵਿਭਾਗਾਂ ਦੇ ਵਿਚ ਚੰਗੇ ਨਤੀਜੇ ਹਾਸਿਲ ਕੀਤੇ ਹਨ। ਕਾਲਜ ਪ੍ਰਿੰਸੀਪਲ ਇੰਜੀ. ਗੁਰਜੀਤ ਸਿੰਘ ਗਾਂਧੀ, ਡੀਨ ਅਕਾਦਮਿਕ ਪਿ੍ਰੰਸ ਜੈਨ, ਵੱਖ-ਵੱਖ ਵਿਭਾਗਾਂ ਦੇ ਮੁਖੀ ਤੇ ਸਮੂਹ ਸਟਾਫ਼ ਵਲੋਂ ਚੰਗੇ ਨਤੀਜੇ ਦੇਣ ਲਈ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।
ਪਿਛਲੀ ਖ਼ਬਰ ਸਰਕਾਰੀ ਸਕੂਲ ਥਾਂਦੇਵਾਲਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਅੰਤਰਰਾਸ਼ਟਰੀ ਵਾਤਾਵਰਨ ਦਿਵਸ ’ਤੇ ਵਿਦਿਆਰਥਣਾਂ ਨੇ ਸਥਾਨਕ ਪ੍ਰਦੂਸ਼ਿਤ ਖੇਤਰ ਦਾ ਦੌਰਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।