ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਜਲੰਧਰ ਨੇ ਗਾਂਧੀ ਤੇ ਸ਼ਾਸਤਰੀ ਦਾ ਜਨਮ ਦਿਵਸ ਮਨਾਇਆ
ਜਲੰਧਰ, 2 ਅਕਤੂਬਰ (ਜਸਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਜਲੰਧਰ ਵਲੋਂ ਅੱਜ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਵਸ ਮੌਕੇ ਸਮਾਗਮ ਕਰਵਾ ਕੇ ਦੋਵਾਂ ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਰਾਜਿੰਦਰ ਬੇਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਵਲੋਂ ਦਰਸਾਇਆ ਸੱਚ, ਅਹਿੰਸਾ ਅਤੇ ਸਰਬ ਧਰਮ ਸਮਭਾਵ ਦਾ ਮਾਰਗ ਅੱਜ ਵੀ ਦੇਸ਼ ਲਈ ਪ੍ਰੇਰਣਾ ਦਾ ਸਰੋਤ ਹੈ।
ਜਲੰਧਰ, 2 ਅਕਤੂਬਰ (ਜਸਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਜਲੰਧਰ ਵਲੋਂ ਅੱਜ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਵਸ ਮੌਕੇ ਸਮਾਗਮ ਕਰਵਾ ਕੇ ਦੋਵਾਂ ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਰਾਜਿੰਦਰ ਬੇਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਵਲੋਂ ਦਰਸਾਇਆ ਸੱਚ, ਅਹਿੰਸਾ ਅਤੇ ਸਰਬ ਧਰਮ ਸਮਭਾਵ ਦਾ ਮਾਰਗ ਅੱਜ ਵੀ ਦੇਸ਼ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਆਜ਼ਾਦੀ ਦੇ ਸੰਘਰਸ਼ ਨੂੰ ਨਵੀਂ ਦਿਸ਼ਾ ਦਿੱਤੀ, ਜਦਕਿ ਲਾਲ ਬਹਾਦੁਰ ਸ਼ਾਸਤਰੀ ਨੇ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਦੇ ਕੇ ਦੇਸ਼ ਦੇ ਜਵਾਨਾਂ ਅਤੇ ਕਿਸਾਨਾਂ ਦੇ ਹੌਸਲੇ ਨੂੰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ ਕਿ ਸ਼ਾਸਤਰੀ ਦੀ ਸਾਦਗੀ ਅਤੇ ਇਮਾਨਦਾਰੀ ਅੱਜ ਵੀ ਲੋਕ ਜੀਵਨ ਨਾਲ ਜੁੜੇ ਆਗੂਆਂ ਲਈ ਪ੍ਰੇਰਣਾਦਾਇਕ ਹੈ। ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਸਫਲ ਬਣਾਉਣ ਲਈ ਗਾਂਧੀ ਜੀ ਦੇ ਸੱਚ ਅਤੇ ਅਹਿੰਸਾ ਦੇ ਸਿਧਾਂਤਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ। ਇਸ ਮੌਕੇ ਹਲਕਾ ਇੰਚਾਰਜ ਜਲੰਧਰ ਵੈਸਟ ਸੁਰਿੰਦਰ ਕੌਰ, ਜ਼ਿਲ੍ਹਾ ਮਹਿਲਾ ਕਾਂਗਰਸ ਕਮੇਟੀ (ਸ਼ਹਿਰੀ) ਦੀ ਪ੍ਰਧਾਨ ਅਨੁਰਾਧਾ ਬੰਗਾ, ਡਾ. ਜਸਲੀਨ ਸੇਠੀ, ਸਾਬਕਾ ਜ਼ਿਲ੍ਹਾ ਪ੍ਰਧਾਨ ਬਲਰਾਜ ਠਾਕੁਰ, ਪ੍ਰੇਮ ਨਾਥ ਦਕੋਹਾ, ਸੁਦੇਸ਼ ਕੁਮਾਰ ਭਗਤ, ਮਨਜੀਤ ਸਿਮਰਨ, ਤਿਲਕ ਰਾਜ ਚੋਹਕਾਂ, ਪਰਮਜੀਤ ਗੋਲਡੀ, ਸਤਪਾਲ ਮਿੱਕਾ, ਮੁਨੀਸ਼ ਪਾਹਵਾ, ਐਡਵੋਕੇਟ ਬਚਨ ਲਾਲ, ਰਵੀ ਬੱਗਾ, ਸੁਭਾਸ਼ ਢੱਲ, ਗੁਲਸ਼ਨ ਮਿੱਢਾ, ਸੂਰਜ ਪ੍ਰਕਾਸ਼ ਲਾਡੀ, ਅਖਿਲ ਭਾਰਤੀਆ, ਮਨੋਜ ਧਨਵਾਲ, ਮੁਖਤਾਰ ਅਹਿਮਦ, ਸਮੀਰ ਚਿਸ਼ਤੀ, ਪ੍ਰਭਦਿਆਲ ਭਗਤ, ਮਨਮੋਹਨ ਬੰਗਾ, ਅਸ਼ੋਕ ਹੰਸ, ਹਰਦੀਪ ਸਿੰਘ, ਕਿਸ਼ਨ ਲਾਲ ਮੱਟੂ, ਪ੍ਰੇਮ ਪਾਲ ਡੁਮੇਲੀ, ਆਲਮ ਅਲੀ, ਸੁਖਵਿੰਦਰ ਸੂਚੀ ਪਿੰਡ, ਵਿੱਦਿਆ ਸਾਗਰ, ਵਿਪਨ ਕੁਮਾਰ, ਬ੍ਰਹਮ ਦੇਵ ਸਹੋਤਾ, ਨਿਸ਼ਾਂਤ ਘਈ, ਯਸ਼ਪਾਲ ਸਫਰੀ, ਮੁਕੇਸ਼ ਗਰੋਵਰ, ਗੌਤਮ ਖੋਸਲਾ, ਰਾਜਿੰਦਰ ਸਹਿਗਲ, ਸੁਧੀਰ ਘੁੱਗੀ, ਵਿੱਕੀ ਅਬਾਦਪੁਰਾ, ਕਿਸ਼ੋਰੀ ਲਾਲ, ਹੁਸਨ ਲਾਲ, ਅਰੁਣ ਸਹਿਗਲ, ਰੋਹਨ ਚੱਢਾ, ਅਰੁਣ ਰੱਤਨ, ਜਗਦੀਪ ਸੋਨੂੰ ਸੰਧਾਰ, ਦਰਸ਼ਨ ਸਿੰਘ ਪਹਿਲਵਾਨ, ਸੰਜੀਵ ਦੂਆ, ਜਗਜੀਤ ਸਿੰਘ ਜੀਤਾ, ਮੰਨਾ ਗੋਬਿੰਦਗੜ੍ਹ, ਰਮੇਸ਼ ਕੁਮਾਰ, ਕਰਨ ਵਰਮਾ, ਕਰਨ ਸੁਮਨ, ਅਵਤਾਰ ਵਿਰਦੀ, ਬਲਦੇਵ ਰਾਜ ਦਕੋਹਾ, ਸੁਰਜੀਤ ਕੌਰ, ਸਰਬਜੀਤ ਕੌਰ, ਸਿਮਰਨ, ਰਣਜੀਤ ਕੌਰ, ਰਜਨੀ ਬਾਲਾ, ਸਬਨਮ, ਰਵੀਨਾ ਬੰਗਾ, ਰਣਜੀਤ ਕੌਰ ਰਾਣੋ, ਸੁਖਵਿੰਦਰ ਕੈਲੇ, ਵੰਦਨਾ ਮਹਿਤਾ, ਰਜਨੀ ਮਿੱਤਲ, ਪਰਵੀਨ ਕੁਮਾਰੀ, ਚੰਦਰ ਕਾਂਤਾ, ਆਸ਼ਾ ਅਗਰਵਾਲ, ਨੀਲਮ ਅਤੇ ਬਲਜੀਤ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।