ਮੌਤ ਦਾ ਸਾਮਾਨ ਬਣ ਕੇ ਸੜਕਾਂ ’ਤੇ ਦੌੜ ਰਹੇ ਓਵਰਲੋਡ ਟਿੱਪਰ, ਪ੍ਰਸ਼ਾਸਨ ਕਿੱਥੇ ਸੁੱਤਾ ਪਿਆ?
ਮਕਸੂਦਾਂ, 25 ਅਕਤੂਬਰ (ਸੌਰਵ ਮਹਿਤਾ)-ਸ਼ਹਿਰ ਦੀਆਂ ਸੜਕਾਂ ’ਤੇ ਦੌੜ ਰਹੇ ਓਵਰਲੋਡ ਟਿੱਪਰ ਅਤੇ ਹੋਰ ਭਾਰੀ ਵਾਹਨ ਆਮ ਲੋਕਾਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ। ਇੱਕ ਪਾਸੇ ਇਨ੍ਹਾਂ ਵਾਹਨਾਂ ਦੀ ਓਵਰਲੋਡਿੰਗ ਅਤੇ ਤੇਜ਼ ਰਫ਼ਤਾਰ ਸੜਕ ਹਾਦਸਿਆਂ ਦਾ ਖ਼ਤਰਾ ਵਧਾਉਂਦੀ ਹੈ, ਉੱਥੇ ਹੀ ਦੂਜੇ ਪਾਸੇ ਵਾਹਨਾਂ ਦੀਆਂ ਪਿਛਲੀਆਂ ਨੰਬਰ ਪਲੇਟਾਂ ਗਾਇਬ ਹੋਣ ਕਾਰਨ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ।
ਮਕਸੂਦਾਂ, 25 ਅਕਤੂਬਰ (ਸੌਰਵ ਮਹਿਤਾ)-ਸ਼ਹਿਰ ਦੀਆਂ ਸੜਕਾਂ ’ਤੇ ਦੌੜ ਰਹੇ ਓਵਰਲੋਡ ਟਿੱਪਰ ਅਤੇ ਹੋਰ ਭਾਰੀ ਵਾਹਨ ਆਮ ਲੋਕਾਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ। ਇੱਕ ਪਾਸੇ ਇਨ੍ਹਾਂ ਵਾਹਨਾਂ ਦੀ ਓਵਰਲੋਡਿੰਗ ਅਤੇ ਤੇਜ਼ ਰਫ਼ਤਾਰ ਸੜਕ ਹਾਦਸਿਆਂ ਦਾ ਖ਼ਤਰਾ ਵਧਾਉਂਦੀ ਹੈ, ਉੱਥੇ ਹੀ ਦੂਜੇ ਪਾਸੇ ਵਾਹਨਾਂ ਦੀਆਂ ਪਿਛਲੀਆਂ ਨੰਬਰ ਪਲੇਟਾਂ ਗਾਇਬ ਹੋਣ ਕਾਰਨ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ਅੱਜ ‘ਅਜੀਤ’ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਵਿੱਚ ਦੋ ਭਾਰੀ ਵਾਹਨ ਅਜਿਹੇ ਦਿਖਾਈ ਦਿੱਤੇ, ਜਿਨ੍ਹਾਂ ਦੀਆਂ ਪਿਛਲੀਆਂ ਨੰਬਰ ਪਲੇਟਾਂ ਮੌਜੂਦ ਨਹੀਂ ਸਨ। ਇਨ੍ਹਾਂ ਵਿੱਚੋਂ ਇੱਕ ਟਿੱਪਰ ਓਵਰਲੋਡ ਸੀ, ਜਦਕਿ ਦੂਜਾ ਖਾਲੀ ਟਿੱਪਰ ਸੜਕ ’ਤੇ ਤੇਜ਼ ਰਫ਼ਤਾਰ ਨਾਲ ਚੱਲਦਾ ਦਿਖਾਈ ਦਿੱਤਾ। ਸਵਾਲ ਇਹ ਹੈ ਕਿ ਜੇਕਰ ਸੜਕ ’ਤੇ ਚੱਲ ਰਹੇ ਭਾਰੀ ਵਾਹਨਾਂ ਦੀਆਂ ਨੰਬਰ ਪਲੇਟਾਂ ਹੀ ਨਹੀਂ ਹੋਣਗੀਆਂ ਤਾਂ ਕਿਸੇ ਹਾਦਸੇ ਤੋਂ ਬਾਅਦ ਵਾਹਨ ਦੀ ਪਛਾਣ ਕਿਵੇਂ ਹੋਵੇਗੀ? ਅਜਿਹੀ ਸਥਿਤੀ ਵਿੱਚ ਹਾਦਸੇ ਦੇ ਚਸ਼ਮਦੀਦਾਂ ਜਾਂ ਪਿੱਛੇ ਆ ਰਹੇ ਵਾਹਨ ਚਾਲਕਾਂ ਲਈ ਨੰਬਰ ਨੋਟ ਕਰਨਾ ਵੀ ਸੰਭਵ ਨਹੀਂ ਰਹਿੰਦਾ। ਭਾਰੀ ਵਾਹਨਾਂ ਦੇ ਆਕਾਰ ਅਤੇ ਭਾਰ ਨੂੰ ਦੇਖਦਿਆਂ ਇਨ੍ਹਾਂ ਦੀ ਤੇਜ਼ ਰਫ਼ਤਾਰ ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੀ ਹੈ। ਅਜਿਹੇ ਵਾਹਨਾਂ ਦੇ ਨੇੜੇ ਚੱਲਣ ਵਾਲੇ ਲੋਕਾਂ ਲਈ ਅਚਾਨਕ ਬਰੇਕ ਲੱਗਣ ਜਾਂ ਵਾਹਨ ਬੇਕਾਬੂ ਹੋਣ ਦੀ ਸਥਿਤੀ ਵਿੱਚ ਬਚਾਅ ਕਰਨਾ ਮੁਸ਼ਕਲ ਹੋ ਸਕਦਾ ਹੈ। ਪਹਿਲਾਂ ਹੀ ਸੜਕ ਹਾਦਸਿਆਂ ਵਿੱਚ ਕਈ ਪਰਿਵਾਰ ਆਪਣੇ ਜੀਅ ਗੁਆ ਚੁੱਕੇ ਹਨ, ਅਜਿਹੇ ਵਿੱਚ ਲਾਪਰਵਾਹੀ ਦੀ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ।