19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਜੈਨ ਕਾਲੋਨੀ ਤੋਂ ਮੁਹੱਲਾ ਕਰਾਰ ਖਾਂ ਨੂੰ ਜਾਂਦੀ ਸੜਕ ’ਤੇ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ’ਤੇ ਉੱਠੇ ਸਵਾਲ, ਲੱਗਦੇ ਸਾਰ ਹੀ ਧਸਣ ਲੱਗੀਆਂ ਟਾਈਲਾਂ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੌਕੇ ’ ਤੇ ਜਾ ਕੇ ਜਾਂਚ ਕਰਨ ਦੀ ਮੰਗ

ਜਲੰਧਰ, 18 ਅਕਤੂਬਰ (ਸ਼ਿਵ)- ਜੈਨ ਕਲੋਨੀ ਤੋਂ ਮਹੱਲਾ ਕਰਾਰ ਖਾਂ ਨੂੰ ਜਾਂਦੀ ਸੜਕ ਦੇ ਕਿਨਾਰਿਆਂ ’ਤੇ ਨਗਰ ਨਿਗਮ ਵੱਲੋਂ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਪਰ ਇਸ ਕੰਮ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਉੱਖੜੀਆਂ ਹੋਈਆਂ ਇੰਟਰਲਾਕ ਟਾਈਲਾਂ। ਤਸਵੀਰ. ਮੁਨੀਸ਼ 19-10-2026
ਜਲੰਧਰ, 18 ਅਕਤੂਬਰ (ਸ਼ਿਵ)- ਜੈਨ ਕਲੋਨੀ ਤੋਂ ਮਹੱਲਾ ਕਰਾਰ ਖਾਂ ਨੂੰ ਜਾਂਦੀ ਸੜਕ ਦੇ ਕਿਨਾਰਿਆਂ ’ਤੇ ਨਗਰ ਨਿਗਮ ਵੱਲੋਂ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਪਰ ਇਸ ਕੰਮ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਲਾਕੇ ਵਿਚ ਲਗਾਈਆਂ ਜਾ ਰਹੀਆਂ ਟਾਈਲਾਂ ਦੇ ਸਬੰਧ ਵਿਚ ਦੋਸ਼ ਲਗਾਇਆ ਜਾ ਰਿਹਾ ਹੈ ਕਿ ਟਾਈਲਾਂ ਲਗਾਉਣ ਸਮੇਂ ਨਿਯਮਾਂ ਅਤੇ ਤਕਨੀਕੀ ਮਾਪਦੰਡਾਂ ਦਾ ਢੁੱਕਵਾਂ ਧਿਆਨ ਨਹੀਂ ਰੱਖਿਆ ਜਾ ਰਿਹਾ, ਜਿਸ ਕਾਰਨ ਟਾਈਲਾਂ ਲੱਗਣ ਦੇ ਨਾਲ ਹੀ ਹੇਠਾਂ ਬੈਠਣ ਲੱਗ ਪਈਆਂ ਹਨ। ਇਲਾਕੇ ਵਿਚ ਕੰਮ ਦੀ ਹਾਲਤ ਦੇਖ ਕੇ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਜੇਕਰ ਟਾਈਲਾਂ ਲਗਾਉਣ ਸਮੇਂ ਹੀ ਇਹ ਧਸਣ ਲੱਗ ਪਈਆਂ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਸੜਕ ਦੇ ਕਿਨਾਰਿਆਂ ਦੀ ਹਾਲਤ ਕੀ ਹੋਵੇਗੀ। ਲੋਕਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਕੰਮ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕੁਝ ਸਮੇਂ ਬਾਅਦ ਟਾਈਲਾਂ ਉਖੜਨ, ਧਸਣ ਅਤੇ ਰਸਤਾ ਖ਼ਰਾਬ ਹੋਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਸਥਾਨਕ ਪੱਧਰ ’ਤੇ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਟਾਈਲਾਂ ਲਗਾਉਣ ਤੋਂ ਪਹਿਲਾਂ ਹੇਠਾਂ ਸਹੀ ਢੰਗ ਨਾਲ ਬੇਸ ਤਿਆਰ ਨਹੀਂ ਕੀਤਾ ਜਾ ਰਿਹਾ ਅਤੇ ਗਟਕੇ ਦੀ ਢੁੱਕਵੀਂ ਪਰਤ ਪਾਉਣ ਦੀ ਬਜਾਏ ਮਲਬੇ ਉੱਤੇ ਹੀ ਟਾਈਲਾਂ ਟਿਕਾਈਆਂ ਜਾ ਰਹੀਆਂ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਤਕਨੀਕੀ ਜਾਂਚ ਹੋਣੀ ਅਜੇ ਬਾਕੀ ਹੈ, ਪਰ ਟਾਈਲਾਂ ਦਾ ਲੱਗਦੇ ਸਾਰ ਹੀ ਬੈਠਣਾ ਕੰਮ ਦੀ ਗੁਣਵੱਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।