47 ਵੀਂ ਸਬ-ਜੂਨੀਅਰ ਪੰਜਾਬ ਜੂਡੋ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼
ਜਲੰਧਰ, 28 ਨਵੰਬਰ (ਡਾ ਜਤਿੰਦਰ ਸਾਬੀ) 47ਵੀਂ ਸਬ-ਜੂਨੀਅਰ ਪੰਜਾਬ ਜੂਡੋ ਚੈਂਪੀਅਨਸ਼ਿਪ ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ (ਰਜਿਸਟਰਡ) ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ ਵਿਖੇ 28 ਤੋਂ 29 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਦਾ ਉਦਘਾਟਨ ਮੁੱਖ ਮਹਿਮਾਨ ਬਲਬੀਰ ਸਿੰਘ ਜਸਰੋਟੀਆ ਨੇ ਕੀਤਾ।
ਜਲੰਧਰ, 28 ਨਵੰਬਰ (ਡਾ ਜਤਿੰਦਰ ਸਾਬੀ) 47ਵੀਂ ਸਬ-ਜੂਨੀਅਰ ਪੰਜਾਬ ਜੂਡੋ ਚੈਂਪੀਅਨਸ਼ਿਪ ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ (ਰਜਿਸਟਰਡ) ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ ਵਿਖੇ 28 ਤੋਂ 29 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਦਾ ਉਦਘਾਟਨ ਮੁੱਖ ਮਹਿਮਾਨ ਬਲਬੀਰ ਸਿੰਘ ਜਸਰੋਟੀਆ ਨੇ ਕੀਤਾ।ਉਨ੍ਹਾਂ ਨਾਲ ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਅੰਤਰਰਾਸ਼ਟਰੀ ਜੂਡੋ ਰੈਫਰੀ, ਪਰਮਜੀਤ ਸਿੰਘ ਟੱਕਰ ,ਰਵਨੀਤ, ਜੌਨੀ, ਨਰੇਸ਼ ਕੁਮਾਰ ਅਤੇ ਸ਼ਕਤੀ ਸਿੰਘ,ਜਗਮੋਹਨ ਕੈਣ, ਨਵਜੋਤ ਕੰਨਾ, ਸਾਹਿਲ ਪਠਾਨੀਆ ਅਤੇ ਗਗਨਦੀਪ ਸ਼ਰਮਾ ਵੀ ਹਾਜ਼ਰ ਸਨ। ਇਸ ਮੌਕੇ ‘ਤੇ ਰੈਫਰੀ ਦੀ ਭੂਮਿਕਾ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਨਵਜੋਤ ਸਿੰਘ, ਦਿਨੇਸ਼ ਕੁਮਾਰ, ਰਾਕੇਸ਼ ਕੁਮਾਰ, ਹਰਦੀਪ ਸਿੰਘ, ਸੱਜਦਾ ਚੰਨਾ, ਰਜਨੀ ਠਾਕੁਰ, ਅਮਿਤਾ, ਨਕੁਲ ਅਰੋੜਾ ਅਤੇ ਤਮੰਨਾ ਨੇ ਨਿਭਾਈ।ਸਬ-ਜੂਨੀਅਰ ਲੜਕਿਆਂ ਦੇ - 66 ਕਿਲੋਗ੍ਰਾਮ ਭਾਰ ਵਰਗ ਵਿੱਚ ਸਾਈਮਨ ਮਸੀਹ (ਗੁਰਦਾਸਪੁਰ) ਨੇ ਪਹਿਲਾ ਸਥਾਨ, ਨਕਸ਼ (ਅੰਮ੍ਰਿਤਸਰ) ਨੇ ਦੂਜਾ ਸਥਾਨ, ਅਰਪਿਤ (ਨਵਾਂਸ਼ਹਿਰ) ਨੇ ਤੀਜਾ ਸਥਾਨ ਅਤੇ ਸਿੱਧਕ ਵੀਰ (ਹੁਸ਼ਿਆਰਪੁਰ) ਨੇ ਤੀਜਾ ਸਥਾਨ ਹਾਸਲ ਕੀਤਾ।