11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਵਿਖੇ ਗੋਵਰਧਨ ਪੂਜਾ ਤੇ ਅੰਨਕੂਟ ਉਤਸਵ ਮਨਾਇਆ

ਸ਼ਾਹਕੋਟ, 10 ਨਵੰਬਰ (ਸੁਖਦੀਪ ਸਿੰਘ)- ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਕਮੇਟੀ ਸ਼ਾਹਕੋਟ ਵਲੋਂ ਗੋਵਰਧਨ ਪੂਜਾ ਤੇ ਅੰਨਕੂਟ ਉਤਸਵ ਦਾ ਆਯੋਜਨ ਮੰਦਰ ਕਮੇਟੀ ਦੇ ਚੇਅਰਮੈਨ ਸ਼ਿਵ ਨਾਰਾਇਣ ਗੁਪਤਾ ਤੇ ਪ੍ਰਧਾਨ ਰਾਜੀਵ ਗੁਪਤਾ ਦੀ ਅਗਵਾਈ ’ਚ ਕੀਤਾ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ।

ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ, ਸ਼ਾਹਕੋਟ ਵਿਖੇ ਗੋਵਰਧਨ ਪੂਜਾ ਮੌਕੇ ਪੂਜਾ-ਅਰਚਨਾ ਕਰਦੇ ਪੰਡਿਤ ਬਨਵਾਰੀ ਲਾਲ, ਨਾਲ ਹਾਜ਼ਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਸੰਗਤਾਂ। ਤਸਵੀਰ : ਸੁਖਦੀਪ ਸਿੰਘ 11-11-2026
ਸ਼ਾਹਕੋਟ, 10 ਨਵੰਬਰ (ਸੁਖਦੀਪ ਸਿੰਘ)- ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਕਮੇਟੀ ਸ਼ਾਹਕੋਟ ਵਲੋਂ ਗੋਵਰਧਨ ਪੂਜਾ ਤੇ ਅੰਨਕੂਟ ਉਤਸਵ ਦਾ ਆਯੋਜਨ ਮੰਦਰ ਕਮੇਟੀ ਦੇ ਚੇਅਰਮੈਨ ਸ਼ਿਵ ਨਾਰਾਇਣ ਗੁਪਤਾ ਤੇ ਪ੍ਰਧਾਨ ਰਾਜੀਵ ਗੁਪਤਾ ਦੀ ਅਗਵਾਈ ’ਚ ਕੀਤਾ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਪੰਡਿਤ ਬਨਵਾਰੀ ਲਾਲ ਨੇ ਵਿਧੀ-ਵਿਧਾਨ ਤੇ ਮੰਤਰ ਉਚਾਰਨ ਨਾਲ ਗੋਵਰਧਨ ਪੂਜਾ ਕਰਵਾਈ। ਉਨ੍ਹਾਂ ਨੇ ਸੰਗਤਾਂ ਨੂੰ ਇਸ ਪਵਿੱਤਰ ਤਿਉਹਾਰ ਦੀ ਧਾਰਮਿਕ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਛੱਪਨ ਭੋਗ ਲਗਾਇਆ ਗਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਚੇਅਰਮੈਨ ਸ਼ਿਵ ਨਰਾਇਣ ਗੁਪਤਾ ਤੇ ਪ੍ਰਧਾਨ ਰਾਜੀਵ ਗੁਪਤਾ ਨੇ ਸਮੂਹ ਸੰਗਤਾਂ ਨੂੰ ਗੋਵਰਧਨ ਪੂਜਾ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਆਸਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਪਿਆਰ, ਏਕਤਾ ਤੇ ਭਾਈਚਾਰੇ ਦੀ ਭਾਵਨਾ ਨੂੰ ਵੀ ਪ੍ਰਫੁੱਲਤ ਕਰਦੇ ਹਨ। ਸਮਾਗਮ ਦੇ ਅੰਤ ’ਚ ਸੰਗਤਾਂ ਵਲੋਂ ਆਰਤੀ ਕੀਤੀ ਗਈ, ਉਪਰੰਤ ਪ੍ਰਸ਼ਾਦ ਵੰਡਿਆ ਗਿਆ ਤੇ ਕੜੀ-ਚਾਵਲ ਦਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਕਮੇਟੀ ਦੇ ਸਰਪ੍ਰਸਤ ਯਸ਼ਪਾਲ ਗੁਪਤਾ, ਖਜ਼ਾਨਚੀ ਜੈਪਾਲ ਗੁਪਤਾ, ਸਕੱਤਰ ਸੰਜੀਵ ਗੁਪਤਾ, ਪ੍ਰਧਾਨ ਰਾਜਿੰਦਰ ਗੁਪਤਾ, ਜੁਆਇੰਟ ਸਕੱਤਰ ਡਾ. ਨਵਦੀਪ ਗੋਇਲ, ਪੰਡਿਤ ਕ੍ਰਿਸ਼ਨਾ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਪ੍ਰਿਤਪਾਲ ਸਿੰਘ, ਸੁਰਿੰਦਰ ਤੇਜੀ, ਐਡਵੋਕੇਟ ਪਿਊਸ਼ ਗੁਪਤਾ, ਪ੍ਰਿੰਸੀਪਲ ਡਿੰਪਲ ਗੁਪਤਾ, ਅੰਜੂ ਗੁਪਤਾ, ਅਭਿਸ਼ੇਕ ਗੁਪਤਾ, ਐਡਵੋਕੇਟ ਰਿਧੀਮਾ ਗੁਪਤਾ, ਸਰੋਜ ਰਾਣੀ, ਮੀਨੂੰ ਗੁਪਤਾ, ਗੋਲਡੀ ਗੁਪਤਾ, ਪ੍ਰੀਆ ਗੁਪਤਾ, ਸੁਸ਼ਮਾ ਗੁਪਤਾ, ਮੰਜੂ ਸ਼ਰਮਾ, ਵੀਨਾ ਗੁਪਤਾ, ਸ਼ਸ਼ੀ ਬਾਲਾ, ਰੇਖਾ ਗੁਪਤਾ, ਸ਼੍ਰੇਆ ਗੁਪਤਾ, ਪ੍ਰੀਤੀ ਗੋਇਲ, ਵੰਦਨਾ ਗੁਪਤਾ ਆਦਿ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ਮਨਾਇਆ ਬੰਦੀ ਛੋੜ ਦਿਵਸ ਅਗਲੀ ਖ਼ਬਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਐਸ.ਡੀ.ਐਮ. ਤੇ ਡੀ.ਐਸ.ਪੀ. ਵਲੋਂ ਪਿੰਡਾਂ ਦਾ ਦੌਰਾ ਕਈ ਥਾਵਾਂ ’ਤੇ ਖੇਤਾਂ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।