26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਮਹਾਂਨਗਰ ’ਚ ਵੱਡੇ ਪੱਧਰ ’ਤੇ ਉਡਾਈਆਂ ਜਾ ਰਹੀਆਂ ਨੇ ਕੋਟਪਾ ਐਕਟ ਦੀਆਂ ਧੱਜੀਆਂ, ਉਲੰਘਣਾ ਕਰਕੇ ਵੇਚੇ ਜਾ ਰਹੇ ਤੰਬਾਕੂ ਦੇ ਉਤਪਾਦ

ਜਲੰਧਰ, 25 ਨਵੰਬਰ (ਜਤਿੰਦਰ ਪੰਮੀ)–ਮਹਾਨਗਰ ’ਚ ਤੰਬਾਕੂ ਉਤਪਾਦ ਵੇਚਣ ਲਈ ਲਾਏ ਗਏ ਖੋਖਿਆਂ ਵਾਲਿਆਂ ਵਲੋਂ ਤੰਬਾਕੂਨੋਸ਼ੀ ਵਿਰੋਧੀ ਐਕਟ (ਕੋਟਪਾ) ਦੀਆਂ ਵੱਡੇ ਪੱਧਰ ’ਤੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਐਕਟ ਦੀ ਉਲੰਘਣਾ ਕਰਕੇ ਤੰਬਾਕੂ ਉਤਪਾਦ ਵੇਚੇ ਜਾ ਰਹੇ ਹਨ।

ਇਕ ਨਜ਼ਰ ਏਧਰ ਵੀ 26-11-2026
ਜਲੰਧਰ, 25 ਨਵੰਬਰ (ਜਤਿੰਦਰ ਪੰਮੀ)–ਮਹਾਨਗਰ ’ਚ ਤੰਬਾਕੂ ਉਤਪਾਦ ਵੇਚਣ ਲਈ ਲਾਏ ਗਏ ਖੋਖਿਆਂ ਵਾਲਿਆਂ ਵਲੋਂ ਤੰਬਾਕੂਨੋਸ਼ੀ ਵਿਰੋਧੀ ਐਕਟ (ਕੋਟਪਾ) ਦੀਆਂ ਵੱਡੇ ਪੱਧਰ ’ਤੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਐਕਟ ਦੀ ਉਲੰਘਣਾ ਕਰਕੇ ਤੰਬਾਕੂ ਉਤਪਾਦ ਵੇਚੇ ਜਾ ਰਹੇ ਹਨ। ਦੱਸਣਯੋਗ ਹੈ ਕਿ ਤੰਬਾਕੂ ਉਤਪਾਦ ਵੇਚਣ ਵਾਲੇ ਖੋਖਿਆਂ ਵਾਲਿਆਂ ਵਲੋਂ ਕੋਟਪਾ ਐਕਟ ਤਹਿਤ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤੰਬਾਕੂ ਉਤਪਾਦ ਨੇ ਵੇਚਣ ਸੰਬੰਧੀ ਬੋਰਡ ਲਾਉਣਾ ਜ਼ਰੂਰੀ ਹੁੰਦਾ ਹੈ ਪਰ ਦੇਖਣ ’ਚ ਆਇਆ ਹੈ ਕਿ ਸ਼ਹਿਰ ਅੰਦਰ ਬਿਨਾਂ ਅਜਿਹੇ ਬੋਰਡ ਲਾਏ ਹੀ ਤੰਬਾਕੂ ਉਤਪਾਦ ਵੇਚੇ ਜਾ ਰਹੇ ਹਨ ਤੇ ਪਾਬੰਦੀ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੀ ਰੋਗੀ ਕਲਿਆਣ ਸਮਿਤੀ ਦੇ ਮੈਂਬਰ ਸਮਾਜ ਸੇਵੀ ਸੁਰਿੰਦਰ ਸੈਣੀ ਨੇ ਕਿਹਾ ਕਿ ਉਹ ਅਕਸਰ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲ ਸ਼ਹਿਰ ਅੰਦਰ ਕੋਟਪਾ ਐਕਟ ਦੀ ਹੋ ਰਹੀ ਘੋਰ ਉਲੰਘਣਾ ਦਾ ਮੁੱਦਾ ਚੁੱਕਦੇ ਰਹਿੰਦੇ ਹਨ ਪਰ ਵਿਭਾਗੀ ਅਧਿਕਾਰੀਆਂ ਵਲੋਂ ਇਸ ਪ੍ਰਤੀ ਸੰਜੀਦਗੀ ਨਹੀਂ ਦਿਖਾਈ ਜਾਂਦੀ। ਇਹ ਕਾਰਨ ਹੈ ਕਿ ਤੰਬਾਕੂ ਉਤਪਾਦ ਵੇਚਣ ਵਾਲੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਸੰਬੰਧਤ ਅਧਿਕਾਰੀ ਤੰਬਾਕੂਨੋਸ਼ੀ ਵਿਰੋਧੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਾਮਾਤਰ ਜਾਂ ਕਦੇ-ਕਦਾਈਂ ਹੀ ਕਾਰਵਾਈ ਕਰਦੇ ਹਨ, ਜਿਸ ਕਾਰਨ ਉਹ ਬਿਨ੍ਹਾਂ ਕਿਸੇ ਡਰ ਦੇ ਨਾਬਾਲਗਾਂ ਨੂੰ ਤੰਬਾਕੂ ਦੇ ਉਤਪਾਦ ਵੇਚ ਰਹੇ ਹਨ। ਸੁਰਿੰਦਰ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਇਕ ਸਾਲ ਲਈ ਈ-ਸਿਗਰਟ (ਵਾਈਪ) ਦੀ ਜਨਤਕ ਤੌਰ ’ਤੇ ਵਰਤੋਂ ਕਰਨ ਉਤੇ ਸਖ਼ਤ ਪਾਬੰਦੀ ਲਾਈ ਹੋਈ ਹੈ ਪਰ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਲੋਕ ਸ਼ਰੇਆਮ ਜਨਤਕ ਥਾਵਾਂ ’ਤੇ ਵਾਈਪ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਜਨਤਕ ਥਾਵਾਂ ’ਤੇ ਵੀ ਸ਼ਰੇਆਮ ਸਿਗਰਟਨੋਸ਼ੀ ਕਰਦੇ ਹਨ, ਜਿਸ ਨਾਲ ਦੂਸਰਿਆਂ ਦੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਸਿਹਤ ਵਿਭਾਗ ਕੋਲੋਂ ਮੰਗ ਕੀਤੀ ਕਿ ਤੰਬਾਕੂ ਉਤਪਾਦ ਵੇਚਣ ਵਾਲਿਆਂ ਵਲੋਂ ਕੋਟਪਾ ਐਕਟ ਕੀਤੀ ਜਾ ਰਹੀ ਉਲੰਘਣਾ ਦਾ ਸਖ਼ਤ ਨੋਟਿਸ ਲੈ ਕੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਜਦੋਂ ਸਿਹਤ ਵਿਭਾਗ ਦੇ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਅਦਿੱਤਿਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਤੰਬਾਕੂ ਉਤਪਾਦ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤੀ ਜਾਂਦੀ ਹੈ ਅਤੇ ਚਲਾਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਵਿੱਚ ਵਿਭਾਗ ਵਲੋਂ 146 ਚਲਾਨ ਕੀਤੇ ਗਏ ਸਨ ਅਤੇ ਇਸ ਮਹੀਨੇ ਵੀ ਕਾਰਵਾਈ ਜਾਰੀ ਹੈ। ਡਾ. ਅਦਿੱਤਿਆ ਨੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਰ ਸਖ਼ਤੀ ਵਰਤੀ ਜਾਵੇਗੀ।
ਪਿਛਲੀ ਖ਼ਬਰ ਜ਼ਿਲ੍ਹਾ ਕਸ਼ਤ੍ਰੀਆ ਟਾਂਕ ਸਭਾ ਨੇ ਭਗਤ ਨਾਮਦੇਵ ਜੀ ਦਾ 756ਵਾਂ ਪ੍ਰਕਾਸ਼ ਦਿਵਸ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।