29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਦੋ ਟਰੱਕਾਂ ਵਿਚਕਾਰ ਖੜ੍ਹੀ ਕਾਰ ਨੂੰ ਤੀਜੇ ਟਰੱਕ ਨੇ ਮਾਰੀ ਟੱਕਰ

ਕਿਸ਼ਨਗੜ੍ਹ, 28 ਨਵੰਬਰ (ਹੁਸਨ ਲਾਲ)-ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਦੀ ਕਰਾਸਿੰਗ ’ਤੇ ਤਿੰਨ ਟਰੱਕਾਂ ਦੀ ਲਪੇਟ ‘ਚ ਆਈ ਇਕ ਕਾਰ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਅਤੇ ਕਾਰ ਸਵਾਰਾਂ ਦੇ ਵਾਲ ਵਾਲ ਬਚਾਅ ਹੋਣ ਜਾਣ ਦੀ ਖਬਰ ਹੈ। ਜਾਣਕਾਰੀ ਦੇ ਅਨੁਸਾਰ ਡਾਕਟਰ ਪ੍ਰਗਟ ਸਿੰਘ ਪੁੱਤਰ ਅਜਮੇਰ ਸਿੰਘ ਨਿਵਾਸੀ ਸੰਘਵਾਲ ਆਪਣੇ ਸਾਥੀਆਂ ਨਾਲ ਕਿਸ਼ਨਗੜ੍ਹ ਤੋਂ ਭੋਗਪੁਰ ਵੱਲ ਨੂੰ ਆਪਣੀ ਸਵਿਫਟ ਕਾਰ ਵਿਚ ਜਾ ਰਿਹਾ ਸੀ।

ਅਜੀਤ ਡੈਸਕ 29-11-2026
ਕਿਸ਼ਨਗੜ੍ਹ, 28 ਨਵੰਬਰ (ਹੁਸਨ ਲਾਲ)-ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਦੀ ਕਰਾਸਿੰਗ ’ਤੇ ਤਿੰਨ ਟਰੱਕਾਂ ਦੀ ਲਪੇਟ ‘ਚ ਆਈ ਇਕ ਕਾਰ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਅਤੇ ਕਾਰ ਸਵਾਰਾਂ ਦੇ ਵਾਲ ਵਾਲ ਬਚਾਅ ਹੋਣ ਜਾਣ ਦੀ ਖਬਰ ਹੈ। ਜਾਣਕਾਰੀ ਦੇ ਅਨੁਸਾਰ ਡਾਕਟਰ ਪ੍ਰਗਟ ਸਿੰਘ ਪੁੱਤਰ ਅਜਮੇਰ ਸਿੰਘ ਨਿਵਾਸੀ ਸੰਘਵਾਲ ਆਪਣੇ ਸਾਥੀਆਂ ਨਾਲ ਕਿਸ਼ਨਗੜ੍ਹ ਤੋਂ ਭੋਗਪੁਰ ਵੱਲ ਨੂੰ ਆਪਣੀ ਸਵਿਫਟ ਕਾਰ ਵਿਚ ਜਾ ਰਿਹਾ ਸੀ। ਜਦ ਉਹ ਬਿਆਸ ਪਿੰਡ ਦੀ ਕਰਾਸਿੰਗ ਤੇ ਪਹੁੰਚਾ ਤਾਂ ਉਸ ਦੀ ਕਾਰ ਅੱਗੇ ਇੱਕ ਤੇਲ ਦਾ ਟੈਂਕਰ ਆ ਕੇ ਖੜ੍ਹ ਗਿਆ ਤੇ ਇਕ ਟਰੱਕ ਉਨ੍ਹਾਂ ਦੇ ਪਿੱਛੇ ਖੜ੍ਹ ਗਿਆ। ਇੰਨੇ ਨੂੰ ਇਕ ਤੇਜ਼ ਰਫਤਾਰ ਟਰੱਕ ਪਿੱਛੋਂ ਆਇਆ ਤੇ ਉਸ ਨੇ ਉਨ੍ਹਾਂ ਦੇ ਪਿੱਛੇ ਖੜੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਾਰ ਦੋਵੇਂ ਟਰੱਕਾਂ ਵਿਚ ਘੁੱਟੀ ਗਈ ਤੇ ਅੱਗੋਂ ਤੇ ਪਿੱਛੋਂ ਪੂਰੀ ਤਰ੍ਹਾਂ ਨੁਕਸਾਨੀ ਗਈ। ਕਾਰ ਸਵਾਰ ਡਾ. ਪ੍ਰਗਟ ਸਿੰਘ ਤੇ ਉਸ ਦੇ ਸਾਥੀਆ ਦਾ ਵਾਲ ਵਾਲ ਬਚਾਅ ਹੋ ਗਿਆ। ਸੂਚਨਾ ਮਿਲਣ ’ਤੇ ਐਸ. ਐਸ. ਐਫ. ਦੀ ਟੀਮ ਤੇ ਪੁਲਿਸ ਚੌਕੀ ਅਲਾਵਲਪੁਰ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਵਾਹਨਾਂ ਨੂੰ ਸਾਈਡ ’ਤੇ ਕਰਵਾਇਆ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ। ਅਲਾਵਲਪੁਰ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਕਰਦਿਆਂ ਸਾਰੇ ਵਾਹਨਾਂ ਨੂੰ ਆਪਣੇ ਕਬਜ਼ੇ ‘ਚ ਲੈਣ ਉਪਰੰਤ ਅਗਲੀ ਕਾਰਵਾਈ ਕੀਤੀ ਜਾ ਰਹੀ ਸੀ।
ਪਿਛਲੀ ਖ਼ਬਰ ਪੰਜਾਬ ਪੁਲਿਸ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ਲਈ ਪੀ. ਪੀ. ਏ. ਫਿਲੌਰ ਵਿਖੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਜਲੰਧਰ ਜ਼ਿਲ੍ਹੇ ’ਚ ਜੇ. ਐਨ. ਵੀ. ਐਸ. ਟੀ. 2027 ਦੀ ਪ੍ਰੀਖਿਆ ਸਫ਼ਲਤਾਪੂਰਵਕ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।