28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਏ.ਜੀ.ਆਈ. ਗਰੁੱਪ ਜਲੰਧਰ ਦੇ ਖਿੰਡਾ ਪਰਿਵਾਰ ਦਾ ਕੁਤਬੀਵਾਲ ਪੰਚਾਇਤ ਵਲੋਂ ਸਨਮਾਨ

ਲੋਹੀਆਂ ਖਾਸ, 27 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜਲੰਧਰ ਦੇ ਵੱਡੇ ਕਾਰੋਬਾਰੀ ਅਤੇ ‘ਏ. ਜੀ.

ਅਜੀਤ ਡੈਸਕ 28-10-2026
ਲੋਹੀਆਂ ਖਾਸ, 27 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜਲੰਧਰ ਦੇ ਵੱਡੇ ਕਾਰੋਬਾਰੀ ਅਤੇ ‘ਏ.ਜੀ.ਆਈ. ਗਰੁੱਪ ਜਲੰਧਰ’ ਦੇ ਖਿੰਡਾ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਪਿੰਡ ਕੁਤਬੀਵਾਲ ਲਈ ਕੀਤੇ ਗਏ ਵਿਸ਼ੇਸ਼ ਸਹਿਯੋਗ ਦੇ ਚਲਦੇ ਸੁਖਦੇਵ ਸਿੰਘ ਖਿੰਡਾ ਅਤੇ ਵਰਿੰਦਰ ਸਿੰਘ ਖਿੰਡਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਪਿੰਡ ਕੁਤਬੀਵਾਲ ਦੇ ਸਰਪੰਚ ਨਵਦੀਪ ਸਿੰਘ, ਬਲਕਾਰ ਸਿੰਘ ਨੰਬਰਦਾਰ, ਸੁੱਚਾ ਸਿੰਘ ਜੰਮੂ, ਹਰਜਿੰਦਰ ਸਿੰਘ ਖਿੰਡਾ, ਜੋਗਿੰਦਰ ਸਿੰਘ, ਸੰਦੀਪ ਸਿੰਘ ਜੰਮੂ ਅਤੇ ਹੋਰਾਂ ਨੇ ਦੱਸਿਆ ਕਿ ਸਾਡੇ ਇਲਾਕੇ ਦੀ ਸ਼ਾਨ ਅਤੇ ਵਾਤਾਵਰਣ ਪ੍ਰੇਮੀ ਸ. ਸੁਖਦੇਵ ਸਿੰਘ ਖਿੰਡਾ ਅਤੇ ਵਰਿੰਦਰ ਸਿੰਘ ਖਿੰਡਾ ਏ.ਜੀ.ਆਈ. ਗਰੁੱਪ ਜਲੰਧਰ ਵਾਲਿਆਂ ਵਲੋਂ ਸਾਡੇ ਪੂਰੇ ਇਲਾਕੇ ਲਈ ਬਹੁਤ ਤਰ੍ਹਾਂ ਦਾ ਸਹਿਯੋਗ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਸਾਡੀ ਪੰਚਾਇਤ ਅਤੇ ਗੁ: ਸਾਹਿਬ ਕਮੇਟੀ ਕੁਤਬੀਵਾਲ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ| ਆਪਣੇ ਮਾਣ ਸਨਮਾਨ ਮੌਕੇ ਬੋਲਦਿਆਂ ਏ.ਜੀ.ਆਈ. ਗਰੁੱਪ ਜਲੰਧਰ ਦ ੇ ਸੁਖਦੇਵ ਸਿੰਘ ਖਿੰਡਾ ਅਤੇ ਵਰਿੰਦਰ ਸਿੰਘ ਖਿੰਡਾ ਗਿੱਦੜ ਪਿੰਡੀ ਨੇ ਕਿਹਾ ਕਿ ਉਹ ਆਪਣੇ ਇਲਾਕੇ ਦੇ ਪਿੰਡ ਗਿੱਦੜ ਪਿੰਡੀ, ਕੁਤਬੀਵਾਲ ਸਮੇਤ ਸਮੁੱਚੀਆਂ ਸੰਗਤਾਂ ਦੇ ਧੰਨਵਾਦੀ ਹਨ ਜੋ ਸਾਨੂੰ ਗੁਰੂ ਘਰ ਅਤੇ ਇਲਾਕੇ ਦੀਆਂ ਸੇਵਾਵਾਂ ਦਾ ਮੌਕਾ ਪ੍ਰਦਾਨ ਕਰਦੇ ਰਹਿੰਦੇ ਹਨ|
ਪਿਛਲੀ ਖ਼ਬਰ ਮੁਨੀਸ਼ ਧੀਰ ਬਣੇ ਪੰਜਾਬ ਭਾਜਪਾ ਦੀ ਸੂਬਾਈ ਕਾਰਜਕਾਰਨੀ ਕਮੇਟੀ ਦੇ ਮੈਂਬਰ ਅਗਲੀ ਖ਼ਬਰ ਖਾਲੀ ਪਲਾਟਾਂ ਦੀ ਕਰਵਾਈ ਸਫ਼ਾਈ, ਮਾਲਕਾਂ ਨੂੰ ਚਾਰਦੀਵਾਰੀ ਕਰਵਾਉਣ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।