19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪਿੰਡ ਜੰਡੋਕੇ ਦੇ ਖੇਤਾਂ ਵਿਚੋਂ ਟਰਾਂਸਫ਼ਾਰਮਰ ਚੋਰੀ ਸੱਕਾਂਵਾਲੀ ਵਿਖੇ ਤਿੰਨ ਟਰਾਂਸਫ਼ਾਰਮਰਾਂ ’ ਚੋਂ ਤਾਂਬਾ ਚੋਰੀ

ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)—ਬੀਤੀ ਰਾਤ ਪਿੰਡ ਜੰਡੋਕੇ ਵਿਖੇ ਚੋਰਾਂ ਨੇ 25 ਹਾਰਸ ਪਾਵਰ ਦੇ ਟਰਾਂਸਫ਼ਾਰਮਰ ਦਾ ਸਾਰਾ ਤਾਂਬਾ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਅਤੇ ਖੋਲ੍ਹ ਛੱਡ ਕੇ ਫ਼ਰਾਰ ਹੋ ਗਏ। ਕਿਸਾਨ ਬਸੰਤ ਸਿੰਘ ਖ਼ਾਲਸਾ ਜੰਡੋਕੇ ਨੇ ਦੱਸਿਆ ਕਿ ਪਹਿਲਾਂ ਖੇਤਾਂ ਵਿਚੋਂ ਪੰਜ ਹਾਰਸ ਪਾਵਰ ਦੇ ਛੋਟੇ ਟਰਾਂਸਫ਼ਾਰਮਰ ਚੋਰੀ ਹੁੰਦੇ ਸਨ।

ਅਜੀਤ ਡੈਸਕ 19-09-2026
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)—ਬੀਤੀ ਰਾਤ ਪਿੰਡ ਜੰਡੋਕੇ ਵਿਖੇ ਚੋਰਾਂ ਨੇ 25 ਹਾਰਸ ਪਾਵਰ ਦੇ ਟਰਾਂਸਫ਼ਾਰਮਰ ਦਾ ਸਾਰਾ ਤਾਂਬਾ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਅਤੇ ਖੋਲ੍ਹ ਛੱਡ ਕੇ ਫ਼ਰਾਰ ਹੋ ਗਏ। ਕਿਸਾਨ ਬਸੰਤ ਸਿੰਘ ਖ਼ਾਲਸਾ ਜੰਡੋਕੇ ਨੇ ਦੱਸਿਆ ਕਿ ਪਹਿਲਾਂ ਖੇਤਾਂ ਵਿਚੋਂ ਪੰਜ ਹਾਰਸ ਪਾਵਰ ਦੇ ਛੋਟੇ ਟਰਾਂਸਫ਼ਾਰਮਰ ਚੋਰੀ ਹੁੰਦੇ ਸਨ। ਹੁਣ ਸਾਡੇ ਇਲਾਕੇ ਵਿਚ ਵੱਡੇ ਟਰਾਂਸਫ਼ਾਰਮਰ ਚੋਰੀ ਦੀ ਪਹਿਲੀ ਘਟਨਾ ਵਾਪਰੀ ਹੈ। ਇਸ ਟਰਾਂਸਫ਼ਾਰਮਰ ਤੋਂ ਪੰਜ ਬਿਜਲੀ ਮੋਟਰਾਂ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਚੋਰੀਆਂ ਨਾਲ ਜਿੱਥੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ, ਉੱਥੇ ਪਾਵਰਕਾਮ ਵਿਭਾਗ ਨੂੰ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਗੁਰਲਾਲ ਸਿੰਘ, ਬਲਜੀਤ ਸਿੰਘ ਪੱਪੂ, ਹਰਜੀਤ ਸਿੰਘ, ਧੀਰਾ ਸਿੰਘ, ਪਰਮਜੀਤ ਸਿੰਘ, ਗੁਰਲਾਲ ਸਿੰਘ ਆਦਿ ਕਿਸਾਨ ਹਾਜ਼ਰ ਸਨ। ਇਸ ਦੌਰਾਨ ਹੀ ਕਿਸਾਨ ਆਗੂ ਭਾਨਾ ਬਰਾੜ ਸੱਕਾਂਵਾਲੀ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਸੱਕਾਂਵਾਲੀ ਵਿਖੇ ਤਿੰਨ ਟਰਾਂਸਫ਼ਾਰਮਰਾਂ ਦਾ ਤਾਂਬਾ ਚੋਰੀ ਹੋਇਆ । ਕਿਸਾਨਾਂ ਨੇ ਲਗਾਤਾਰ ਹੋ ਰਹੀਆਂ ਚੋਰੀਆਂ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੋਟਰ ਤੇ ਟਰਾਂਸਫ਼ਾਰਮਰ ਚੋਰ ਗਰੋਹ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ। ਇਹ ਤਾਂਬਾ ਕਿੱਥੇ ਵਿਕਦਾ ਹੈ, ਇਸ ਸੰਬੰਧੀ ਵੀ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਪਿੰਡ ਸਹਿਣਾ ਖੇੜਾ ਵਿਖੇ ਖੇਡ ਗਰਾਊਂਡ ਦਾ ਉਦਘਾਟਨ ਅਗਲੀ ਖ਼ਬਰ ‘ਨਸ਼ਾ ਮੁਕਤ ਪੰਜਾਬ’ ਯਾਤਰਾ 22 ਸਤੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਹੋਵੇਗੀ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।