28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬੇਤਰਤੀਬੇ ਟ੍ਰੈਫ਼ਿਕ ਅਤੇ ਨਾਜਾਇਜ਼ ਕਬਜ਼ਿਆਂ ਨੇ ਸ਼ਹਿਰ ਵਾਸੀਆਂ ਦੀ ਗੱਡੀ ਲੀਹੋਂ ਲਾਹੀ ਸੜਕਾਂ ’ ਤੇ ਡਿਵਾਈਡਰ ਬਣਾਉਣ ਅਤੇ ਟ੍ਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਦੀ ਉਠੀ ਮੰਗ

ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਹਰਮਹਿੰਦਰ ਪਾਲ)-40 ਮੁਕਤਿਆਂ ਦੀ ਪਵਿੱਤਰ ਧਰਤੀ ਅਤੇ ਜ਼ਿਲ੍ਹਾ ਹੈੱਡ ਕੁਆਰਟਰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਅੱਜ-ਕੱਲ੍ਹ ਗੰਭੀਰ ਟ੍ਰੈਫ਼ਿਕ ਸਮੱਸਿਆ ਅਤੇ ਨਾਜਾਇਜ਼ ਕਬਜ਼ਿਆਂ ਦੀ ਗ੍ਰਿਫ਼ਤ ਵਿਚ ਹੈ। ਸੈਂਕੜੇ ਪਿੰਡਾਂ ਦਾ ਕੇਂਦਰ ਬਿੰਦੂ ਹੋਣ ਕਰਕੇ ਰੋਜ਼ਾਨਾ ਹਜ਼ਾਰਾਂ ਲੋਕ ਆਪਣੇ ਜ਼ਰੂਰੀ ਕੰਮਾਂ-ਕਾਰਾਂ ਲਈ ਸ਼ਹਿਰ ਆਉਂਦੇ ਹਨ ਪਰ ਸੜਕਾਂ ’ਤੇ ਲੱਗਦੇ ਘੰਟਿਆਂਬੱਧੀ ਜਾਮ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ।

ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗੇ ਟ੍ਰੈਫ਼ਿਕ ਜਾਮ ਦਾ ਦ੍ਰਿਸ਼। ਅਜੀਤ ਤਸਵੀਰ 28-09-2026
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਹਰਮਹਿੰਦਰ ਪਾਲ)-40 ਮੁਕਤਿਆਂ ਦੀ ਪਵਿੱਤਰ ਧਰਤੀ ਅਤੇ ਜ਼ਿਲ੍ਹਾ ਹੈੱਡ ਕੁਆਰਟਰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਅੱਜ-ਕੱਲ੍ਹ ਗੰਭੀਰ ਟ੍ਰੈਫ਼ਿਕ ਸਮੱਸਿਆ ਅਤੇ ਨਾਜਾਇਜ਼ ਕਬਜ਼ਿਆਂ ਦੀ ਗ੍ਰਿਫ਼ਤ ਵਿਚ ਹੈ। ਸੈਂਕੜੇ ਪਿੰਡਾਂ ਦਾ ਕੇਂਦਰ ਬਿੰਦੂ ਹੋਣ ਕਰਕੇ ਰੋਜ਼ਾਨਾ ਹਜ਼ਾਰਾਂ ਲੋਕ ਆਪਣੇ ਜ਼ਰੂਰੀ ਕੰਮਾਂ-ਕਾਰਾਂ ਲਈ ਸ਼ਹਿਰ ਆਉਂਦੇ ਹਨ ਪਰ ਸੜਕਾਂ ’ਤੇ ਲੱਗਦੇ ਘੰਟਿਆਂਬੱਧੀ ਜਾਮ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਸਭ ਤੋਂ ਮਾੜਾ ਅਸਰ ਸਕੂਲ-ਕਾਲਜ ਦੇ ਵਿਦਿਆਰਥੀਆਂ, ਦਫ਼ਤਰੀ ਮੁਲਾਜ਼ਮਾਂ ਅਤੇ ਐਮਰਜੈਂਸੀ ਮਰੀਜ਼ਾਂ ’ਤੇ ਪੈ ਰਿਹਾ ਹੈ। ਬੀਤੇ ਦਿਨੀਂ ਪਿੰਡ ਹਰੀਕੇ ਕਲਾਂ ਦੇ ਇਕ ਹਾਦਸਾਗ੍ਰਸਤ ਜ਼ਖ਼ਮੀ ਨੌਜਵਾਨ ਨੂੰ ਨਿੱਜੀ ਹਸਪਤਾਲ ਪਹੁੰਚਾਉਣ ਲਈ ਮਹਿਜ਼ 2 ਕਿੱਲੋਮੀਟਰ ਦਾ ਸਫ਼ਰ ਤਹਿ ਕਰਨ ਵਿਚ 2 ਘੰਟੇ ਲੱਗ ਗਏ। ਇਸ ਦੌਰਾਨ ਮਰੀਜ਼ ਦੀ ਜਾਨ ਬੇਹੱਦ ਖ਼ਤਰੇ ਵਿਚ ਰਹੀ। ਸ਼ਹਿਰ ਵਾਸੀਆਂ ਵਿਚ ਹਰ ਵੇਲੇ ਇਹ ਖ਼ੌਫ਼ ਬਣਿਆ ਰਹਿੰਦਾ ਹੈ ਕਿ ਉਹ ਸਮੇਂ ਸਿਰ ਆਪਣੀ ਮੰਜ਼ਿਲ ’ਤੇ ਪਹੁੰਚ ਵੀ ਸਕਣਗੇ ਜਾਂ ਨਹੀਂ। ਜ਼ਮੀਨੀ ਸਰਵੇਖਣ ਅਨੁਸਾਰ ਸਮੱਸਿਆ ਸੜਕਾਂ ਦੇ ਭੀੜੀਆਂ ਹੋਣ ਨਾਲੋਂ ਜ਼ਿਆਦਾ ਬੇਤਰਤੀਬੇ ਟ੍ਰੈਫ਼ਿਕ ਅਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਰਕੇ ਹੈ। ਇਸ ਤੋਂ ਇਲਾਵਾ ਲੋਕ ਆਪਣੇ ਵਾਹਨ ਸੜਕਾਂ ’ਤੇ ਹੀ ਪਾਰਕ ਕਰਕੇ ਘੰਟਿਆਂਬੱਧੀ ਗ਼ਾਇਬ ਹੋ ਜਾਂਦੇ ਹਨ, ਜਿਸ ਨਾਲ ਪੈਦਲ ਚੱਲਣ ਵਾਲਿਆਂ ਲਈ ਵੀ ਜਗ੍ਹਾ ਨਹੀਂ ਬਚਦੀ। ਸੜਕਾਂ ’ਤੇ ਡਿਵਾਈਡਰ ਨਾ ਹੋਣ ਕਰਕੇ ਵਾਹਨ ਆਹਮੋ-ਸਾਹਮਣੇ ਫਸ ਜਾਂਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਕਿਸੇ ਵੀ ਚੌਂਕ ਵਿਚ ਟ੍ਰੈਫ਼ਿਕ ਸਿਗਨਲ ਨਹੀਂ ਲੱਗੇ ਹੋਏ। ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਟ੍ਰੈਫ਼ਿਕ ਕਰਮਚਾਰੀ ਜਾਮ ਖੁੱਲ੍ਹਵਾਉਣ ਦੀ ਬਜਾਏ, ਮਸੀਤ ਵਾਲਾ ਚੌਂਕ ਅਤੇ ਗੁਰੂ ਗੋਬਿੰਦ ਸਿੰਘ ਪਾਰਕ ਨੇੜੇ ਨਾਕੇ ਲਗਾ ਕੇ ਸਿਰਫ਼ ਚਲਾਨ ਕੱਟਣ ਦੀ ਖ਼ਾਨਾਪੂਰਤੀ ਕਰਦੇ ਹਨ, ਜਿਸ ਨਾਲ ਟ੍ਰੈਫ਼ਿਕ ਹੋਰ ਬੇਕਾਬੂ ਹੋ ਜਾਂਦਾ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਵਾਰ ਨੋਟਿਸ ਅਤੇ ਚਲਾਨ ਦੇਣ ਦੇ ਬਾਵਜੂਦ ਕੁਝ ਦੁਕਾਨਦਾਰ ਨਾਜਾਇਜ਼ ਕਬਜ਼ੇ ਕਰਨ ਤੋਂ ਬਾਜ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਜਲਦ ਹੀ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਵੱਡੀ ਮੁਹਿੰਮ ਚਲਾਈ ਜਾਵੇਗੀ। ਇਸੇ ਤਰ੍ਹਾਂ ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਅਨੁਸਾਰ ਸ਼ਹਿਰ ਵਿਚ ਸੜਕਾਂ ਪੁੱਟੀਆਂ ਹੋਣ ਕਰਕੇ ਦਿੱਕਤ ਆ ਰਹੀ ਹੈ। ਉਨ੍ਹਾਂ ਆਮ ਜਨਤਾ ਨੂੰ ਵੀ ਸੜਕਾਂ ’ਤੇ ਵਾਹਨ ਨਾ ਖੜ੍ਹੇ ਕਰਨ ਦੀ ਅਪੀਲ ਕੀਤੀ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸੜਕਾਂ ਦੇ ਵਿਚਕਾਰ ਤੁਰੰਤ ਡਿਵਾਈਡਰ ਬਣਾਏ ਜਾਣ, ਸੜਕਾਂ ਅਤੇ ਬਾਜ਼ਾਰਾਂ ਵਿਚੋਂ ਨਾਜਾਇਜ਼ ਕਬਜ਼ੇ ਹਟਾਏ ਜਾਣ, ਵਾਹਨਾਂ ਦੀ ਪਾਰਕਿੰਗ ਲਈ ਖ਼ਾਸ ਥਾਂ ਨਿਸ਼ਾਨਦੇਹ ਕੀਤੀ ਜਾਵੇ।
ਪਿਛਲੀ ਖ਼ਬਰ ਪਿੰਡ ਮਧੀਰ ਵਾਸੀ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਹੋਏ ਇਕਜੁੱਟ ਅਗਲੀ ਖ਼ਬਰ ‘ ਕ੍ਰਿਕਟ ਨਮੋ ਲੀਗ’ ਸ੍ਰੀ ਮੁਕਤਸਰ ਸਾਹਿਬ ਜ਼ੋਨ ਦੇ ਮੈਚ ਪਿੰਡ ਬਰਕੰਦੀ ਵਿਖੇ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।