03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਰਬਜੀਤ ਝਿੰਜਰ 5 ਨੂੰ ਯੂਥ ਅਕਾਲੀ ਦਲ ਦੀ ਮੀਟਿੰਗ ਨੂੰ ਕਰਨਗੇ ਸੰਬੋਧਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਹੋਵੇਗਾ ਵਿਸ਼ੇਸ਼ ਵਿਚਾਰ-ਵਟਾਂਦਰਾ

ਨੂਰਮਹਿਲ, 2 ਨਵੰਬਰ (ਤਜਿੰਦਰ ਕੁਮਾਰ )- ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਨਕੋਦਰ ਦੀ ਵਿਸ਼ੇਸ਼ ਮੀਟਿੰਗ ਹਲਕਾ ਨਕੋਦਰ ਦੇ ਮੁੱਖ ਸੇਵਾਦਾਰ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਨੂਰਮਹਿਲ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ’ਚ ਵੱਖ-ਵੱਖ ਪਿੰਡਾਂ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਅਜੀਤ ਡੈਸਕ 03-11-2026
ਨੂਰਮਹਿਲ, 2 ਨਵੰਬਰ (ਤਜਿੰਦਰ ਕੁਮਾਰ )- ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਨਕੋਦਰ ਦੀ ਵਿਸ਼ੇਸ਼ ਮੀਟਿੰਗ ਹਲਕਾ ਨਕੋਦਰ ਦੇ ਮੁੱਖ ਸੇਵਾਦਾਰ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਨੂਰਮਹਿਲ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ’ਚ ਵੱਖ-ਵੱਖ ਪਿੰਡਾਂ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਨੇ ਦੱਸਿਆ ਕਿ ਆਉਂਦੀ 5 ਨਵੰਬਰ (ਵੀਰਵਾਰ) ਨੂੰ ਸਵੇਰੇ 11 ਵਜੇ ਐੱਸ.ਐੱਸ. ਰਿਜ਼ੌਰਟ, ਚੀਮਾਂ ਕਲਾਂ (ਨੂਰਮਹਿਲ) ਵਿਖੇ ਯੂਥ ਅਕਾਲੀ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਉਚੇਚੇ ਤੌਰ ‘ਤੇ ਪਹੁੰਚ ਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਰਣਨੀਤੀ ਉਲੀਕਣਾ ਅਤੇ ਵਿਚਾਰ-ਵਟਾਂਦਰਾ ਕਰਨਾ ਹੈ। ਮੀਟਿੰਗ ਦੀ ਤਿਆਰੀ ਸਬੰਧੀ ਹੋਈ। ਮੀਟਿੰਗ ਵਿੱਚ ਸੁਖਦੇਵ ਸਿੰਘ ਗਹੀਰ, ਜਸਵਿੰਦਰ ਸਿੰਘ ਲਾਂਬਾ, ਸੰਦੀਪ ਵਰਮਾ, ਪ੍ਰੀਤਮ ਸਿੰਘ ਬੁਰਜ ਹਸਨ, ਦੇਸ ਰਾਜ ਔਜਲਾ, ਹਰਜਿੰਦਰ ਸਿੰਘ ਡੱਲਾ, ਗੁਰਪ੍ਰੀਤ ਸਿੰਘ ਭੰਡਾਲ, ਅਸ਼ੋਕ ਸਿੰਘ ਤਲਵਣ, ਮੇਜਰ ਸਿੰਘ ਔਜਲਾ, ਗੁਰਿੰਦਰ ਮਿੱਠੜਾ, ਮੋਨੂੰ ਤਲਵਣ, ਸਹਿਲਪ੍ਰੀਤ ਸਿੰਘ ਹਰਦੋਸੰਘਾ, ਡਾ. ਰਾਜਵੀਰ ਸਿੰਘ ਨਕੋਦਰ, ਸੁਮੇਸ਼ ਅਰੋੜਾ, ਜੋਗਰਾਜ ਨਕੋਦਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਸ਼ਵ ਪੱਧਰੀ ਸ਼ਹੀਦੀ ਸਮਾਗਮ 20, 21 ਨੂੰ ਸਮਾਗਮ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਸੰਤ ਸੀਚੇਵਾਲ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਕਮੇਟੀ ਦੇ ਮੁਖੀ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।