ਸਹੁਰੇ ਦੀ ਕੁੱਟਮਾਰ ਤੋਂ ਦੁਖੀ ਵਿਆਹੁਤਾ ਨੇ ਨਿਗਲਿਆ ਜ਼ਹਿਰੀਲਾ ਪਦਾਰਥ
ਮਕਸੂਦਾਂ, 28 ਅਕਤੂਬਰ (ਸੌਰਵ ਮਹਿਤਾ)-ਸਥਾਨਕ ਨਿਊ ਆਨੰਦ ਨਗਰ ਵਿਖੇ ਘਰੇਲੂ ਵਿਵਾਦ ਦੌਰਾਨ ਇਕ ਵਿਆਹੁਤਾ ਵਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰੇ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਉਸ ਦਾ ਪਿਤਾ ਬਚਾਅ ਲਈ ਅੱਗੇ ਆਇਆ ਤਾਂ ਉਸ ਦੀ ਵੀ ਕੁੱਟਮਾਰ ਕਰ ਦਿੱਤੀ।
ਅਜੀਤ ਡੈਸਕ
29-10-2026