ਨਿਰਮਾਣ ਕਾਰਜ ਦੌਰਾਨ ਜੇਕਰ ਹੇਠਲੀ ਸਤ੍ਹਾ ਨੂੰ ਸਹੀ ਢੰਗ ਨਾਲ ਤਿਆਰ ਨਾ ਕੀਤਾ ਜਾਵੇ ਅਤੇ ਟਾਈਲਾਂ ਨੂੰ ਢੁੱਕਵੀਂ ਮਜ਼ਬੂਤੀ ਨਾ ਮਿਲੇ ਤਾਂ ਉਨ੍ਹਾਂ ਦੇ ਜਲਦੀ ਖ਼ਰਾਬ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਅਜਿਹੀ ਸਥਿਤੀ ਵਿਚ ਸਰਕਾਰੀ ਪੈਸੇ ਨਾਲ ਕਰਵਾਏ ਜਾ ਰਹੇ ਕੰਮ ਦਾ ਲੰਬੇ ਸਮੇਂ ਤੱਕ ਟਿਕਾਊ ਰਹਿਣਾ ਵੀ ਸ਼ੱਕ ਦੇ ਘੇਰੇ ਵਿਚ ਆ ਜਾਂਦਾ ਹੈ।ਇਸ ਕੰਮ ਨੂੰ ਲੈ ਕੇ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਦੀ ਨਿਗਰਾਨੀ ਪ੍ਰਣਾਲੀ ’ਤੇ ਵੀ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਕਾਰਜ ਸਿਰਫ਼ ਠੇਕੇਦਾਰ ਦੇ ਭਰੋਸੇ ਨਹੀਂ ਛੱਡੇ ਜਾਣੇ ਚਾਹੀਦੇ, ਸਗੋਂ ਅਧਿਕਾਰੀਆਂ ਨੂੰ ਸਮੇਂ-ਸਮੇਂ ’ਤੇ ਮੌਕੇ ’ਤੇ ਪਹੁੰਚ ਕੇ ਕੰਮ ਦੀ ਜਾਂਚ ਕਰਨੀ ਚਾਹੀਦੀ ਹੈ। ਖ਼ਾਸ ਕਰਕੇ ਜਦੋਂ ਟਾਈਲਾਂ ਲਗਾਉਣ ਦੇ ਕੰਮ ਵਿੱਚ ਸ਼ੁਰੂਆਤੀ ਪੜਾਅ ’ਤੇ ਹੀ ਖਾਮੀਆਂ ਸਾਹਮਣੇ ਆ ਰਹੀਆਂ ਹੋਣ ਤਾਂ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਇਲਾਕਾ ਨਿਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨਗਰ ਨਿਗਮ ਦੇ ਸਬੰਧਤ ਅਧਿਕਾਰੀ ਅਤੇ ਐਸਡੀਓ ਖੁਦ ਮੌਕੇ ’ਤੇ ਪਹੁੰਚ ਕੇ ਕੰਮ ਦਾ ਨਿਰੀਖਣ ਕਰਨ। ਇਹ ਜਾਂਚ ਕੀਤੀ ਜਾਵੇ ਕਿ ਟਾਈਲਾਂ ਲਗਾਉਣ ਲਈ ਤੈਅ ਮਾਪਦੰਡਾਂ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਅਤੇ ਵਰਤੀ ਜਾ ਰਹੀ ਸਮੱਗਰੀ ਦੀ ਗੁਣਵੱਤਾ ਤਸੱਲੀਬਖ਼ਸ਼ ਹੈ ਜਾਂ ਨਹੀਂ।ਲੋਕਾਂ ਨੇ ਮੰਗ ਕੀਤੀ ਹੈ ਕਿ ਜੈਨ ਕਲੋਨੀ ਤੋਂ ਮਹੱਲਾ ਕਰਾਰ ਖਾਂ ਨੂੰ ਜਾਂਦੀ ਸੜਕ ਦੇ ਕਿਨਾਰਿਆਂ ’ਤੇ ਲੱਗ ਰਹੀਆਂ ਇੰਟਰਲਾਕ ਟਾਈਲਾਂ ਦੇ ਕੰਮ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਜੇਕਰ ਜਾਂਚ ਦੌਰਾਨ ਕੰਮ ਵਿੱਚ ਕੋਈ ਖਾਮੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਅਤੇ ਜ਼ਿੰਮੇਵਾਰ ਠੇਕੇਦਾਰ ਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
ਪਿਛਲੀ ਖ਼ਬਰ ਜਲੰਧਰ ਦੇ ਰੌਬਿਨ ਭਾਟੀਆ ਨੇ ‘ਆਇਰਨ ਵਿੱਲ ਚੈਲੰਜ’ ਵਿਚ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਡਬਲ ਇੰਜਣ ਸਰਕਾਰ ਨੂੰ ਮੌਕਾ ਦੇਣ ਨਾਲ ਹਰਿਆਣਾ ਵਾਂਗ ਪੰਜਾਬ ਵਿਚ ਵੀ ਹੋਵੇਗੀ ਉਦਯੋਗਿਕ ਤਰੱਕੀ -ਨਾਇਬ ਸਿੰਘ ਸੈਣੀ ਮੁੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।