03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

‘ ਹਰ ਨਵੀਂ ਸ਼ੁਰੂਆਤ ਥੋੜ੍ਹਾ ਡਰਾਉਂਦੀ ਹੈ ਪਰ ਯਾਦ ਰੱਖੋ ਸਫਲਤਾ ਮੁਸ਼ਕਿਲਾਂ ਤੋਂ ਬਾਅਦ ਹੀ ਨਜ਼ਰ ਆਉਂਦੀ ਹੈ!’

ਜਲੰਧਰ, 2 ਨਵੰਬਰ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਜਲੰਧਰ ਛਾਉਣੀ ਹਲਕੇ ਦੀ ਕਮਾਨ ਦੀਪਕ ਬਾਲੀ ਨੂੰ ਸੌਂਪੇ ਜਾਣ ਤੋਂ ਬਾਅਦ ਪਾਰਟੀ ਹਾਈਕਮਾਨ ਨਾਲ ਨਾਰਾਜ਼ ਚੱਲ ਰਹੀ ਸਾਬਕਾ ਹਲਕਾ ਇੰਚਾਰਜ ਤੇ ਨਗਰ ਸੁਧਾਰ ਟਰੱਸਟ ਦੀ ਸਾਬਕਾ ਚੇਅਰਪਰਸਨ ਸ੍ਰੀਮਤੀ ਰਾਜਵਿੰਦਰ ਕੌਰ ਥਿਆੜਾ ਵਲੋਂ ਸ਼ੋਸ਼ਲ ਮੀਡੀਆ ’ਤੇ ਪਾਈ ਇਕ ਨਵੀਂ ਪੋਸਟ ਨੇ ਹਲਕੇ ਦੀ ਸਿਆਸਤ ਨੂੰ ਫਿਰ ਗਰਮਾ ਦਿੱਤਾ ਹੈ। ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨਾਲ ਇਕ ਤਸਵੀਰ ਪਾ ਕੇ ਨਾ ਕੇਵਲ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ ਹਨ, ਬਲਕਿ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਉਣ ਸੰਬੰਧੀ ਪਾਰਟੀ ਹਾਈਕਮਾਨ ਨਾਲ ਗਿਲੇ ਕਰਦੇ ਹੋਏ ਹੋਏ ਆਪਣਾ ਦਰਦ ਵੀ ਬਿਆਨ ਕੀਤਾ ਹੈ।

ਬੀਬੀ ਰਾਜਵਿੰਦਰ ਕੌਰ ਥਿਆੜਾ 03-11-2026
ਜਲੰਧਰ, 2 ਨਵੰਬਰ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਜਲੰਧਰ ਛਾਉਣੀ ਹਲਕੇ ਦੀ ਕਮਾਨ ਦੀਪਕ ਬਾਲੀ ਨੂੰ ਸੌਂਪੇ ਜਾਣ ਤੋਂ ਬਾਅਦ ਪਾਰਟੀ ਹਾਈਕਮਾਨ ਨਾਲ ਨਾਰਾਜ਼ ਚੱਲ ਰਹੀ ਸਾਬਕਾ ਹਲਕਾ ਇੰਚਾਰਜ ਤੇ ਨਗਰ ਸੁਧਾਰ ਟਰੱਸਟ ਦੀ ਸਾਬਕਾ ਚੇਅਰਪਰਸਨ ਸ੍ਰੀਮਤੀ ਰਾਜਵਿੰਦਰ ਕੌਰ ਥਿਆੜਾ ਵਲੋਂ ਸ਼ੋਸ਼ਲ ਮੀਡੀਆ ’ਤੇ ਪਾਈ ਇਕ ਨਵੀਂ ਪੋਸਟ ਨੇ ਹਲਕੇ ਦੀ ਸਿਆਸਤ ਨੂੰ ਫਿਰ ਗਰਮਾ ਦਿੱਤਾ ਹੈ। ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨਾਲ ਇਕ ਤਸਵੀਰ ਪਾ ਕੇ ਨਾ ਕੇਵਲ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ ਹਨ, ਬਲਕਿ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਉਣ ਸੰਬੰਧੀ ਪਾਰਟੀ ਹਾਈਕਮਾਨ ਨਾਲ ਗਿਲੇ ਕਰਦੇ ਹੋਏ ਹੋਏ ਆਪਣਾ ਦਰਦ ਵੀ ਬਿਆਨ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਇਸ ਪੋਸਟ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ ਪਰ ਜਿਸ ਤਰ੍ਹਾਂ ਉਨ੍ਹਾਂ ਆਪਣੀ ਪੋਸਟ ਦਾ ਆਰੰਭ ਹੀ ‘ਹਰ ਨਵੀਂ ਸ਼ੁਰੂਆਤ ਥੋੜ੍ਹਾ ਡਰਾਉਂਦੀ ਹੈ ਪਰ ਯਾਦ ਰੱਖੋ ਸਫਲਤਾ ਮੁਸ਼ਕਿਲਾਂ ਤੋਂ ਬਾਅਦ ਹੀ ਨਜ਼ਰ ਆਉਂਦੀ ਹੈ!’ ਲਾਈਨਾਂ ਨਾਲ ਕੀਤਾ ਹੈ ਤਾਂ ਲੱਗਦਾ ਹੈ ਕਿ ਉਹ ਭਵਿੱਖ ’ਚ ਕੋਈ ਸਖਤ ਫੈਸਲਾ ਲੈ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਹੋਰ ਸਿਆਸੀ ਪਾਰਟੀ ’ਚ ਸ਼ਾਮਿਲ ਹੋ ਕੇ ਵੀ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਆਪਣੇ ਮਨ ਦੇ ਡਰ ਦਾ ਵੀ ਜ਼ਿਕਰ ਕੀਤਾ ਹੈ ਪਰ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸਫਲਤਾ ਮੁਸ਼ਕਿਲਾਂ ਤੋਂ ਬਾਅਦ ਹੀ ਹਾਸਿਲ ਹੁੰਦੀ ਹੈ, ਜਿਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਦਾ ਮਨ ਬਣਾ ਲਿਆ ਹੈ। ਇਸ ਤੋਂ ਅੱਗੇ ਆਪਣੀ ਮੁਨੀਸ਼ ਸਿਸੋਦੀਆ ਨਾਲ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਬੀਬੀ ਥਿਆੜਾ ਵਲੋਂ ਪਾਈ ਪੋਸਟ ’ਚ ਉਨ੍ਹਾਂ ਦਾ ਦਰਦ ਵੀ ਸਾਫ ਝਲਕਦਾ ਹੈ। ਬੀਬੀ ਥਿਆੜਾ ਨੇ ਕਿਹਾ ਹੈ ਕਿ ਉਹ ਪਾਰਟੀ ਲਈ ਉਸ ਸਮੇਂ ਤੋਂ ਇਕ ਜਨੂੰਨ ਤੇ ਜ਼ਜਬੇ ਨਾਲ ਕੰਮ ਕਰਦੇ ਆ ਰਹੇ ਹਨ, ਜਦੋਂ ਇਹ ਵੀ ਨਹੀਂ ਸੀ ਪਤਾ ਕਿ ਕਦੇ ‘ਆਪ’ ਦੀ ਸਰਕਾਰ ਬਣੇਗੀ। ਇਸ ਦੌਰਾਨ ਲੋਕ ਉਨ੍ਹਾਂ ਨੂੰ ਪਾਗਲ ਤੱਕ ਕਹਿੰਦੇ ਸੀ ਪਰ ਇਸ ਦੇ ਬਾਵਜੂਦ ਉਹ ਲਗਾਤਾਰ ਡੱਟ ਕੇ ਪਾਰਟੀ ਲਈ ਕੰਮ ਕਰਦੇ ਰਹੇ ਪਰ ਅੱਜ ਕੁੱਝ ਲੋਕ ਸਿਰਫ ਸਰਕਾਰ ਬਣਨ ’ਤੇ ਅਤੇ ਆਪਣੇ ਲਾਲਚ ਲਈ ਪਾਰਟੀ ’ਚ ਆਏ। ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਇਹ ਪਾਰਟੀ ਖੜ੍ਹੀ ਕਿਸ ਨੇ ਕੀਤੀ ਹੈ। ਉਨ੍ਹਾਂ ਲੋਕਾਂ ਦੀ ਫਿਤਰਤ ਹੀ ਏਦਾਂ ਦੀ ਹੁੰਦੀ ਹੈ। ਪੋਸਟ ’ਚ ਉਹ ਬੀਬੀ ਥਿਆੜਾ ਅੱਗੇ ਕਹਿੰਦੇ ਹਨ ਕਿ ਸਭ ਨੂੰ ਪਤਾ ਹੈ ਕਿ ਸਾਲ 2022 ’ ਚ ਸੁਰਿੰਦਰ ਸਿੰਘ ਸੋਢੀ ਨੂੰ ਟਿਕਟ ਕਿਸ ਨੇ ਦਿੱਤੀ ਸੀ, ਉਸ ਟਾਈਮ ਵੀ ਟਿਕਟ ਦਾ ਪਹਿਲਾਂ ਮੈਨੂੰ (ਬੀਬੀ ਥਿਆੜਾ) ਨੂੰ ਭਰੋਸਾ ਦਿੱਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਜਦੋਂ ਪਾਰਟੀ ਨੇ ਸਾਲ 2017 ’ਚ ਸੁਰਿੰਦਰ ਸਿੰਘ ਸੋਢੀ ਨੂੰ ਟਿਕਟ ਨਹੀਂ ਦਿੱਤੀ ਤਾਂ ਉਹ ਕਾਂਗਰਸ ’ਚ ਚਲੇ ਗਏ। ਉਸ ਤੋਂ ਬਾਅਦ ਪਾਰਟੀ ਨੇ ਮੈਨੂੰ (ਥਿਆੜਾ) ਜ਼ਿਲ੍ਹਾ ਪ੍ਰਧਾਨ ਬਣਾਇਆ ਤੇ ਉਹ ਸੁਰਿੰਦਰ ਸਿੰਘ ਸੋਢੀ ਨੂੰ ਮੁੜ ਇਹ ਵਾਅਦਾ ਕਰਕੇ ਪਾਰਟੀ ’ਚ ਲੈ ਕੇ ਆਈ ਸੀ ਕਿ ਕੈਂਟ ਹਲਕੇ ਦੀ ਟਿਕਟ ਉਨ੍ਹਾਂ (ਸੋਢੀ) ਨੂੰ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਅੱਜ ਕੋਈ ਮੁੱਕਰ ਜਾਵੇ ਤਾਂ ਉਸ ਦਾ ਕੀ ਕਰ ਸਕਦੇ ਹਾਂ। ਅਖੀਰ ’ਚ ਬੀਬੀ ਥਿਆੜਾ ਨੇ ‘ਲਾਲਚ ਬੁਰੀ ਬਲਾ ਹੈ!’ ਲਿਖ ਕੇ ਕਿਹੜੇ ਆਗੂ ਵੱਲ ਇਸ਼ਾਰਾ ਕੀਤਾ ਹੈ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ, ਕਿਉਂਕਿ ਉਨ੍ਹਾਂ ਨੇ ਵਾਰ-ਵਾਰ ਸੰਪਰਕ ਕਰਨ ’ਤੇ ਫੋਨ ਨਹੀਂ ਚੁੱਕਿਆ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਪਾਰਟੀ ਦੇ ਇਕ ਸੀਨੀਅਰ ਆਗੂ ਨਾਲ ਹੋਈ ਗੱਲਬਾਤ ਵੀ ਲੀਕ ਹੋਈ ਸੀ ਤੇ ਇਸ ਗੱਲਬਾਤ ’ਚ ਵੀ ਉਨ੍ਹਾਂ ਨੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ ਸੰਬੰਧੀ ਪਾਰਟੀ ਹਾਈਕਮਾਨ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਤੇ ਹੁਣ ਇਸ ਨਵੀਂ ਪੋਸਟ ਨਾਲ ਇਕ ਫਿਰ ਬੀਬੀ ਥਿਆੜਾ ਦੇ ਭਵਿੱਖ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਨੇ ਹਲਕੇ ਦੇ ਵੱਖ-ਵੱਖ ਵਾਰਡਾਂ ’ਚ ਸਖੀਆਂ ਤੇ ਪਾਰਟੀ ਵਰਕਰਾਂ ਨੂੰ ਦੀਵਾਲੀ ਦੇ ਤੋਹਫ਼ੇ ਦੇ ਕੇ ਕੀਤਾ ਸਨਮਾ... ਅਗਲੀ ਖ਼ਬਰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਹਿਲਾ ਸਮੇਤ ਦੋ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।