15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਜਲੰਧਰ ਰਬੜ ਗੁਡਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਦੌਰਾਨ ਸਰਪ੍ਰਸਤ ਮੁਕੰਦ ਰਾਏ ਗੁਪਤਾ ਦਾ ਸਨਮਾਨ

ਜਲੰਧਰ, 14 ਨਵੰਬਰ (ਜਤਿੰਦਰ ਪੰਮੀ)–ਜਲੰਧਰ ਰਬੜ ਗੁਡਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਸਥਾਨਕ ਹੋਟਲ ਵਿਖੇ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਬਹਿਲ ਨੇ ਕੀਤੀ। ਇਸ ਮੌਕੇ ਅਲਾਸਕਾ ਗਰੁੱਪ ਦੇ ਮੁਕੰਦ ਰਾਏ ਗੁਪਤਾ, ਉਨ੍ਹਾਂ ਦੇ ਪੁੱਤਰ ਰਾਜੇਸ਼ ਗੁਪਤਾ ਤੇ ਐਸੋਸੀਏਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੌਰਵ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਅਜੀਤ ਡੈਸਕ 15-11-2026
ਜਲੰਧਰ, 14 ਨਵੰਬਰ (ਜਤਿੰਦਰ ਪੰਮੀ)–ਜਲੰਧਰ ਰਬੜ ਗੁਡਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਸਥਾਨਕ ਹੋਟਲ ਵਿਖੇ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਬਹਿਲ ਨੇ ਕੀਤੀ। ਇਸ ਮੌਕੇ ਅਲਾਸਕਾ ਗਰੁੱਪ ਦੇ ਮੁਕੰਦ ਰਾਏ ਗੁਪਤਾ, ਉਨ੍ਹਾਂ ਦੇ ਪੁੱਤਰ ਰਾਜੇਸ਼ ਗੁਪਤਾ ਤੇ ਐਸੋਸੀਏਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੌਰਵ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਸਰਪ੍ਰਸਤ ਮੁਕੰਦ ਰਾਏ ਗੁਪਤਾ ਨੂੰ ਉਨ੍ਹਾਂ ਦੀ 10ਵੀਂ ਪੁਸਤਕ ‘ਐਜੂਕੇਸ਼ਨਲ ਜਰਨੀ ਆਫ਼ ਏ ਚਾਈਲਡ’ ਦੇ ਲੋਕ ਅਰਪਣ ਮੌਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਆਪਣੇ ਜੀਵਨ ਦੇ ਲੰਮੇ ਤਜਰਬੇ ਮੈਂਬਰਾਂ ਨਾਲ ਸਾਂਝੇ ਕਰਦਿਆਂ ਸਿਹਤਮੰਦ ਅਤੇ ਖੁਸ਼ਹਾਲ ਬੁਢਾਪਾ ਬਤੀਤ ਕਰਨ ਲਈ ਜੀਵਨ ਵਿੱਚ ਕੋਈ ਨਾ ਕੋਈ ਸ਼ੌਕ ਅਪਣਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਮੈਂਬਰਾਂ ਵੱਲੋਂ ਖੁਸ਼ਹਾਲ ਜੀਵਨ ਜਿਊਣ ਦੇ ਗੁਰਾਂ ਸਬੰਧੀ ਪੁੱਛੇ ਗਏ ਸਵਾਲਾਂ ਦੇ ਪ੍ਰੇਰਨਾਦਾਇਕ ਜਵਾਬ ਵੀ ਦਿੱਤੇ । ਵਿਸ਼ੇਸ਼ ਮਹਿਮਾਨ ਰਾਜੇਸ਼ ਗੁਪਤਾ ਨੇ ਉਦਯੋਗ ਦੇ ਵਿਕਾਸ ਲਈ ਮੈਂਬਰਾਂ ਨੂੰ ਵੱਧ ਤੋਂ ਵੱਧ ਵਪਾਰਕ ਮੇਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉੱਚ ਗੁਣਵੱਤਾ ਵਾਲੇ ਉਤਪਾਦ ਤਿਆਰ ਕਰਨਾ ਹਰੇਕ ਉਦਯੋਗਪਤੀ ਦੀ ਨੈਤਿਕ ਜ਼ਿੰਮੇਵਾਰੀ ਹੈ। ਐਸੋਸੀਏਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੌਰਵ ਸ਼ਰਮਾ ਨੇ ਜੀ.ਐੱਸ.ਟੀ. ਵਿੱਚ ਹੋਈਆਂ ਤਾਜ਼ਾ ਤਬਦੀਲੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਨੂੰ ਜੀ.ਐੱਸ.ਟੀ. ਰਿਫੰਡ ਦੀ ਪ੍ਰਕਿਰਿਆ ਸਬੰਧੀ ਅਹਿਮ ਨੁਕਤਿਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਆਰ.ਕੇ. ਹਰਜਾਈ ਨੇ ਵੀ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਮੰਚ ਦਾ ਸੰਚਾਲਨ ਜਨਰਲ ਸਕੱਤਰ ਅਸ਼ੋਕ ਮਾਗੋ ਅਤੇ ਅੰਸ਼ੂ ਛਾਬੜਾ ਨੇ ਕੀਤਾ। ਮੀਟਿੰਗ ਵਿੱਚ ਨਵੀਨ ਜੈਨ, ਰਿਸ਼ੀ ਗਗਨੇਜਾ, ਅਨਿਲ ਧੀਰ, ਸ਼ਗੁਨ ਬਹਿਲ, ਰਾਜੇਸ਼ ਧੀਰ, ਰੌਕੀ, ਮਹਿੰਦਰ ਪਾਲ ਜੁਲਕਾ, ਗਗਨ ਜੁਲਕਾ, ਹਰਿੰਦਰ ਚਿਤਕਾਰਾ, ਵਿਨੋਦ ਵਾਸਨ, ਤਨੁਜ, ਸੌਰਵ, ਨਿਤਿਨ ਜੈਨ, ਅਸ਼ੋਕ ਪੁਰੀ ਸਮੇਤ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਅਗਨੀਵੀਰ ਭਰਤੀ ਰੈਲੀ ਸ਼ੁਰੂ, ਪੰਜਾਬ ਤੇ ਜੰਮੂ–ਕਸ਼ਮੀਰ ਦੀਆਂ ਲੜਕੀਆਂ ਨੇ ਲਿਆ ਹਿੱਸਾ ਅਗਲੀ ਖ਼ਬਰ ਏਡਿਡ ਕਾਲਜ ਅਧਿਆਪਕਾਂ ਵਲੋਂ ਮੰਗਾਂ ਦੇ ਹੱਕ ’ਚ ਰੈਲੀ ਤੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।