ਸਟੇਟ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ਵਿਗਿਆਨਕ ਵਿਧੀ ਬਾਰੇ ਦਿੱਤੀ ਜਾਣਕਾਰੀ
ਜਲੰਧਰ, 1 ਨਵੰਬਰ (ਜਸਪਾਲ ਸਿੰਘ)-ਸਟੇਟ ਪਬਲਿਕ ਸਕੂਲ ਜਲੰਧਰ ਛਾਉਣੀ ਦੇ ਕਿੰਡਰਗਾਰਟਨ ਵਿਭਾਗ ਦੇ ਵਿਦਿਆਰਥੀਆਂ ਵਲੋਂ ਬੀਜਾਂ ਦੇ ਅੰਕੁਰਣ ਸਬੰਧੀ ਇੱਕ ਦਿਲਚਸਪ ਅਤੇ ਗਿਆਨਵਰਧਕ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਬੀਜਾਂ ਦੇ ਅੰਕੁਰਣ ਦੀ ਪ੍ਰਕਿਰਿਆ ਬਾਰੇ ਸਰਲ ਅਤੇ ਵਿਹਾਰਕ ਢੰਗ ਨਾਲ ਜਾਣਕਾਰੀ ਦੇਣਾ ਸੀ।
ਸਟੇਟ ਪਬਲਿਕ ਸਕੂਲ ਜਲੰਧਰ ਛਾਉਣੀ ਵਿਖੇ ਬੱਚੇ ਬੀਜਾਂ ਦੇ ਅੰਕੁਰਣ ਸੰਬੰਧੀ ਜਾਣਕਾਰੀ ਹਾਸਿਲ ਕਰਦੇ ਹੋਏ। ਅਜੀਤ ਤਸਵੀਰ
02-11-2026