28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਐੱਮ.ਐੱਸ. ਲੋਹੀਆ

ਜਲੰਧਰ, 28 ਨਵੰਬਰ-ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਦੀ ਪ੍ਰਬੰਧਕ ਕਮੇਟੀ ਵਲੋਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ (ਜ਼ਿੰਦਾ ਸ਼ਹੀਦ) ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਨਗਰ ਕੀਰਤਨ ਸਵੇਰ ਸਮੇਂ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਤੋਂ ਆਰੰਭ ਹੋ ਕੇ ਗੁਰਦੁਆਰਾ ਇੰਡਸਟ੍ਰੀਅਲ ਏਰੀਆ, ਗੁਰਦੁਆਰਾ ਸ਼ਿਵ ਨਗਰ, ਗੁਰਦੁਆਰਾ ਕੋਟ ਬਾਬਾ ਦੀਪ ਸਿੰਘ, ਹੁਸ਼ਿਆਰਪੁਰ ਰੋਡ, ਕਿਸ਼ਨ ਪੁਰਾ ਚੌਕ, ਦੁਆਬਾ ਚੌਕ, ਗੁਰਦੁਆਰਾ ਪ੍ਰੀਤ ਨਗਰ, ਅਮਨ ਨਗਰ, ਸਿਲਵਰ ਪਲਾਜ਼ਾ ਦਾ ਚੱਕਰ ਲਗਾਉਣ ਉਪਰੰਤ ਸ਼ਾਮ ਸਮੇਂ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਸੰਪੂਰਨ ਹੋਇਆ।

ਨਕੋਦਰ ਹਲਕੇ ਦੇ ਪਿੰਡ ਬਾਠ ਵਿਖੇ ਕਾਂਗਰਸ ਦੀ ਮੀਟਿੰਗ ਦੌਰਾਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਤੇ ਹੋਰ ਆਗੂ। ਅਜੀਤ ਤਸਵੀਰਾਂ 29-11-2026
ਜਲੰਧਰ, 28 ਨਵੰਬਰ-ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਦੀ ਪ੍ਰਬੰਧਕ ਕਮੇਟੀ ਵਲੋਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ (ਜ਼ਿੰਦਾ ਸ਼ਹੀਦ) ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਨਗਰ ਕੀਰਤਨ ਸਵੇਰ ਸਮੇਂ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਤੋਂ ਆਰੰਭ ਹੋ ਕੇ ਗੁਰਦੁਆਰਾ ਇੰਡਸਟ੍ਰੀਅਲ ਏਰੀਆ, ਗੁਰਦੁਆਰਾ ਸ਼ਿਵ ਨਗਰ, ਗੁਰਦੁਆਰਾ ਕੋਟ ਬਾਬਾ ਦੀਪ ਸਿੰਘ, ਹੁਸ਼ਿਆਰਪੁਰ ਰੋਡ, ਕਿਸ਼ਨ ਪੁਰਾ ਚੌਕ, ਦੁਆਬਾ ਚੌਕ, ਗੁਰਦੁਆਰਾ ਪ੍ਰੀਤ ਨਗਰ, ਅਮਨ ਨਗਰ, ਸਿਲਵਰ ਪਲਾਜ਼ਾ ਦਾ ਚੱਕਰ ਲਗਾਉਣ ਉਪਰੰਤ ਸ਼ਾਮ ਸਮੇਂ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਦੇ ਅੱਗੇ ਦਸਮੇਸ਼ ਵੈਲਫੇਅਰ ਸੁਸਾਇਟੀ ਵਲੋਂ ਫੁੱਲਾਂ ਅਤੇ ਸਫ਼ਾਈ ਦੀ ਸੇਵਾ, ਭਾਈ ਘਨ੍ਹਈਆ ਜੀ ਸੇਵਕ ਦਲ ਵਲੋਂ ਜਲ ਦੀ ਸੇਵਾ ਨਿਭਾਈ ਗਈ। ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਭਾਈ ਕੁਲਵਿੰਦਰ ਸਿੰਘ ਹੈੱਡ ਗ੍ਰੰਥੀ ਵਲੋਂ ਕੀਤੀ ਗਈ, ਉਪਰੰਤ ਨਗਾਰਿਆਂ ਤੇ ਜੈਕਾਰਿਆਂ ਦੀ ਗੂੰਜ ਨਗਰ ਕੀਰਤਨ ਇਲਾਕੇ ਦਾ ਚੱਕਰ ਲਗਾਉਣ ਲਈ ਰਵਾਨਾ ਹੋਇਆ। ਪਾਲਕੀ ਸਾਹਿਬ ’ਚ ਚੌਰ ਝੁਲਾਉਣ ਦੀ ਸੇਵਾ ਠੇਕੇਦਾਰ ਰਘਬੀਰ ਸਿੰਘ ਵਲੋਂ ਨਿਭਾਈ ਗਈ। ਨਗਾਰਾ ਪਾਰਟੀਆਂ, ਗੱਤਕਾ ਪਾਰਟੀਆਂ, ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਆਏ ਸ਼ਬਦੀ ਜਥੇ, ਸੁੰਦਰ ਵਰਦੀਆਂ ’ਚ ਸਜੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਬੈਂਡ ਵਾਜੇ ਅਤੇ ਬਾਬਾ ਨਾਗਰ ਸਿੰਘ ਅਤੇ ਬਾਬਾ ਸ਼ਿੰਗਾਰਾ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਤੋਂ ਆਏ ਨਿਹੰਗ ਸਿੰਘਾਂ ਦੇ ਘੋੜ ਸਵਾਰ ਜਥੇ ਨੇ ਨਗਰ ਕੀਰਤਨ ਦੀ ਸ਼ੋਭਾ ਨੂੰ ਹੋਰ ਵਧਾਇਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਮੇਅਰ ਵਿਨੀਤ ਧੀਰ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਇਕਬਾਲ ਸਿੰਘ ਢੀਂਡਸਾ, ਅਸ਼ੋਕ ਸਰੀਨ ਹਿੱਕੀ, ਗੁਰਚਰਨ ਸਿੰਘ ਚੰਨੀ, ਹਰਿੰਦਰ ਸਿੰਘ ਢੀਂਡਸਾ, ਰਾਕੇਸ਼ ਰਾਠੌਰ, ਅਸ਼ਵਨੀ ਅਗਰਵਾਲ ਕੌਂਸਲਰ, ਅਮਰਜੀਤ ਸਿੰਘ ਅਮਰੀ, ਦੀਪਕ ਸ਼ਾਰਦਾ ਕੌਂਸਲਰ ਦੇ ਨਾਲ-ਨਾਲ ਵੱਡੀ ਗਿਣਤੀ ’ਚ ਧਾਰਮਕ, ਰਾਜਨੀਤਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਨਗਰ ਕੀਰਤਨ ’ਚ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੇ ਮਾਰਗ ’ਚ ਇਲਾਕਾ ਵਾਸੀਆਂ ਅਤੇ ਗੁਰਮੁੱਖ ਪਰਿਵਾਰਾਂ ਵਲੋਂ ਸੰਗਤ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਕੁਲਦੀਪ ਸਿੰਘ ਪਾਇਲਟ ਦੀ ਅਗਵਾਈ ਹੇਠ ਲੰਗਰ ਲਗਾਉਣ ਵਾਲਿਆਂ ਦਾ ਧੰਨਵਾਦ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਕੁਲਦੀਪ ਸਿੰਘ ਪਾਇਲਟ ਤੇ ਮਨਿੰਦਰਪਾਲ ਸਿੰਘ ਗੁੰਬਰ ਨੇ ਨਗਰ ਕੀਰਤਨ ਅਤੇ ਸਮਾਗਮ ਦੌਰਾਨ ਸੰਗਤ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਅਮਰਜੀਤ ਸਿੰਘ ਕਿਸ਼ਨਪੁਰਾ, ਸਾਹਿਬ ਸਿੰਘ ਢਿੱਲੋਂ, ਸੁਰਜੀਤ ਸਿੰਘ (ਨੀਲਾਮਹਿਲ), ਰਵਿੰਦਰ ਸਿੰਘ ਸਵੀਟੀ, ਅੰਮ੍ਰਿਤ ਬੀਰ ਸਿੰਘ, ਜਸਪ੍ਰੀਤ ਸਿੰਘ ਚੌਹਾਨ, ਇੰਦਰਪ੍ਰੀਤ ਸਿੰਘ ਇੰਦੀ ਪਾਇਲਟ, ਸੁਰਜੀਤ ਸਿੰਘ ਭੂਈ, ਗਗਨਦੀਪ ਸਿੰਘ ਪਾਇਲਟ, ਪ੍ਰਵਿੰਦਰ ਸਿੰਘ ਰਾਜਾ, ਦਲਵਿੰਦਰ ਸਿੰਘ ਬੜਿੰਗ, ਸੁਖਵਿੰਦਰ ਸਿੰਘ ਮੱਕੜ, ਜਸਬੀਰ ਸਿੰਘ ਵਾਲੀਆ, ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਮਿੱਠਾ, ਗੁਰਮੀਤ ਸਿੰਘ ਬਿੱਟੂ (ਸੈਂਟਰਲ ਟਾਊਨ), ਪਰਮਿੰਦਰ ਸਿੰਘ (ਦਸਮੇਸ਼ ਨਗਰ), ਅਮਰਪ੍ਰੀਤ ਸਿੰਘ ਮੌਂਟੀ, ਦਿਲਬਾਗ ਸਿੰਘ (ਪ੍ਰੀਤ ਨਗਰ), ਜਸਕੀਰਤ ਸਿੰਘ ਜੱਸੀ, ਗੁਰਮੀਤ ਸਿੰਘ ਬਾਵਾ, ਦਵਿੰਦਰ ਸਿੰਘ ਰਿਆਤ, ਗੁਰਜੀਤ ਸਿੰਘ ਟੱਕਰ, ਨਵਦੀਪ ਸਿੰਘ ਗੁਲਾਟੀ, ਹਰਭਜਨ ਸਿੰਘ ਸੈਣੀ, ਭਵਨਦੀਪ ਸਿੰਘ ਨਿਹੰਗ ਸਿੰਘ, ਮਾਸਟਰ ਅਮਰੀਕ ਸਿੰਘ ਨਿਹੰਗ, ਜਸਵਿੰਦਰ ਸਿੰਘ ਜੱਸਾ, ਮਹਿੰਦਰ ਪਾਲ ਸਿੰਘ ਬਿਨਾਕਾ, ਰਣਜੀਤ ਸਿੰਘ ਰਾਣਾ, ਸਤਨਾਮ ਸਿੰਘ ਲਹਿਲ, ਡਾ. ਰਘਬੀਰ ਸਿੰਘ, ਗੋਰਵ ਭਗਤ, ਗੁਰਦੇਵ ਸਿੰਘ (ਗੋਲਡੀ ਭਾਟੀਆ), ਸਤਿੰਦਰ ਸਿੰਘ ਪੀਤਾ, ਪਰਮਿੰਦਰ ਸਿੰਘ ਬਬਲੂ, ਗੁਰਪ੍ਰੀਤ ਸਿੰਘ ਸਚਦੇਵਾ, ਕੁਲਵਿੰਦਰ ਸਿੰਘ ਚੀਮਾ, ਜਸਵਿੰਦਰ ਸਿੰਘ ਨਾਗੀ, ਮਲਜਿੰਦਰ ਸਿੰਘ, ਮਨਬੀਰ ਸਿੰਘ ਅਕਾਲੀ, ਰਾਜਬੀਰ ਸਿੰਘ ਸ਼ੰਟੀ, ਪਵਿੰਦਰ ਸਿੰਘ ਪ੍ਰਿੰਸ, ਚਤਨਿਆ ਗੁਪਤਾ, ਹਰਵਿੰਦਰ ਸਿੰਘ ਜੱਬਲ, ਦਲਜੀਤ ਸਿੰਘ, ਸਤਪਾਲ ਸਿੰਘ ਜੱਬਲ, ਸੁਰਿੰਦਰ ਸਿੰਘ ਬਿੱਟੂ, ਹਰਬੰਸ ਸਿੰਘ ਧੁਪੜ, ਕਸ਼ਮੀਰ ਸਿੰਘ ਸੰਧੂ, ਸੁਰਜੀਤ ਸਿੰਘ ਭੂਪਾਲ, ਕੁਲਵੰਤ ਸਿੰਘ ਖਰਬੰਦਾ, ਤਰਨਜੀਤ ਸਿੰਘ (ਬੌਬੀ ਵਾਲੀਆ), ਜਸਵਿੰਦਰ ਸਿੰਘ ਕਾਕਾ, ਚਰਨਜੀਤ ਸਿੰਘ ਖਰਬੰਦਾ, ਅਵਤਾਰ ਸਿੰਘ ਤਾਰੀ, ਕੁਲਦੀਪ ਸਿੰਘ, ਰਮਨੀਕ ਸਿੰਘ, ਹਰਸ਼ਦੀਪ ਸਿੰਘ, ਅਮਰਜੀਤ ਸਿੰਘ ਹੁੰਝਣ, ਗੁਰਮੇਲ ਸਿੰਘ, ਕੁਲਵਿੰਦਰ ਸਿੰਘ ਬੱਗਾ, ਸੁਰਿੰਦਰ ਸਿੰਘ ਰੀਹਲ, ਕਰਮਜੀਤ ਸਿੰਘ ਬੱਲ, ਨਵਨੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਸੁਖਪ੍ਰੀਤ ਸਿੰਘ, ਪ੍ਰਭਜੀਤ ਸਿੰਘ, ਮਨਿੰਦਰ ਸਿੰਘ, ਦਿਵਜੋਤ ਸਿੰਘ, ਸੁਖਵਿੰਦਰ ਸਿੰਘ ਸੋਢੀ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਚਰਨਜੀਤ ਸਿੰਘ ਮਿੰਟਾ, ਬੀਬੀ ਤ੍ਰਿਲੋਚਨ ਕੌਰ (ਪ੍ਰਚਾਰਕ ਸ਼੍ਰੋਮਣੀ ਕਮੇਟੀ), ਬੀਬੀ ਬਲਬੀਰ ਕੌਰ ਧੁਪੜ, ਰਾਜਵੰਤ ਕੌਰ ਰੱਜੀ, ਹਰਜਿੰਦਰ ਪਾਲ ਕੌਰ ਗੁੰਬਰ, ਮਨਪ੍ਰੀਤ ਕੌਰ, ਸਿਮਰਨ ਕੌਰ, ਹਰਪ੍ਰੀਤ ਕੌਰ, ਸੁਰਜੀਤ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ, ਮਨਜੀਤ ਕੌਰ, ਦਲਜੀਤ ਕੌਰ, ਅਜੀਤ ਕੌਰ ਮਲਹੋਤਰਾ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਐਮ.ਕੇ., ਐਨ.ਸੀ.ਪੀ. ਤੇ ਬੀ.ਆਰ.ਐਸ. ਨੇ ਵੀ ਦਿੱਤਾ ਸਮਰਥਨ ਅਗਲੀ ਖ਼ਬਰ ਕਾਂਗਰਸ ਨਕੋਦਰ ਵਿਧਾਨ ਸਭਾ ਹਲਕੇ ਦੀ ਰੁਕੀ ਹੋਈ ਵਿਕਾਸ ਦੀ ਲਹਿਰ ਨੂੰ ਮੁੜ ਖੜ੍ਹਾ ਕਰੇਗੀ-ਰਾਣਾ ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।