13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਜ਼ਿਲ੍ਹੇ ਦੀਆਂ ਮੰਡੀਆਂ ’ਚ ਅੱਜ ਨਹੀਂ ਹੋਈ ਝੋਨੇ ਦੀ ਆਮਦ, ਹੁਣ ਤੱਕ ਪੁੱਜਾ 11.58 ਲੱਖ ਮੀਟ੍ਰਿਕ ਟਨ ਝੋਨਾ

ਜਲੰਧਰ, 13 ਨਵੰਬਰ (ਜਤਿੰਦਰ ਪੰਮੀ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਅੱਜ ਝੋਨੇ ਦੀ ਫਸਲ ਨਹੀਂ ਪੁੱਜੀ ਹਾਲਾਂਕਿ ਪਹਿਲਾਂ ਪੁੱਜੇ ਝੋਨੇ ’ਚੋਂ ਅੱਜ 2880 ਮੀਟ੍ਰਿਕ ਟਨ ਫਸਲ ਦੀ ਖਰੀਦ ਕੀਤੀ ਗਈ। ਮੰਡੀਆਂ ’ਚ ਲੰਘੇ ਕੱਲ੍ਹ ਤੱਕ 11,58,743 ਮੀਟ੍ਰਿਕ ਟਨ ਝੋਨਾ ਪੁੱਜਿਆ, ਜਿਸ ਦੀ ਖਰੀਦ ਏਜੰਸੀਆਂ ਵਲੋਂ ਅੱਜ ਤੱਕ 1 00 ਫੀਸਦੀ ਖਰੀਦ ਕੀਤੀ ਜਾ ਚੁੱਕੀ ਹੈ।

ਮਹਿਤਪੁਰ ਬਲਾਕ ਦੇ ਪਿੰਡ ਮੰਡਿਆਲਾ ਵਿਖੇ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਜਾਗਰੂਕ ਕੀਤੇ ਜਾਣ ਉਪਰੰਤ ਪਰਾਲੀ ਨੂੰ ਖੇਤਾਂ ’ਚ ਵਾਹੁੰਦੇ ਹੋਏ ਕਿਸਾਨ। ਅਜੀਤ ਤਸਵੀਰ 14-11-2026
ਜਲੰਧਰ, 13 ਨਵੰਬਰ (ਜਤਿੰਦਰ ਪੰਮੀ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਅੱਜ ਝੋਨੇ ਦੀ ਫਸਲ ਨਹੀਂ ਪੁੱਜੀ ਹਾਲਾਂਕਿ ਪਹਿਲਾਂ ਪੁੱਜੇ ਝੋਨੇ ’ਚੋਂ ਅੱਜ 2880 ਮੀਟ੍ਰਿਕ ਟਨ ਫਸਲ ਦੀ ਖਰੀਦ ਕੀਤੀ ਗਈ। ਮੰਡੀਆਂ ’ਚ ਲੰਘੇ ਕੱਲ੍ਹ ਤੱਕ 11,58,743 ਮੀਟ੍ਰਿਕ ਟਨ ਝੋਨਾ ਪੁੱਜਿਆ, ਜਿਸ ਦੀ ਖਰੀਦ ਏਜੰਸੀਆਂ ਵਲੋਂ ਅੱਜ ਤੱਕ 1 00 ਫੀਸਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਫਸਲ ਦੀ ਲਿਫਟਿੰਗ ਦਾ ਕੰਮ ਵੀ 95 ਫੀਸਦੀ ਨਿਬੜ ਚੁੱਕਾ ਹੈ ਅਤੇ ਬਾਕੀ ਫਸਲੀ ਦੀ ਚੁਕਾਈ ਵੀ ਜਲਦ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੀਆਂ 79 ਮੰਡੀਆਂ ’ਚ ਹਾਲੇ ਖਰੀਦ ਦਾ ਕੰਮ ਚੱਲ ਰਿਹਾ ਹੈ ਜਦਕਿ ਫਸਲ ਦੀ ਆਮਦ ਘੱਟਣ ਕਾਰਨ 45 ਖਰੀਦ ਕੇਂਦਰ ਬੰਦ ਕੀਤੇ ਜਾ ਚੁੱਕੇ ਹਨ। ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਹੁਣ ਤਕ ਕੀਤੀ ਗਈ ਖਰੀਦ ਵਿੱਚ ਪਨਗਰੇਨ ਨੇ 4,03,665 ਮੀਟ੍ਰਿਕ ਟਨ, ਮਾਰਕਫੈੱਡ ਨੇ 3,31,133 ਮੀਟ੍ਰਿਕ ਟਨ, ਪਨਸਪ ਨੇ 3,05,389 ਮੀਟ੍ਰਿਕ ਟਨ, ਵੇਅਰ ਹਾਊਸ ਕਾਰੋਪਰੇਸ਼ਨ ਨੇ 1,18,331 ਮੀਟ੍ਰਿਕ ਟਨ ਅਤੇ ਨਿੱਜੀ ਵਪਾਰੀਆਂ ਨੇ 235 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਕੰਟਰੋਲਰ, ਫੂਡ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਹਰਸ਼ਰਨ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਵਲੋਂ ਖਰੀਦੀ ਗਈ ਝੋਨੇ ਦੀ ਫਸਲ ਵਿਚੋਂ 11,18,426 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਜੋ ਕਿ ਕੁੱਲ ਖਰੀਦੀ ਗਈ ਫਸਲ ਦਾ ਕਰੀਬ 95 ਫੀਸਦੀ ਬਣਦਾ ਹੈ। ਹੁਣ ਤੱਕ ਕਿਸਾਨਾਂ ਨੂੰ ਫਸਲ ਦੀ 2815 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਘੱਟਣ ਲੱਗਾ ਪਰਾਲੀ ਸਾੜਨ ਦਾ ਰੁਝਾਨ, ਦੋ ਦਿਨਾਂ ਦੌਰਾਨ ਨਹੀਂ ਆਇਆ ਕੋਈ ਮਾਮਲਾ ਵਾਢੀ ਦਾ ਸੀਜ਼ਨ ਖਤਮ ਹੋਣ ਕੰਢੇ ਪੁੱਜ ਚੁੱਕਾ ਹੈ ਅਤੇ ਜਿੱਥੇ ਇਕ ਪਾਸੇ ਮੰਡੀਆਂ ’ਚ ਫਸਲ ਦੀ ਆਮਦ ਨਾਮਾਤਰ ਹੋ ਗਈ ਹੈ, ਉਥੇ ਹੀ ਪਰਾਲੀ ਦੀ ਅੱਗ ਦੇ ਮਾਮਲੇ ਵੀ ਘਟਣ ਲੱਗੇ ਹਨ। ਜ਼ਿਲ੍ਹੇ ’ਚ ਦੋ ਦਿਨਾਂ ਦੌਰਾਨ ਪਰਾਲੀ ਸਾੜਨ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸੈਟੇਲਾਈਟ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਇਸ ਸਾਲ 12 ਨਵੰਬਰ ਤੱਕ ਜ਼ਿਲ੍ਹੇ ’ਚ ਪਰਾਲੀ ਸਾੜਨ ਦੇ 107 ਮਾਮਲੇ ਆਏ ਹਨ। ਜੇਕਰ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਤਹਿਸੀਲਵਾਰ ਗੱਲ ਕੀਤੀ ਜਾਵੇ ਤਾਂ ਮੌਜੂਦਾ ਸੀਜ਼ਨ ’ਚ ਆਦਮਪੁਰ ’ਚ 10, ਜਲੰਧਰ-1 ’ਚ ਜ਼ੀਰੋ, ਜਲੰਧਰ-2 ’ਚ 5, ਨਕੋਦਰ ’ਚ 24, ਫਿਲੌਰ ’ਚ 31 ਅਤੇ ਸ਼ਾਹਕੋਟ ’ਚ 37 ਮਾਮਲੇ ਆਏ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਖੇਤੀਬਾੜੀ ਅਫਸਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ’ਚ ਤੇਜ਼ੀ ਆਉਣ ਉਪਰੰਤ ਵਿਭਾਗ ਤੇ ਪ੍ਰਸ਼ਾਸਨਿਕ ਟੀਮਾਂ ਨੇ ਖੇਤਾਂ ’ਚ ਜਾ ਕੇ ਜਿੱਥੇ ਆਪ ਅੱਗ ’ਤੇ ਕਾਬੂ ਪਾਇਆ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲ ਤੇ ਸੜਕੀ ਆਵਾਜਾਈ ਜਾਮ ਕਰਨ ਸੰਬੰਧੀ ਸਰਕਾਰ ਨੂੰ 18 ਤੱਕ ਦਾ ਅਲਟੀਮੇਟਮ ਅਗਲੀ ਖ਼ਬਰ ਵਿਦੇਸ਼ ਬੈਠੇ ਸਾਹਿਲ ਨੇ ਹੀ ਚਲਵਾਈਆਂ ਸਨ ਸਾਹਿਲ ’ਤੇ ਗੋਲੀਆਂ, ਤਿੰਨ ਸ਼ੂਟਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।