10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਦੀ ਮੀਟਿੰਗ ਹੋਈ

ਗਿੱਦੜਬਾਹਾ, 9 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਗਿੱਦੜਬਾਹਾ ਦੀ ਮੀਟਿੰਗ ਸ੍ਰੀ ਦੁੱਖ ਭੰਜਨ ਹਨੂਮਾਨ ਮੰਦਰ ਸੁਭਾਸ਼ ਨਗਰ ਵਿਖੇ ਹੋਈ। ਮੀਟਿੰਗ ਦੌਰਾਨ ਮੰਦਰ ਦੇ ਲੰਬਿਤ ਪਏ ਵਿਕਾਸ ਕਾਰਜਾਂ ਨੂੰ ਜਲਦ ਮੁਕੰਮਲ ਕਰਵਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 10-09-2026
ਗਿੱਦੜਬਾਹਾ, 9 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਗਿੱਦੜਬਾਹਾ ਦੀ ਮੀਟਿੰਗ ਸ੍ਰੀ ਦੁੱਖ ਭੰਜਨ ਹਨੂਮਾਨ ਮੰਦਰ ਸੁਭਾਸ਼ ਨਗਰ ਵਿਖੇ ਹੋਈ। ਮੀਟਿੰਗ ਦੌਰਾਨ ਮੰਦਰ ਦੇ ਲੰਬਿਤ ਪਏ ਵਿਕਾਸ ਕਾਰਜਾਂ ਨੂੰ ਜਲਦ ਮੁਕੰਮਲ ਕਰਵਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਮੰਦਰ ਵਿਚ ਟਾਈਲਾਂ ਦਾ ਕੰਮ, ਮੰਦਰ ਦੇ ਨਾਲ ਸਥਿਤ ਯੂਕੋ ਬੈਂਕ ਵਾਲੀ ਗਲੀ ਵੱਲ ਗੇਟ ਲਗਾਉਣ, ਸੋਲਰ ਸਿਸਟਮ ਲਗਾਉਣ ਅਤੇ ਵੱਡਾ ਸ਼ੈੱਡ ਬਣਾਉਣ ਸੰਬੰਧੀ ਵਿਚਾਰ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੰਦੀਪ ਅਰੋੜਾ, ਉਪ ਪ੍ਰਧਾਨ ਵਿਨੈ ਪਾਲ ਅਰੋੜਾ, ਸਕੱਤਰ ਦਿਨੇਸ਼ ਬਾਂਸਲ, ਖ਼ਜ਼ਾਨਚੀ ਦੀਵਾਨ ਚੰਦ ਸਚਦੇਵਾ, ਜੁਆਇੰਟ ਖ਼ਜ਼ਾਨਚੀ ਰੋਹਿਤ ਗਰਗ, ਬਾਬਾ ਕਾਲੂ ਅਰੋੜਾ, ਟਿੰਕੂ, ਭੋਲਾ ਬਾਂਸਲ, ਨਿੱਕਾ ਤਮਨਾ, ਯਸ਼ ਸੱਚਦੇਵਾ, ਬੱਬੂ ਅਰੋੜਾ, ਬਿੱਟੂ ਬਾਂਸਲ ਅਤੇ ਈਸ਼ਾਨ ਅਰੋੜਾ ਹਾਜ਼ਰ ਸਨ।
ਪਿਛਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਦਾ ਧਰਨਾ 11ਵੇਂ ਦਿਨ ਵੀ ਰਿਹਾ ਜਾਰੀ ਕਵੀ ਅਵਤਾਰ ਸਿੰਘ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਨਾਟਕਾਂ... ਅਗਲੀ ਖ਼ਬਰ ਗੁਰਰਾਜ ਸਿੰਘ ਦੇ ਹੱਕ ’ਚ ਸੈਨੇਟ ਚੋਣਾਂ ਲਈ ਮੰਗੀਆਂ ਵੋਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।