ਜਲੰਧਰ, 15 ਨਵੰਬਰ (ਐੱਮ. ਐੱਸ. ਲੋਹੀਆ)-ਕੈਮਿਸਟਾਂ ਨੂੰ ਕਾਰੋਬਾਰ ’ਚ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ਵਿਚਾਰ ਕਰਨ ਲਈ ਡਿਸਟਰਿਕਟ ਜਲੰਧਰ ਕੈਮਿਸਟ ਐਸੋਸੀਏਸ਼ਨ (ਡੀ.ਜੇ.ਸੀ.ਏ.) ਦੇ ਐਗਜ਼ੈਕਟਿਵ ਮੈਂਬਰਾਂ ਦੀ ਮੀਟਿੰਗ ਹੋਈ। ਇਸ ਮੌਕੇ ਡੀ.ਜੇ.ਸੀ.ਏ. ਦੇ ਪ੍ਰਧਾਨ ਸੰਜੇ ਸਹਿਗਲ ਨੇ ਹਾਜ਼ਰ ਮੈਂਬਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਹੈਬਿਟ ਫੋਰਮਿੰਗ ਡਰੱਗਜ਼ ਬਿੱਲ ’ਤੇ ਹੀ ਖਰੀਦਣ ਤੇ ਯੋਗ ਪ੍ਰਸਕ੍ਰਿਪਸ਼ਨ ’ਤੇ ਹੀ ਉਸ ਨੂੰ ਵੇਚਣ। ਡੀ.ਜੇ.ਸੀ.ਏ. ਦੇ ਚੇਅਰਮੈਨ ਤਜਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦਾ ਪੂਰਾ ਸਮਰਥਨ ਕੀਤਾ ਜਾਵੇ। ਜਨਰਲ ਸਕੱਤਰ ਜਸਪਾਲ ਸਿੰਘ ਨੇ ਮੀਟਿੰਗ ’ਚ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਤਨਾਮ ਸਿੰਘ, ਦੇਵ ਸ਼ਰਮਾ, ਮਨਿੰਦਰਪਾਲ ਸਿੰਘ, ਵਿਸ਼ਾਲ, ਸੁਨੀਲ ਕੱਕੜ, ਮਨੋਜ ਕਾਲੜਾ, ਰਾਕੇਸ਼ ਕਾਲੜਾ, ਹਰਪ੍ਰੀਤ ਸਿੰਘ, ਮੋਹਿਤ ਖੁਰਾਣਾ, ਦੇਵੇਸ਼ ਕਪੂਰ, ਦਵਿੰਦਰ ਸਿੰਘ ਸੁਖੀਜਾ ਅਤੇ ਹੋਰ ਹਾਜ਼ਰ ਸਨ।