ਜਲੰਧਰ ਛਾਉਣੀ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਤਿਸੰਗ ਅੱਜ
ਜਲੰਧਰ, 13 ਨਵੰਬਰ (ਜਸਪਾਲ ਸਿੰਘ)-ਦੁਸਹਿਰਾ ਗਰਾਊਂਡ ਮਾਰਕੀਟ ਕਮੇਟੀ ਜਲੰਧਰ ਕੈਂਟ ਵਲੋਂ 14 ਨਵੰਬਰ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਿਟੀ ਵਾਲਮੀਕ ਸਭਾ ਜਲੰਧਰ ਦੇ ਚੇਅਰਮੈਨ ਰਾਜ ਕੁਮਾਰ ਰਾਜੂ, ਕਮੇਟੀ ਦੇ ਚੇਅਰਮੈਨ ਲੱਕੀ ਹੰਸ ਅਤੇ ਪ੍ਰਧਾਨ ਰਾਜੇਸ਼ ਨਾਹਰ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਭੇਟ ਕੀਤਾ।
ਜਲੰਧਰ, 13 ਨਵੰਬਰ (ਜਸਪਾਲ ਸਿੰਘ)-ਦੁਸਹਿਰਾ ਗਰਾਊਂਡ ਮਾਰਕੀਟ ਕਮੇਟੀ ਜਲੰਧਰ ਕੈਂਟ ਵਲੋਂ 14 ਨਵੰਬਰ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਿਟੀ ਵਾਲਮੀਕ ਸਭਾ ਜਲੰਧਰ ਦੇ ਚੇਅਰਮੈਨ ਰਾਜ ਕੁਮਾਰ ਰਾਜੂ, ਕਮੇਟੀ ਦੇ ਚੇਅਰਮੈਨ ਲੱਕੀ ਹੰਸ ਅਤੇ ਪ੍ਰਧਾਨ ਰਾਜੇਸ਼ ਨਾਹਰ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਭੇਟ ਕੀਤਾ। ਇਸ ਮੌਕੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ। ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਸਮਾਗਮ 14 ਨਵੰਬਰ ਦਿਨ ਸ਼ਨੀਵਾਰ ਨੂੰ ਗਗਨ ਪੈਲੇਸ, ਜਲੰਧਰ ਕੈਂਟ ਵਿਖੇ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਸਵੇਰੇ 10:00 ਵਜੇ ਪੂਜਾ ਅਤੇ 11:00 ਵਜੇ ਸੰਤ ਸਤਿਸੰਗ ਹੋਵੇਗਾ। ਇਸ ਮੌਕੇ ਬਾਲਯੋਗੀ ਸੰਤ ਪ੍ਰਗਟ ਨਾਥ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਕਮੇਟੀ ਵੱਲੋਂ ਦੱਸਿਆ ਗਿਆ ਕਿ ਸਮਾਗਮ ਵਿੱਚ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਤੋਂ ਇਲਾਵਾ ਸੰਤ ਸਮਾਜ ਦੇ ਨੁਮਾਇੰਦੇ ਵੀ ਸ਼ਾਮਿਲ ਹੋਣਗੇ। ਸਮਾਗਮ ਵਿੱਚ ਪ੍ਰਗਟ ਸਿੰਘ, ਓਮਪਾਲ ਸਿੰਘ, ਰਾਜਵਿੰਦਰ ਕੌਰ ਥਿਆੜਾ, ਹਰਜਾਪ ਸਿੰਘ ਸੰਘਾ, ਮਲਕੀਤ ਸਿੰਘ, ਜਗਬੀਰ ਸਿੰਘ ਬਰਾੜ, ਅਨਿਲ ਹੰਸ, ਸਤਿੰਦਰ ਸਿੰਘ, ਮਾਧਵੀ ਸ਼ਰਮਾ, ਕੁਲਵਿੰਦਰ ਸਿੰਘ ਬਿਰਕ ਅਤੇ ਰਾਜਵੰਤ ਕੌਰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀ ਸ਼ਮੂਲੀਅਤ ਰਹੇਗੀ। ਇਸ ਮੌਕੇ ਲੱਕੀ ਹੰਸ, ਰਾਜੇਸ਼ ਨਾਹਰ, ਟਿੱਪੂ ਨਾਹਰ, ਹਰਵਿੰਦਰ ਸਿੰਘ ਪੱਪੂ, ਵਿੱਕੀ ਮੱਟੂ, ਰੋਹਿਤ ਨਾਹਰ, ਮੋਹਨਜੀਤ ਨਾਹਰ, ਪੁਖਰਾਜ, ਅਸ਼ੋਕ ਨਾਹਰ, ਰਵੀ ਨਾਹਰ, ਸੰਜੂ ਚੌਹਾਨ, ਰਾਜੇਸ਼ ਗੰਜੂ, ਵਿਵੇਕ ਅਟਵਾਲ , ਰੋਹਿਤ ਗੱਬਰ, ਨਿੰਦਰ, ਗੁਪਤਾ, ਅਜੈ ਮੁਫਲੀ ਅਤੇ ਸੁਨੀਲ ਕੁਮਾਰ ਮੱਲੀ ਸਮੇਤ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ।