ਭਾਜਪਾ ਦੇ ਐਮ.ਐਸ. ਐਮ. ਈ. ਸੈੱਲ ਦੇ ਜ਼ਿਲ੍ਹਾ ਕਨਵੀਨਰ ਬਣੇ ਨਰੇਸ਼ ਦੀਵਾਨ
ਜਲੰਧਰ, 2 ਨਵੰਬਰ (ਸ਼ਿਵ)- ਜਲੰਧਰ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਪਾਰਟੀ ਹਾਈਕਮਾਂਡ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਵੱਖ-ਵੱਖ ਸੈੱਲਾਂ ਲਈ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕਰਕੇ ਸੰਗਠਨ ਦਾ ਵਿਸਥਾਰ ਕੀਤਾ ਹੈ। ਇਨ੍ਹਾਂ ਨਿਯੁਕਤੀਆਂ ਰਾਹੀਂ, ਭਾਜਪਾ ਨੇ ਸਾਬਕਾ ਸੈਨਿਕਾਂ, ਕਾਰੋਬਾਰੀਆਂ , ਨੌਜਵਾਨਾਂ, ਸਿੱਖਿਆ ਖੇਤਰ ਤੇ ਸੁਨਿਆਰਿਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪ ਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕੀਤਾ ਹੈ।
ਜਲੰਧਰ, 2 ਨਵੰਬਰ (ਸ਼ਿਵ)- ਜਲੰਧਰ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਪਾਰਟੀ ਹਾਈਕਮਾਂਡ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਵੱਖ-ਵੱਖ ਸੈੱਲਾਂ ਲਈ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕਰਕੇ ਸੰਗਠਨ ਦਾ ਵਿਸਥਾਰ ਕੀਤਾ ਹੈ। ਇਨ੍ਹਾਂ ਨਿਯੁਕਤੀਆਂ ਰਾਹੀਂ, ਭਾਜਪਾ ਨੇ ਸਾਬਕਾ ਸੈਨਿਕਾਂ, ਕਾਰੋਬਾਰੀਆਂ , ਨੌਜਵਾਨਾਂ, ਸਿੱਖਿਆ ਖੇਤਰ ਤੇ ਸੁਨਿਆਰਿਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪ ਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕੀਤਾ ਹੈ। ਜਲੰਧਰ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਜ਼ਿਲ੍ਹਾ ਜਨਰਲ ਸਕੱਤਰ ਦੀਪਕ ਤੇਲੂ, ਯੋਗੇਸ਼ ਧੀਰ, ਦਵਿੰਦਰ ਭਾਰਦਵਾਜ, ਅਤੇ ਜ਼ਿਲ੍ਹਾ ਸੈੱਲ ਕੋਆਰਡੀਨੇਟਰ ਸੰਜੀਵ ਮਨੀ ਤੇ ਰਾਘਵ ਜੋਤੀ ਨੇ ਪਾਰਟੀ ਹਾਈਕਮਾਂਡ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਨਿਯੁਕਤੀਆਂ ਦਾ ਐਲਾਨ ਕੀਤਾ। ਨਿਯੁਕਤੀਆਂ ਵਿਚ ਜ਼ਿਲ੍ਹਾ ਸਾਬਕਾ ਸੈਨਿਕ ਸੈੱਲ ਦੇ ਕਨਵੀਨਰ ਵਜੋਂ ਨਿਯੁਕਤ ਸਾਬਕਾ ਸਬ-ਇੰਸਪੈਕਟਰ ਨਵੀਨ ਪਰਭਾਕਰ, ਜ਼ਿਲ੍ਹਾ ਚੌਲ ਵਪਾਰ ਸੈੱਲ ਦੇ ਕਨਵੀਨਰ ਵਜੋਂ ਨਿਯੁਕਤ ਪ੍ਰਸਿੱਧ ਕਾਰੋਬਾਰੀ ਵਿਕਾਸ ਢਾਂਡਾ, ਪਹਿਲੀ ਵਾਰ ਵੋਟਰਾਂ ਲਈ ਜਨਰੇਸ਼ਨ ਜ਼ੈੱਡ ਸੈੱਲ ਦੇ ਕਨਵੀਨਰ ਵਜੋਂ ਨਿਯੁਕਤ ਪਾਰਥ ਢੱਲ, ਜ਼ਿਲ੍ਹਾ ਸਿੱਖਿਆ ਸੈੱਲ ਦੇ ਕਨਵੀਨਰ ਵਜੋਂ ਨਿਯੁਕਤ ਅਧਿਆਪਕ ਜਗਮੋਹਨ ਮਾਗੋ, ਉਦਯੋਗ ਸੈੱਲ ਦੇ ਕਨਵੀਨਰ ਜੋਤੀ ਟੰਡਨ, ਐਮ.ਐਸ. ਐਮ.ਈ. ਸੈੱਲ ਦੇ ਜ਼ਿਲ੍ਹਾ ਕਨਵੀਨਰ ਨਰੇਸ਼ ਦੀਵਾਨ ਤੇ ਜ਼ਿਲ੍ਹਾ ਸੁਨਿਆਰਾ ਸੈੱਲ ਦੇ ਕਨਵੀਨਰ ਵਜੋਂ ਨਿਯੁਕਤ ਭੁਵਨ ਮਲਹੋਤਰਾ ਸ਼ਾਮਲ ਹਨ।