13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਯੂਨਾਈਟਿਡ ਪੰਜਾਬੀਜ਼ ਫਾਊਂਡੇਸ਼ਨ ਨੇ ਦਿੱਤੀ ਵਿਦਿਆਰਥਣ ਦੀ ਕਾਲਜ ਦੀ ਫੀਸ

ਜਲੰਧਰ, 13 ਨਵੰਬਰ (ਜਸਪਾਲ ਸਿੰਘ)-ਯੁਨਾਈਟਿਡ ਪੰਜਾਬੀਜ਼ ਫਾਊਂਡੇਸ਼ਨ ਨੇ ਆਪਣੀ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਇੱਕ ਹੋਰ ਬੱਚੀ ਦੀ ਕਾਲਜ ਦੀ ਫੀਸ ਦਿੱਤੀ । ਇਹ ਹੋਣਹਾਰ ਅਤੇ ਲੋੜਵੰਦ ਵਿਦਿਆਰਥਣ ਲਾਇਲਪੁਰ ਖ਼ਾਲਸਾ ਕਾਲਜ ’ਚ ਜਰਨਲਿਜ਼ਮ ਦੀ ਪੜ੍ਹਾਈ ਕਰ ਰਹੀ ਹੈ ।

ਅਜੀਤ ਡੈਸਕ 14-11-2026
ਜਲੰਧਰ, 13 ਨਵੰਬਰ (ਜਸਪਾਲ ਸਿੰਘ)-ਯੁਨਾਈਟਿਡ ਪੰਜਾਬੀਜ਼ ਫਾਊਂਡੇਸ਼ਨ ਨੇ ਆਪਣੀ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਇੱਕ ਹੋਰ ਬੱਚੀ ਦੀ ਕਾਲਜ ਦੀ ਫੀਸ ਦਿੱਤੀ । ਇਹ ਹੋਣਹਾਰ ਅਤੇ ਲੋੜਵੰਦ ਵਿਦਿਆਰਥਣ ਲਾਇਲਪੁਰ ਖ਼ਾਲਸਾ ਕਾਲਜ ’ਚ ਜਰਨਲਿਜ਼ਮ ਦੀ ਪੜ੍ਹਾਈ ਕਰ ਰਹੀ ਹੈ । ਇਸ ਵਿਦਿਆਰਥਣ ਦਾ ਨਾਂ ਪਲਕਪ੍ਰੀਤ ਕੌਰ ਬੇਦੀ ਹੈ ਤੇ ਇਹ ਬੀ.ਏ. ਜੇ. ਐਮ. ਸੀ. ਸਮੈਸਟਰ -1 ਦੀ ਵਿਦਿਆਰਥਣ ਹੈ। ਫੀਸ ਦਾ ਚੈੱਕ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ, ਫਾਊਂਡਰ ਮੈਂਬਰ ਕਮਲਜੀਤ ਸਿੰਘ ਹੇਅਰ, ਜਰਨਲ ਸਕੱਤਰ ਪਰਮਿੰਦਰ ਸਿੰਘ ਹੇਅਰ, ਸਕੱਤਰ ਕਰਨਲ ਅਜੇ ਸਿੰਘ ਵਿਰਕ, ਫਾਈਨਾਂਸ ਸਕੱਤਰ ਸਰਬਜੋਤ ਸਿੰਘ ਲਾਲੀ, ਫਾਊਂਡਰ ਮੈਂਬਰ ਭਰਤ ਮਰਵਾਹਾ, ਮੈਂਬਰ ਸਹਿਬਾਨ ਨਰਿੰਦਰ ਸਿੰਘ ਕੁਲਾਰ, ਰਕੇਸ਼ ਕੁਮਾਰ, ਡਾਕਟਰ ਪ੍ਰਬਰਾਜ ਸਿੰਘ ਹੇਅਰ, ਐਡਵੋਕੇਟ ਅਧੀਰਾਜ ਸਿੰਘ ਸ਼ੇਰਗਿੱਲ,ਅਤੇ ਸੁਰਜ ਸਭਰਵਾਲ ਨੇ ਪ੍ਰਦਾਨ ਕੀਤਾ। ਸੰਸਥਾ ਦੇ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ ਅਤੇ ਹੋਰਨਾਂ ਮੈਂਬਰਾਂ ਨੇ ਬੱਚੀ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਪੜ੍ਹਾਈ ਲਗਨ ਅਤੇ ਮਿਹਨਤ ਨਾਲ ਕਰੋ ਤੇ ਯੂਨੀਵਰਸਟੀ ’ਚ ਮੈਰਿਟ ਹਾਸਲ ਕਰਨ ’ਤੇ ਸਾਡੀ ਫਾਊਂਡੇਸ਼ਨ ਅੱਗੇ ਵੀ ਮਦਦ ਕਰਦੀ ਰਹੇਗੀ। ਪ੍ਰਧਾਨ ਜਗਦੀਪ ਸਿੰਘ ਸ਼ੇਰਗਿਲ ਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਹੇਅਰ ਨੇ ਕਿਹਾ ਯੂਨਾਇਟਿਡ ਪੰਜਾਬੀਜ਼ ਫਾਊਂਡੇਸ਼ਨ ਦੀ ਸਥਾਪਨਾ ਹੀ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨ ਲਈ ਕੀਤੀ ਗਈ ਹੈ।
ਪਿਛਲੀ ਖ਼ਬਰ ‘ਅਜੀਤ’ ਭਵਨ ਪਹੁੰਚੇ ‘ਆਪ’ ਦੇ ਉਮੀਦਵਾਰ ਨਿਤਿਨ ਕੋਹਲੀ ਤੇ ਵਿਨੀਤ ਧੀਰ ਅਗਲੀ ਖ਼ਬਰ ਮੰਡੀਆਂ ’ਚ ਖ਼ਰੀਦ ਬੰਦ ਹੋਣ ਨਾਲ ਰੁਲ ਰਹੇ ਕਿਸਾਨਾਂ ਦੀ ਸਾਰ ਲਵੇ ਸਰਕਾਰ-ਗੁਰਪ੍ਰਤਾਪ ਸਿੰਘ ਵਡਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।