17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਚਾਨਣ ਦੇ ਵਿਸ਼ੇਸ਼ ਬੱਚਿਆਂ ਨੇ ਸਪੈਸ਼ਲ ਓਲੰਪਿਕਸ ਭਾਰਤ ਖੇਡਾਂ ’ਚ ਮਾਰੀਆਂ ਮੱਲਾਂ 6 ਸੋਨੇ , 3 ਚਾਂਦੀ ਤੇ 7 ਕਾਂਸੀ ਸਮੇਤ ਕੁੱਲ 16 ਤਗਮੇ ਜਿੱਤ ਕੇ ਜਲੰਧਰ ਦਾ ਨਾਂਅ ਕੀਤਾ ਰੌਸ਼ਨ

ਜਲੰਧਰ, 16 ਨਵੰਬਰ (ਡਾ. ਜਤਿੰਦਰ ਸਾਬੀ)-ਲੁਧਿਆਣਾ ਵਿਖੇ 13, 14 ਤੇ 15 ਅਕਤੂਬਰ ਨੂੰ ਸਪੈਸ਼ਲ ਓਲੰਪਿਕਸ ਭਾਰਤ ਵਲੋਂ ਕਰਵਾਈਆਂ ਗਈਆਂ ਖੇਡ ਪ੍ਰਤੀਯੋਗਤਾਵਾਂ ’ਚ ਚਾਨਣ ਵੋਕੇਸ਼ਨਲ ਐਂਡ ਸਕਿੱਲ ਟ੍ਰੇਨਿੰਗ ਸੈਂਟਰ, ਜਲੰਧਰ ਦੇ ਵਿਸ਼ੇਸ਼ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 16 ਤਮਗੇ ਜਿੱਤ ਕੇ ਜਲੰਧਰ ਦਾ ਨਾਂਅ ਰੌਸ਼ਨ ਕੀਤਾ।

ਅਜੀਤ ਡੈਸਕ 17-11-2026
ਜਲੰਧਰ, 16 ਨਵੰਬਰ (ਡਾ. ਜਤਿੰਦਰ ਸਾਬੀ)-ਲੁਧਿਆਣਾ ਵਿਖੇ 13, 14 ਤੇ 15 ਅਕਤੂਬਰ ਨੂੰ ਸਪੈਸ਼ਲ ਓਲੰਪਿਕਸ ਭਾਰਤ ਵਲੋਂ ਕਰਵਾਈਆਂ ਗਈਆਂ ਖੇਡ ਪ੍ਰਤੀਯੋਗਤਾਵਾਂ ’ਚ ਚਾਨਣ ਵੋਕੇਸ਼ਨਲ ਐਂਡ ਸਕਿੱਲ ਟ੍ਰੇਨਿੰਗ ਸੈਂਟਰ, ਜਲੰਧਰ ਦੇ ਵਿਸ਼ੇਸ਼ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 16 ਤਮਗੇ ਜਿੱਤ ਕੇ ਜਲੰਧਰ ਦਾ ਨਾਂਅ ਰੌਸ਼ਨ ਕੀਤਾ। ਦੇਸ਼ ਭਰ ਤੋਂ ਪਹੁੰਚੇ ਵਿਸ਼ੇਸ਼ ਖਿਡਾਰੀਆਂ ਦੀ ਇਸ ਖੇਡ ਪ੍ਰਤੀਯੋਗਤਾ ਵਿੱਚ ਚਾਨਣ ਦੇ ਬੱਚਿਆਂ ਨੇ ਪੂਰੇ ਜੋਸ਼, ਹੌਂਸਲੇ ਤੇ ਆਤਮ-ਵਿਸ਼ਵਾਸ ਨਾਲ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲਿਆ। ਬੱਚਿਆਂ ਨੇ 6 ਸੋਨੇ, 3 ਚਾਂਦੀ ਤੇ 7 ਕਾਂਸੀ ਦੇ ਤਮਗੇ ਆਪਣੇ ਨਾਮ ਕਰਕੇ ਆਪਣੀ ਮਿਹਨਤ ਤੇ ਲਗਨ ਦਾ ਲੋਹਾ ਮਨਵਾਇਆ। ਸੋਨੇ ਦੇ ਤਮਗੇ ਜਿੱਤਣ ਵਾਲਿਆਂ ’ਚ ਹਰਪ੍ਰੀਤ ਸਿੰਘ ਨੇ ਸਾਫਟਬਾਲ ਥ੍ਰੋਅ ਤੇ 25 ਮੀਟਰ ਵਾਕ ’ਚ, ਰਾਹੁਲ ਆਹੂਜਾ ਨੇ 25 ਮੀਟਰ ਵ੍ਹੀਲਚੇਅਰ ਵਾਕ ’ਚ, ਕਾਰਤਿਕ ਕੁਮਾਰ ਨੇ ਸਾਫਟਬਾਲ ਥ੍ਰੋਅ ’ਚ, ਮੋਹਿਤ ਖੇੜਾ ਨੇ 25 ਮੀਟਰ ਵਾਕ ’ਚ ਤੇ ਯੂਰੋ ਨੇ 100 ਮੀਟਰ ਦੌੜ ’ਚ ਪਹਿਲਾ ਸਥਾਨ ਹਾਸਲ ਕੀਤਾ। ਚਾਂਦੀ ਦੇ ਤਮਗੇ ਜਿੱਤਣ ਵਾਲਿਆਂ ’ਚ ਹਿਮਾਂਸ਼ੀ ਮਿੱਤਲ, ਗਿਤੇਸ਼ ਮਢੋਕ ਤੇ ਤਨਿਸ਼ ਗਿੱਲ ਨੇ 25 ਮੀਟਰ ਵਾਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਕਾਂਸੀ ਦੇ ਤਮਗੇ ਜਿੱਤਣ ਵਾਲਿਆਂ ’ਚ ਹਿਮਾਂਸ਼ੀ ਮਿੱਤਲ, ਗਿਤੇਸ਼ ਮਢੋਕ ਅਤੇ ਤਨਿਸ਼ ਗਿੱਲ ਨੇ ਸਾਫਟਬਾਲ ਥ੍ਰੋਅ, ਕਾਰਤਿਕ ਕੁਮਾਰ ਨੇ 25 ਮੀਟਰ ਵਾਕ, ਯੂਰੋ ਅਤੇ ਰਾਹੁਲ ਆਹੂਜਾ ਨੇ ਸ਼ਾਟਪੁੱਟ ਥ੍ਰੋਅ ਤੇ ਮੋਹਿਤ ਖੇੜਾ ਨੇ ਸਾਫਟਬਾਲ ਥ੍ਰੋਅ ’ਚ ਤਮਗੇ ਹਾਸਲ ਕੀਤੇ। ਮੁਕਾਬਲਿਆਂ ’ਚ ਸ਼ਾਨਦਾਰ ਪ੍ਰਾਪਤੀ ਕਰਕੇ ਪਰਤੇ ਬੱਚਿਆਂ ਦਾ ਚਾਨਣ ਐਸੋਸੀਏਸ਼ਨ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਐਸੋਸੀਏਸ਼ਨ ਦੀ ਪ੍ਰਧਾਨ ਸ੍ਰੀਮਤੀ ਉਪਿੰਦਰ ਕੌਰ ਆਨੰਦ ਨੇ ਜੇਤੂ ਬੱਚਿਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਬੱਚਿਆਂ ਨੇ ਆਪਣੇ ਖੇਡ ਤਜਰਬੇ ਵੀ ਸਾਂਝੇ ਕੀਤੇ ਤੇ ਮੁਕਾਬਲਿਆਂ ਦੌਰਾਨ ਆਈਆਂ ਚੁਣੌਤੀਆਂ ਬਾਰੇ ਦੱਸਿਆ। ਅੰਤ ’ਚ ਚਾਨਣ ਐਸੋਸੀਏਸ਼ਨ ਫਾਰ ਐਮ.ਆਰ. ਚਿਲਡਰਨ, ਜਲੰਧਰ ਵਲੋਂ ਸਾਰੇ ਤਮਗਾ ਜੇਤੂ ਬੱਚਿਆਂ, ਪ੍ਰਤੀਯੋਗੀਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚਾਂ ਨੂੰ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ‘ਤੀਜੇ ਸੁਖ ਕਮਲ ਮੈਮੋਰੀਅਲ ਬਾਸਕਟਬਾਲ ਟੂਰਨਾਮੈਂਟ’ ਦਾ ਸ਼ਾਨਦਾਰ ਤੇ ਸਫਲ ਆਯੋਜਨ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ... ਅਗਲੀ ਖ਼ਬਰ ਦਿਵਯ ਸਰੋਵਰ ਵਿਖੇ ਉਤਸ਼ਾਹ ਨਾਲ ਮਨਾਇਆ ਛੱਠ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।