03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

–ਮਾਮਲਾ ਗੁਰੂ ਨਾਨਕਪੁਰਾ ਵਿਖੇ ਹੋਏ ਕਤਲ ਦਾ–

ਪੁਲਿਸ ਨੇ ਹਮਲਾਵਰ ਨੂੰ ਭੇਜਿਆ ਜੇਲ੍ਹ ਚੁਗਿੱਟੀ/ਜੰਡੂ ਸਿੰਘਾ, 2 ਅਕਤੂਬਰ (ਨਰਿੰਦਰ ਲਾਗੂ)-ਬੀਤੇ ਦਿਨੀਂ ਥਾਣਾ ਰਾਮਾ ਮੰਡੀ ਅਧੀਨ ਗੁਰੂ ਨਾਨਕਪੁਰਾ ਵਿਖੇ ਇੱਕ ਵਿਅਕਤੀ ਦੇ ਚਾਕੂ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਕਾਬੂ ਕੀਤੇ ਗਏ ਇੱਕ ਵਿਅਕਤੀ ਨੂੰ ਉਸ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਕਪੂਰਥਲਾ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ.

ਅਜੀਤ ਡੈਸਕ 03-10-2026
ਪੁਲਿਸ ਨੇ ਹਮਲਾਵਰ ਨੂੰ ਭੇਜਿਆ ਜੇਲ੍ਹ ਚੁਗਿੱਟੀ/ਜੰਡੂ ਸਿੰਘਾ, 2 ਅਕਤੂਬਰ (ਨਰਿੰਦਰ ਲਾਗੂ)-ਬੀਤੇ ਦਿਨੀਂ ਥਾਣਾ ਰਾਮਾ ਮੰਡੀ ਅਧੀਨ ਗੁਰੂ ਨਾਨਕਪੁਰਾ ਵਿਖੇ ਇੱਕ ਵਿਅਕਤੀ ਦੇ ਚਾਕੂ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਕਾਬੂ ਕੀਤੇ ਗਏ ਇੱਕ ਵਿਅਕਤੀ ਨੂੰ ਉਸ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਕਪੂਰਥਲਾ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ.ਐਸ.ਆਈ.ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਵਰਿੰਦਰ ਉਰਫ਼ ਰੂਬੀ ਪੁੱਤਰ ਸਵ: ਬਲਦੇਵ ਸਿੰਘ ਵਾਸੀ ਬਸ਼ੀਰਪੁਰਾ, ਜਲੰਧਰ ਦੇ ਰੂਪ ’ਚ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦਵਿੰਦਰ ਸਿੰਘ ਪੁੱਤਰ ਲਾਭ ਸਿੰਘ ਦੇ ਪਰਿਵਾਰਕ ਜੀਅ ਵਿਦੇਸ਼ ’ਚ ਰਹਿੰਦੇ ਹਨ, ਉਨ੍ਹਾਂ ਦੇ ਆਉਣ ’ਤੇ ਹੀ ਲਾਸ਼ ਦਾ ਪੋਸਟਮਾਰਟਮ ਕਰਵਾ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ’ਚ ਰੱਖਵਾਇਆ ਗਿਆ ਹੈ।
ਪਿਛਲੀ ਖ਼ਬਰ ਸਾਈਕਲਿੰਗ ਤੋਂ ਸਮਾਜ ਸੇਵਾ ਤੱਕ, ਸਕਾਈ ਰਾਈਡਰਜ਼ ਵੈੱਲਫੇਅਰ ਸੁਸਾਇਟੀ ਨੇ ਪੂਰੇ ਕੀਤੇ 5 ਸਾਲ ਅਗਲੀ ਖ਼ਬਰ ਕੁੱਕੜ ਪਿੰਡ ਵਿਖੇ ਕੀਰਤਨ ਦਰਬਾਰ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।