ਸੁਰਿੰਦਰ ਕੁਮਾਰ ਜੁਨੇਜਾ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਬਣੇ
ਮਲੋਟ, 18 ਸਤੰਬਰ (ਪਾਟਿਲ)-ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਮਲੋਟ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਐਸੋਸੀਏਸ਼ਨ ਵਲੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ। ਬੇਸ਼ੱਕ ਇਹ ਚੋਣ ਵੋਟਾਂ ਨਾਲ ਹੋਈ, ਪਰ ਫ਼ਿਰ ਵੀ ਸਮੂਹ ਮੈਂਬਰਾਂ ਨੇ ਆਪਸੀ ਭਾਈਚਾਰਾ ਬਣਾ ਕਿ ਇਸ ਨੂੰ ਸਫ਼ਲਤਾ ਨਾਲ ਸਿਰੇ ਚੜ੍ਹਾਇਆ, ਜਿਸ ਤੋਂ ਬਾਅਦ ਸੁਰਿੰਦਰ ਕੁਮਾਰ ਕਾਕਾ ਜੁਨੇਜਾ ਮਿਲਨ ਸਟੂਡੀਓ ਮਲੋਟ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਚੁਣੇ ਗਏ, ਜਦਕਿ ਜੱਗਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਫ਼
ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਮਲੋਟ ਦੇ ਚੁਣੇ ਗਏ ਅਹੁਦੇਦਾਰ। ਤਸਵੀਰ: ਪਾਟਿਲ
19-09-2026
ਮਲੋਟ, 18 ਸਤੰਬਰ (ਪਾਟਿਲ)-ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਮਲੋਟ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਐਸੋਸੀਏਸ਼ਨ ਵਲੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ। ਬੇਸ਼ੱਕ ਇਹ ਚੋਣ ਵੋਟਾਂ ਨਾਲ ਹੋਈ, ਪਰ ਫ਼ਿਰ ਵੀ ਸਮੂਹ ਮੈਂਬਰਾਂ ਨੇ ਆਪਸੀ ਭਾਈਚਾਰਾ ਬਣਾ ਕਿ ਇਸ ਨੂੰ ਸਫ਼ਲਤਾ ਨਾਲ ਸਿਰੇ ਚੜ੍ਹਾਇਆ, ਜਿਸ ਤੋਂ ਬਾਅਦ ਸੁਰਿੰਦਰ ਕੁਮਾਰ ਕਾਕਾ ਜੁਨੇਜਾ ਮਿਲਨ ਸਟੂਡੀਓ ਮਲੋਟ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਚੁਣੇ ਗਏ, ਜਦਕਿ ਜੱਗਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਮੂਹ ਮੈਂਬਰਾਂ ਨੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਸੁਰਿੰਦਰ ਕੁਮਾਰ ਜੁਨੇਜਾ ਕਾਕਾ ਨੇ ਸਮੂਹ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਪੂਰੀ ਇਮਾਨਦਾਰ ਨਾਲ ਐਸੋਸੀਏਸ਼ਨ ਦੀ ਸੇਵਾ ਕਰਨਗੇ। ਇਸ ਮੌਕੇ ਜਗਦੀਸ਼ ਵਧਵਾ, ਹਰਪ੍ਰੀਤ ਸਿੰਘ ਘਈ, ਜੱਜ ਸ਼ਰਮਾ, ਸੋਨੂੰ ਪਟਵਾਰੀ, ਬਿੱਟੂ ਸੱਚਦੇਵਾ, ਗੁਰਮੀਤ ਸਿੰਘ ਢਿੱਲੋਂ, ਸੰਜੈ ਤੰਵਰ, ਧਰਮਪਾਲ ਅਬੁੱਲਖੁਰਾਣਾ, ਗਗਨ ਬਾਵਾ, ਸੁਰਿੰਦਰ ਬਿੱਟੂ, ਪੰਕਜ ਸੱਚਦੇਵਾ, ਜੱਸਾ ਜੋਸਨ, ਪਰਮਿੰਦਰ ਸਿੰਘ ਪੰਨੂੰ, ਰਵੀ ਔਲਖ, ਜਤਿੰਦਰ, ਲੱਖਾ, ਬੱਬੂ, ਨਿਰਪਾਲ ਸਿੰਘ, ਮਨਜੀਤ ਧਾਲੀਵਲ, ਗੁਰਬਚਨ ਸਿੰਘ, ਜੋਤੀ, ਆਤਮਾ ਕਟਾਰੀਆ, ਗੌਰਵ, ਰਮੇਸ਼ ਮਾਜੀ ਸਮੇਤ ਫ਼ੋਟੋਗ੍ਰਾਫ਼ਰ ਹਾਜ਼ਰ ਸਨ। ਇਸ ਮੌਕੇ ਨਵੇਂ ਪ੍ਰਧਾਨ ਨੇ ਦੱਸਿਆ ਕਿ ਅਗਲੇ ਦਿਨਾਂ ਵਿਚ ਐਸੋਸੀਏਸ਼ਨ ਦੀ ਪੂਰੀ ਕਾਰਜਕਾਰਨੀ ਦਾ ਐਲਾਨ ਕੀਤਾ ਜਾਵੇਗਾ।