28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਾਰ ਸਵਾਰ ਦੀ ਲਾਪ੍ਰਵਾਹੀ ਨੇ ਲਈ 11 ਮਹੀਨੇ ਦੀ ਬੱਚੀ ਦੀ ਜਾਨ

ਜਲੰਧਰ, 27 ਅਕਤੂਬਰ (ਜਤਿੰਦਰ ਪੰਮੀ)-ਕਾਰ ਸਵਾਰ ਦੀ ਲਾਪ੍ਰਵਾਹੀ ਕਾਰਨ ਅੱਜ ਗੜ੍ਹਾ ਰੋਡ ਵਿਖੇ ਵਾਪਰੇ ਸੜਕ ਹਾਦਸੇ ’ਚ 11 ਮਹੀਨੇ ਦੀ ਮਾਸੂਮ ਬੱਚੀ ਦੀ ਜਾਨ ਚਲੀ ਗਈ ਪਰ ਉਸ ਨੇ ਗੱਡੀ ਰੋਕ ਕੇ ਇਕ ਵਾਰ ਵੀ ਪੀੜਤਾਂ ਨੂੰ ਨਹੀਂ ਦੇਖਿਆ। ਓਧਰ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਨ ਦੀ ਵੀ ਵਿਹਲ ਨਹੀਂ ਸੀ ਅਤੇ ਦੇਰ ਰਾਤ ਤੱਕ ਵੀ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ।

ਅਜੀਤ ਡੈਸਕ 28-10-2026
ਜਲੰਧਰ, 27 ਅਕਤੂਬਰ (ਜਤਿੰਦਰ ਪੰਮੀ)-ਕਾਰ ਸਵਾਰ ਦੀ ਲਾਪ੍ਰਵਾਹੀ ਕਾਰਨ ਅੱਜ ਗੜ੍ਹਾ ਰੋਡ ਵਿਖੇ ਵਾਪਰੇ ਸੜਕ ਹਾਦਸੇ ’ਚ 11 ਮਹੀਨੇ ਦੀ ਮਾਸੂਮ ਬੱਚੀ ਦੀ ਜਾਨ ਚਲੀ ਗਈ ਪਰ ਉਸ ਨੇ ਗੱਡੀ ਰੋਕ ਕੇ ਇਕ ਵਾਰ ਵੀ ਪੀੜਤਾਂ ਨੂੰ ਨਹੀਂ ਦੇਖਿਆ। ਓਧਰ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਨ ਦੀ ਵੀ ਵਿਹਲ ਨਹੀਂ ਸੀ ਅਤੇ ਦੇਰ ਰਾਤ ਤੱਕ ਵੀ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜਮਸ਼ੇਰ ਖਾਸ ਵਾਸੀ ਪਤੀ-ਪਤਨੀ ਆਪਣੀ 11 ਮਹੀਨੇ ਦੀ ਬੱਚੀ ਦੀ ਦਵਾਈ ਲੈਣ ਲਈ ਸਿਵਲ ਹਸਪਤਾਲ ਆਏ ਸਨ ਅਤੇ ਦੁਪਹਿਰ ਕਰੀਬ 1 ਵਜੇ ਵਾਪਸ ਆਪਣੇ ਘਰ ਜਾ ਰਹੇ ਸਨ। ਜਦੋਂ ਉਹ ਗੜ੍ਹਾ ਵਿਖੇ ਪੁੱਜੇ ਤਾਂ ਸਾਹਮਣਿਓਂ ਆ ਰਹੀ ਕਾਰ ਦੇ ਚਾਲਕ ਨੇ ਉਨ੍ਹਾਂ ਵਾਲੇ ਪਾਸੇ ਗੱਡੀ ਲਿਆ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਬੱਚੀ ਉਛਲ ਕੇ ਮੂੰਹ ਭਾਰ ਸੜਕ ’ਤੇ ਜਾ ਡਿੱਗੀ ਤੇ ਲਹੂ-ਲੁਹਾਣ ਹੋ ਗਈ। ਕਾਰ ਚਾਲਕ ਉਥੋਂ ਗੱਡੀ ਭਜਾ ਕੇ ਲੈ ਗਿਆ। ਹਾਦਸੇ ਵਾਲੀ ਥਾਂ ਨੇੜੇ ਸਥਿਤ ਘਰ ਵਾਲਿਆਂ ਨੇ ਪਤੀ-ਪਤਨੀ ਤੇ ਜ਼ਖ਼ਮੀ ਹੋਈ ਬੱਚੀ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਸਿਵਲ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਸਕੈਨਿੰਗ ਕਰਵਾਉਣ ਲਈ ਕਿਹਾ ਤਾਂ ਉਹ ਦੋਆਬਾ ਹਸਪਤਾਲ ਲੈ ਗਏ, ਜਿੱਥੋਂ ਉਨ੍ਹਾਂ ਅੰਮ੍ਰਿਤਸਰ ਜਾਣ ਲਈ ਕਿਹਾ। ਜਦੋਂ ਉਹ ਅੰਮ੍ਰਿਤਸਰ ਲੈ ਕੇ ਜਾ ਰਹੇ ਸਨ ਤਾਂ ਰਸਤੇ ਵਿੱਚ ਹੀ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਮਾਂ ਤੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ । ਮ੍ਰਿਤਕ ਬੱਚੀ ਦੀ ਮਾਂ ਨਿਸ਼ਾ ਨੇ ਦੱਸਿਆ ਕਿ ਉਨ੍ਹਾਂ ਦੇ 3 ਬੱਚੇ ਹਨ ਅਤੇ ਛੋਟੀ 11 ਮਹੀਨੇ ਦੀ ਬੱਚੀ ਠੀਕ ਨਾ ਹੋਣ ਕਰਕੇ ਅੱਜ ਸਿਵਲ ਹਸਪਤਾਲੋਂ ਉਸ ਦੀ ਦਵਾਈ ਲੈਣ ਆਏ ਸਨ । (ਬਾਕੀ ਸਫਾ 8 ’ ਤੇ )
ਪਿਛਲੀ ਖ਼ਬਰ ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਨਹੀਂ ਚਾਹੀਦਾ ‘ਸੈਕਿੰਡ ਕਲਾਸ ਸਟੇਟਸ’ ਭਾਰਤ ਨੇ ਬਿਨਾਂ ਵੀਟੋ ਦੇ UNSC ਦੀ ਸਥਾਈ ਮੈਂਬਰਸ਼ਿਪ ਤੋਂ ਸਾਫ਼ ਮਨ੍ਹਾਂ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।