21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਗਲੈਕਸੀ ਹੌਂਡਾ ਜਲੰਧਰ ਵਿਖੇ ਨਵੀਂ ਹੌਂਡਾ ਐਲੀਵੇਟ ਦੀ ਹੋਈ ਸ਼ਾਨਦਾਰ ਲਾਂਚਿੰਗ

ਜਲੰਧਰ, 20 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 21-10-2026
ਜਲੰਧਰ, 20 ਅਕਤੂਬਰ (ਐੱਮ. ਐੱਸ. ਲੋਹੀਆ)-ਹੌਂਡਾ ਕਾਰਜ਼ ਇੰਡੀਆ ਲਿਮਟਿਡ ਵਲੋਂ ਗਲੈਕਸੀ ਹੌਂਡਾ ਦੇ ਸਹਿਯੋਗ ਨਾਲ ਜਲੰਧਰ ਵਿਖੇ ਇਕ ਸ਼ਾਨਦਾਰ ਸਮਾਗਮ ਦੌਰਾਨ ਨਵੀਂ ਹੌਂਡਾ ਐਲੀਵੇਟ ਨੂੰ ਲਾਂਚ ਕੀਤਾ ਗਿਆ ਹੈ। ਇਸ ਮੌਕੇ ਗਲੈਕਸੀ ਹੌਂਡਾ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਪਾਲ ਸਿੰਘ ਪਰੂਥੀ ਅਤੇ ਕਰਮਜੋਤ ਸਿੰਘ ਪਰੂਥੀ ਨੇ ਜਾਣਕਾਰੀ ਦਿੱਤੀ ਕਿ ਨਵੀਂ ਹੌਂਡਾ ਐਲੀਵੇਟ ਨੂੰ ਨਵੇਂ ਅਤੇ ਡਾਇਨਾਮਿਕ ਡਿਜ਼ਾਈਨ ਨਾਲ ਪੇਸ਼ ਕੀਤਾ ਗਿਆ ਹੈ। ਇਸ ’ਚ ਆਧੁਨਿਕ ਅਤੇ ਐਡਵਾਂਸ ਫੀਚਰਜ਼ ਸ਼ਾਮਲ ਕੀਤੇ ਗਏ ਹਨ, ਤਾਂ ਜੋ ਗਾਹਕਾਂ ਨੂੰ ਪ੍ਰੀਮੀਅਮ ਡਰਾਈਵਿੰਗ ਦਾ ਬਿਹਤਰੀਨ ਤਜਰਬਾ ਦਿੱਤਾ ਜਾ ਸਕੇ। ਇਸ ਮੌਕੇ ਅਸ਼ਵਨੀ ਅਰੋੜਾ ਅਤੇ ਪੀਯੂਸ਼ ਗੁਪਤਾ- ਮੁੱਖ ਪ੍ਰਬੰਧਕ, ਬੈਂਕ ਆਫ਼ ਬੜੌਦਾ, ਤੋਂ ਇਲਾਵਾ ਦੀਪਕ ਸ਼ਰਮਾ, ਡੀ.ਜੀ.ਐੱਮ. ਅਜੈ ਸ਼ਰਮਾ, ਬ੍ਰਾਂਚ ਹੈੱਡ ਪੀਯੂਸ਼ ਸਰੀਨ ਸਮੇਤ ਟੀਮ ਦੇ ਹੋਰ ਮੈਂਬਰ ਅਤੇ ਕਈ ਪਤਵੰਤੇ ਮਹਿਮਾਨ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਏਸ਼ੀਅਨ ਹਾਕੀ ਮੁਕਾਬਲੇ ਨੂੰ ਲੈ ਕੇ ਬਰਲਟਨ ਪਾਰਕ ਦੇ ਅੰਦਰ ਤੇ ਬਾਹਰ ਤੇਜ਼ੀ ਨਾਲ ਚੱਲ ਰਹੀਆਂ ਤਿਆਰੀਆਂ ਨਗਰ ਨਿਗਮ ਕਮਿਸ਼ਨ... ਅਗਲੀ ਖ਼ਬਰ ਭਾਈ ਤਾਰੂ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।