19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਾਬਾ ਫ਼ਰੀਦ ਮੇਲੇ ’ਤੇ ਹੀਰੇ ਵੈਲਫੇਅਰ ਕਲੱਬ ਨੇ ਸਾਈਕਲ ਰੈਲੀ ਕੀਤੀ

ਕੋਟਕਪੂਰਾ, 18 ਸਤੰਬਰ (ਮੋਹਰ ਸਿੰਘ ਗਿੱਲ)-ਸਮਾਜ ਸੇਵੀ ਸੰਸਥਾ ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਵਲੋਂ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਇਕ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ। ਇਸ ਰੈਲੀ ਨੂੰ ਸਫ਼ਲ ਕਰਨ ਵਿਚ ਪ੍ਰੋਜੈਕਟ ਚੇਅਰਮੈਨ ਕਲੱਬ ਦੇ ਸਕੱਤਰ ਗੋਪਾਲ ਕਿ੍ਸ਼ਨ ਵੋਹਰਾ ਦਾ ਵਿਸ਼ੇਸ਼ ਯੋਗਦਾਨ ਰਿਹਾ।

ਅਜੀਤ ਡੈਸਕ 19-09-2026
ਕੋਟਕਪੂਰਾ, 18 ਸਤੰਬਰ (ਮੋਹਰ ਸਿੰਘ ਗਿੱਲ)-ਸਮਾਜ ਸੇਵੀ ਸੰਸਥਾ ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਵਲੋਂ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਇਕ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ। ਇਸ ਰੈਲੀ ਨੂੰ ਸਫ਼ਲ ਕਰਨ ਵਿਚ ਪ੍ਰੋਜੈਕਟ ਚੇਅਰਮੈਨ ਕਲੱਬ ਦੇ ਸਕੱਤਰ ਗੋਪਾਲ ਕਿ੍ਸ਼ਨ ਵੋਹਰਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਰੈਲੀ ਨੂੰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਤੋਂ ਕਲੱਬ ਦੇ ਮੁੱਖ ਸਰਪ੍ਰਸਤ ਦਰਸ਼ਨ ਸਿੰਘ ਸੰਧੂ ਅਤੇ ਕਲੱਬ ਦੇ ਸੰਸਥਾਪਕ ਰਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਪਿੰਡ ਸੰਧਵਾਂ ਵਿਖੇ ਰਾਧਾ ਸੁਆਮੀ ਡੇਰੇ ਕੋਲ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ। ਇਹ ਰੈਲੀ ਬਾਬਾ ਫ਼ਰੀਦ ਦੇ ਅਸਥਾਨ ਸ੍ਰੀ ਗੋਦੜੀ ਸਾਹਿਬ ਜਾ ਕੇ ਸਮਾਪਤ ਹੋਈ। ਰੈਲੀ ਵਿਚ ਸ਼ਾਮਿਲ ਸਾਰੇ ਵਿਆਕਤੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਰੈਲੀ ਨੂੰ ਸਫ਼ਲ ਬਣਾਉਣ ਵਿਚ ਕੋਟਕਪੂਰਾ ਵਿਸਵਾਸ਼ ਲਾਇਨਜ਼ ਕਲੱਬ, ਸ਼ੇਖ ਫ਼ਰੀਦ ਰੈਸਲਿੰਗ ਕਲੱਬ, ਸ਼ਹੀਦ ਭਗਤ ਸਿੰਘ ਕਾਲਜ ਕਲੱਬ, ਸਾਈਕਲ ਰਾਈਡਰਜ਼ ਕਲੱਬ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਕਲੱਬ ਪ੍ਰਧਾਨ ਸੰਦੀਪ ਕਟਾਰੀਆ, ਚੇਅਰਮੈਨ ਦਲਜਿੰਦਰ ਸਿੰਘ ਸੰਧੂ, ਸਕੱਤਰ ਗੋਪਾਲ ਕ੍ਰਸ਼ਨ ਵੋਹਰਾ, ਮਨਤਾਰ ਸਿੰਘ ਮੱਕੜ, ਗੁਰਦੀਪ ਸਿੰਘ ਮੈਨੇਜਰ, ਕੈਪਟਨ ਜਰਨੈਲ ਸਿੰਘ ਮਾਨ, ਸਵਰਨ ਸਿੰਘ ਪੀਟਰ, ਜੋਗਿੰਦਰ ਸਿੰਘ ਮੱਕੜ, ਸਚਿਨ ਪਸਰੀਚਾ, ਬਲਵੀਰ ਸਿੰਘ ਤੱਗੜ, ਮਾਸਟਰ ਖਰੈਤੀ ਲਾਲ ਸ਼ਰਮਾ, ਲਕਸ਼ਮਣ ਮਹਿਰਾ, ਚੰਦਰ ਅਰੋੜਾ, ਜਤਿੰਦਰ ਚਾਵਲਾ, ਸਤਪਾਲ ਸ਼ਰਮਾ, ਭੀਮ ਸੈਨ ਭੋਲਾ, ਬਸੰਤ ਕੁਮਾਰ, ਸੁਰਿੰਦਰ ਸਿੰਘ ਰਾਮਗੜੀਆ, ਕੌਸ਼ਲ ਪ੍ਰਕਾਸ਼, ਅਮਿਤ ਕੁਮਾਰ ਛਾਬੜਾ, ਅਮਨਦੀਪ ਸਿੰਘ ਮਾਨ, ਕਮਲ ਰਾਜਪੂਤ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸਾਦਿਕ ਦੇ ਸਮੂਹ ਮੈਂਬਰਾਂ ਨੇ ਗੁਰਧਾਮਾਂ ਦੇ ਦਰਸ਼ਨ ਕੀਤੇ ਅਗਲੀ ਖ਼ਬਰ ਉੱਘੇ ਲੇਖਕ ਨਿੰਦਰ ਘੁਗਿਆਣਵੀ ਜ਼ਿਲ੍ਹਾ ਫ਼ਰੀਦਕੋਟ ਦੇ ਚੋਣ ਅੰਬੈਸਡਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।