19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮਾਤਾ ਸੁਰਜੀਤ ਕੌਰ ਚੱਠਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਬਰਗਾੜੀ, 18 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਸਿਬੀਆਂ ਨਿਵਾਸੀ ਸਾਬਕਾ ਸਰਪੰਚ ਸਾਹਿਬ ਸਿੰਘ ਚੱਠਾ, ਸਮਾਜ ਸੇਵੀ ਸਵ. ਇਕਬਾਲ ਸਿੰਘ ਚੱਠਾ, ਰਣਜੀਤ ਕੌਰ ਅਤੇ ਅਧਿਆਪਕਾਂ ਵੀਰਪਾਲ ਕੌਰ ਦੇ ਸਤਿਕਾਰਤ ਮਾਤਾ ਸੁਰਜੀਤ ਕੌਰ ਚੱਠਾ ਪਤਨੀ ਸਵ.

ਅਜੀਤ ਡੈਸਕ 19-09-2026
ਬਰਗਾੜੀ, 18 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਸਿਬੀਆਂ ਨਿਵਾਸੀ ਸਾਬਕਾ ਸਰਪੰਚ ਸਾਹਿਬ ਸਿੰਘ ਚੱਠਾ, ਸਮਾਜ ਸੇਵੀ ਸਵ. ਇਕਬਾਲ ਸਿੰਘ ਚੱਠਾ, ਰਣਜੀਤ ਕੌਰ ਅਤੇ ਅਧਿਆਪਕਾਂ ਵੀਰਪਾਲ ਕੌਰ ਦੇ ਸਤਿਕਾਰਤ ਮਾਤਾ ਸੁਰਜੀਤ ਕੌਰ ਚੱਠਾ ਪਤਨੀ ਸਵ. ਹਰਨੇਕ ਸਿੰਘ ਚੱਠਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜ਼ਲੀ ਸਮਾਗਮ ਗੁਰਦੁਆਰਾ ਬਾਬਾ ਮਸਤ ਰਾਮ ਪਿੰਡ ਸਿਬੀਆਂ (ਫ਼ਰੀਦਕੋਟ) ਵਿਖੇ ਹੋਇਆ। ਇਸ ਮੌਕੇ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਹਾਜ਼ਰ ਸੰਗਤ ਨੂੰ ਜ਼ਿੰਦਗੀ ਦੇ ਫਲਸਫੇ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਉਸ ਜੀਵ ਆਤਮਾ ਦਾ ਹੀ ਮਾਤ ਲੋਕ ਤੇ ਆਉਣਾ ਸਫ਼ਲ ਹੁੰਦਾ ਹੈ ਜੋ ਆਪਣੇ ਜੀਵਨ ਦੌਰਾਨ ਆਪਣੇ ਪਰਿਵਾਰ ਤੇ ਸਮਾਜ ਲਈ ਕੁਝ ਚੰਗਾ ਕਰਕੇ ਜਾਂਦਾ ਹੈ। ਮਾਤਾ ਸੁਰਜੀਤ ਕੌਰ ਨੇ ਆਪਣੇ ਪਰਿਵਾਰ ਲਈ ਬੜੀ ਸੁਚੱਜੀ ਭੂਮਿਕਾ ਨਿਭਾਉਂਦਿਆਂ ਪਰਿਵਾਰ ਨੂੰ ਬਹੁਤ ਹੀ ਚੰਗੀ ਸਿੱਖਿਆਂ ਤੇ ਉੱਚ ਪਾਏ ਦੇ ਸਮਾਜਿਕ ਸਰੋਕਾਰ ਦਿੱਤੇ ਅਤੇ ਸੱਚੀ ਸੁਚੀ ਕਿਰਤ, ਸਖ਼ਤ ਮਿਹਨਤ ਅਤੇ ਇਮਾਨਦਾਰੀ ਦਾ ਜਜਬਾ ਕੁਟ-ਕੁਟ ਕਿ ਭਰਿਆਂ ਜਿਸ ਦੀ ਬਦੌਲਤ ਆਪ ਦੇ ਪਰਿਵਾਰ ਦਾ ਨਾਂਅ ਇਲਾਕੇ ਦੇ ਨਾਮਵਰ ਪਰਿਵਾਰਾਂ ਦੀ ਸੂਚੀ ’ਚ ਆਉਂਦਾ ਹੈ। ਇਸ ਮੌਕੇ ਮਾਤਾ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਿਆਂ ਰਣਜੀਤ ਸਿੰਘ ਸੰਧੂ ਨੇ ਪਰਿਵਾਰ ਲਈ ਮਾਤਾ ਦੀ ਮਹੱਤਤਾ ਸਬੰਧੀ ਗੁਰੂਆਂ, ਪੀਰਾਂ ਤੇ ਲੇਖਕਾਂ, ਕਵੀਆਂ ਤੇ ਹੋਰ ਬੁੱਧੀਜੀਵੀਆਂ ਵਲੋ ਫਰਮਾਏ ਗਏ ਵਚਨਾਂ, ਪ੍ਰਵਚਨਾਂ ਅਤੇ ਹੋਰ ਵਿਚਾਰਾਂ ਨੂੰ ਸੰਗਤ ਨਾਲ ਸਾਂਝੇ ਕਰਦਿਆਂ ਕਿਹਾ ਕਿ ਮਾਤਾ ਦੀ ਆਪਣੇ ਬੱਚਿਆਂ ਪ੍ਰਤੀ ਘਾਲੀ ਜਾਂਦੀ ਘਾਲਣਾ ਦਾ ਮੁੱਲ ਵਿਅਕਤੀ ਜ਼ਿੰਦਗੀ ਭਰ ਨਹੀਂ ਮੋੜ ਸਕਦਾ। ਸਮਾਗਮ ਦੇ ਅਖੀਰ ’ਚ ਪਿੰਡ ਦੀਆ ਵਿੱਦਿਅਕ ਤੇ ਧਾਰਮਿਕ ਸੰਸਥਾਵਾਂ ਨੂੰ ਮਾਤਾ ਸੁਰਜੀਤ ਕੌਰ ਚੱਠਾ ਦੀ ਯਾਦ ’ਚ ਨਕਦ ਰਾਸ਼ੀ ਦਾਨ ਕੀਤੀ ਅਤੇ ਰਣਜੀਤ ਸਿੰਘ ਸੰਧੂ ਵਲੋਂ ਵੱਖ-ਵੱਖ ਵਿਅਕਤੀਆਂ ਵਲੋਂ ਭੇਜੇ ਸ਼ੋਕ ਸ਼ੰਦੇਸ਼ ਪੜ੍ਹੇ ਅਤੇ ਆਈ ਹੋਈ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ। ਇਸ ਮੌਕੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਰਵੀ ਸ਼ਰਮਾ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ, ਇਕਬਾਲ ਸਿੰਘ ਰਾਜਾ, ਸਾਬਕਾ ਸਰਪੰਚ ਕੁਲਦੀਪ ਸਿੰਘ ਬਹਿਬਲ, ਸੁਖਜਿੰਦਰ ਸਿੰਘ ਨਿਆਮੀਵਾਲਾ, ਸੇਵਾ ਮੁਕਤ ਐਸ.ਡੀ.ਓ ਸ਼ਵਿੰਦਰ ਸਿੰਘ ਚੰਨੀ, ਅਜੈਪਾਲ ਸਿੰਘ ਬਰਗਾੜੀ, ਡਾ. ਬਲਵਿੰਦਰ ਸਿੰਘ ਸਿਬੀਆਂ, ਸਤਿੰਦਰ ਸਿੰਘ ਪੱਪੂ ਢਿੱਲੋਂ, ਪ੍ਰੋ. ਸਿਕੰਦਰ ਸਿੰਘ, ਗੁਰਤੇਜ ਸਿੰਘ ਸੋਢੀ, ਮੱਖਣ ਸਿੰਘ ਖ਼ਾਲਸਾ, ਡਾ. ਜਸਵੀਰ ਸਿੰਘ, ਭਾਈ ਗੁਰਵਿੰਦਰ ਸਿੰਘ ਖ਼ਾਲਸਾ, ਜਸ਼ਨ ਸੱਚਦੇਵਾ, ਚੇਅਰਮੈਨ ਜਗਮੋਹਣ ਸਿੰਘ, ਜਸਪਾਲ ਸਿੰਘ ਟਿੱਕਾ, ਹੈਪੀ ਕੋਟਕਪੂਰਾ, ਸ਼ਮਸੇਰ ਸਿੰਘ ਸੋਢੀ, ਰਿੰਪਲ ਸੋਢੀ, ਮਾ. ਹਰਭਗਵਾਨ ਸਿੰਘ, ਨਵਦੀਪ ਸਿੰਘ ਸਿਬੀਆਂ , ਨਿਸ਼ਾਨ ਸਿੰਘ ਦੀਪ ਸਿੰਘ ਵਾਲਾ, ਪਵਨਪ੍ਰੀਤ ਸਿੰਘ ਮਿੱਠਾ, ਬੇਅੰਤ ਸਿੰਘ ਬੁਰਜ, ਰਾਜਵੀਰ ਸਿੰਘ ਮਾਨਸਾ, ਸੋਨੂੰ ਸਹੋਤਾ, ਪਿ੍ਰਥੀ ਜੈਤੋ, ਪੋਖੀ ਕੋਟਕਪੂਰਾ ਵਿੱਕੀ ਕੋਟਕਪੂਰਾ ਆਦਿ ਤੋਂ ਇਲਾਕਾ ਭਰ ਦੇ ਰਾਜਨੀਤਿਕ ਆਗੂ, ਸਰਪੰਚ, ਪੰਚ ਅਤੇ ਪਰਿਵਾਰ ਦੇ ਸਨੇਹੀ ਸੰਗਤ ’ਚ ਹਾਜ਼ਰ ਸਨ।
ਪਿਛਲੀ ਖ਼ਬਰ ਉੱਘੇ ਲੇਖਕ ਨਿੰਦਰ ਘੁਗਿਆਣਵੀ ਜ਼ਿਲ੍ਹਾ ਫ਼ਰੀਦਕੋਟ ਦੇ ਚੋਣ ਅੰਬੈਸਡਰ ਨਿਯੁਕਤ ਅਗਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਪੁੱਜੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵਾਇਸ ਚਾਂਸਲਰ ਡਾ . ਰਜਿੰਦਰ ਬਾਂਸਲ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।