25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪਾਸਟਰ ਹਰਪ੍ਰੀਤ ਸਿੰਘ ਦਿਓਲ ਦੀ ਅਗਵਾਈ ਹੇਠ ਈਸਾਈ ਭਾਈਚਾਰੇ ਦੀ ਮੀਟਿੰਗ

ਜਲੰਧਰ, 24 ਨਵੰਬਰ (ਜਸਪਾਲ ਸਿੰਘ)-ਓਪਨ ਡੋਰ ਚਰਚ ਖੋਜੇਵਾਲਾ ਵਿਖੇ ਅਗਲੇ ਮਹੀਨੇ ਸਜਾਈ ਜਾਣ ਵਾਲੀ ਮਸੀਹੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਮੁੱਖ ਪਾਸਟਰ ਦਿਓਲ ਖੋਜੇਵਾਲਾ ਦੀ ਅਗਵਾਈ ਹੇਠ ਮਸੀਹੀ ਭਾਈਚਾਰੇ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਈਸਾਈ ਭਾਈਚਾਰੇ ਨਾਲ ਸੰਬੰਧਿਤ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਈਆਂ। ਮੀਟਿੰਗ ’ਚ ਭੁਲੱਥ, ਕਪੂਰਥਲਾ ਤੇ ਫੱਤੂਢੀਂਗਾ ਆਦਿ ਤੋਂ ਬਹੁਤ ਸਾਰੇ ਪਾਸਟਰ ਸਾਹਿਬਾਨਾਂ ਨੇ ਭਾਗ ਲਿਆ।

ਅਜੀਤ ਡੈਸਕ 25-11-2026
ਜਲੰਧਰ, 24 ਨਵੰਬਰ (ਜਸਪਾਲ ਸਿੰਘ)-ਓਪਨ ਡੋਰ ਚਰਚ ਖੋਜੇਵਾਲਾ ਵਿਖੇ ਅਗਲੇ ਮਹੀਨੇ ਸਜਾਈ ਜਾਣ ਵਾਲੀ ਮਸੀਹੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਮੁੱਖ ਪਾਸਟਰ ਦਿਓਲ ਖੋਜੇਵਾਲਾ ਦੀ ਅਗਵਾਈ ਹੇਠ ਮਸੀਹੀ ਭਾਈਚਾਰੇ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਈਸਾਈ ਭਾਈਚਾਰੇ ਨਾਲ ਸੰਬੰਧਿਤ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਈਆਂ। ਮੀਟਿੰਗ ’ਚ ਭੁਲੱਥ, ਕਪੂਰਥਲਾ ਤੇ ਫੱਤੂਢੀਂਗਾ ਆਦਿ ਤੋਂ ਬਹੁਤ ਸਾਰੇ ਪਾਸਟਰ ਸਾਹਿਬਾਨਾਂ ਨੇ ਭਾਗ ਲਿਆ। ਸ਼ੋਭਾ ਯਾਤਰਾ ਦੇ ਸਾਰੇ ਪ੍ਰਬੰਧਾਂ, ਰਸਤਿਆਂ ਦੀ ਰੂਪਰੇਖਾ ਆਦਿ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਕ੍ਰਿਸਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ਚੇਅਰਮੈਨ ਸਟੀਫਨ ਕਾਲਾ, ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਵਾਈਸ ਪ੍ਰੈਸੀਡੈਂਟ ਸੁਖਦੇਵ ਸਿੰਘ ਸਿੱਧੂ, ਜਿਲਾ ਭਲਾਈ ਬੋਰਡ ਚੇਅਰਮੈਨ ਕਪੂਰਥਲਾ ਸੈਮੁਏਲ ਸੈਮ, ਖੋਜੇਵਾਲਾ ਯੂਥ ਪ੍ਰਧਾਨ ਰਾਜਵਿੰਦਰ ਝੰਡ, ਰਿਟਾਇਰਡ ਜਿਲਾ ਪਬਲਿਕ ਅਫਸਰ ਓਫੀਸ਼ੀਅਲ ਸੋਸ਼ਲ ਸਿਕਿਉਰਿਟੀ ਰਿਟਾਇਰਡ ਵੁਮੈਨ ਇੰਚਾਰਜ ਸੁਨੇਹਾ ਲੱਤਾ ਜੀ, ਕ੍ਰਿਸ਼ਚਨ ਵਿੰਗ ਹਲਕਾ ਪ੍ਰਧਾਨ ਜਸਵਿੰਦਰ ਬਿੱਟਾ ਕਪੂਰਥਲਾ ਪਾਸਟਰ ਸਾਹਿਲ ਸਿੰਘ, ਪਾਸਟਰ ਪ੍ਰਦੀਪ ਕੁਮਾਰ, ਪਾਸਟਰ ਹਰਜਿੰਦਰ ਸਿੰਘ ਭੁਲੱਥ, ਪਾਸਟਰ ਜੋਰਜ ਭੁੱਲਥ, ਪਾਸਟਰ ਰਾਜੀਵ, ਪਾਸਟਰ ਰਣਜੀਤ, ਪਾਸਟਰ ਇਮੈਨੂਅਲ, ਪਾਸਟਰ ਪ੍ਰਦੀਪ, ਪਾਸਟਰ ਬਲਦੇਵ, ਪਾਸਟਰ ਜੋਰਜ, ਪਾਸਟਰ ਜੋਇਲ ਮਸੀਹ, ਪਾਸਟਰ ਬਲਵੀਰ ਧੰਮ, ਪਾਸਟਰ ਅਸ਼ਵਨੀ, ਪਾਸਟਰ ਬਲਵਿੰਦਰ ਕੁਮਾਰ, ਪਾਸਟਰ ਅਸ਼ਵਨੀ ਖੋਸਲਾ , ਪਾਸਟਰ ਰੋਹਨ ਸੋਧੀ , ਪ੍ਰਧਾਨ ਪੱਡਾ , ਬ੍ਰਦਰ ਸੋਨੂ ਬੱਧਣ, ਬ੍ਰਦਰ ਪਵਨ ਕੁਮਾਰ , ਡਾਕਟਰ ਮਨੋਹਰ ਲਾਲ, ਰਜੇਸ਼ ਕੰਬੋਜ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦਾ ਭਾਜਪਾ ਆਗੂਆਂ ਵਲੋਂ ਸਵਾਗਤ ਅਗਲੀ ਖ਼ਬਰ ਕੈਂਬਰਿਜ ਇਨੋਵੇਟਿਵ ਸਕੂਲ ਨੇ ਨੈਸ਼ਨਲ ਅਧਿਆਪਕ ਕਾਨਫਰੰਸ ’ਚ ਕੀਤੀ ਜਲੰਧਰ ਦੀ ਨੁਮਾਇੰਦਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।