ਸਾਲਾਂ ਬਾਅਦ ਜਾਗਿਆ ਨਗਰ ਨਿਗਮ ਸ਼ਹਿਰ ਦੇ ਪੁਲਾਂ ਦੀ ਮੁਰੰਮਤ ਦਾ ਕੰਮ ਸ਼ੁਰੂ
ਜਲੰਧਰ, 5 ਅਕਤੂਬਰ (ਸ਼ਿਵ)-ਸ਼ਹਿਰ ਦੇ ਪੁਲਾਂ ਦੀ ਲੰਬੇ ਸਮੇਂ ਤੋਂ ਖਰਾਬ ਚੱਲ ਰਹੀ ਹਾਲਤ ਨੂੰ ਲੈ ਕੇ ਹੁਣ ਨਗਰ ਨਿਗਮ ਵਲੋਂ ਵੱਡਾ ਕਦਮ ਚੁੱਕਦਿਆਂ ਪੁਲਾਂ ਦੀ ਮੁਰੰਮਤ ਅਤੇ ਸੜਕਾਂ ਨੂੰ ਸੁਧਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਾਲਾਂ ਤੋਂ ਮੁਰੰਮਤ ਦੀ ਉਡੀਕ ਕਰ ਰਹੇ ਸ਼ਹਿਰ ਦੇ ਕਈ ਮਹੱਤਵਪੂਰਨ ਪੁਲਾਂ ’ਤੇ ਹੁਣ ਕੰਮ ਸ਼ੁਰੂ ਹੋਣ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਬਣੀ ਹੈ।
ਦਮੋਰੀਆ ਪੁਲ ’ਤੇ ਨਵੀਂ ਸੜਕ ਬਣਾਉਣ ਦਾ ਚਲ ਰਿਹਾ ਕੰਮ। ਤਸਵੀਰ. ਮੁਨੀਸ਼
06-10-2026