01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਵਲੋਂ ਵਿਸ਼ਵ ਟੂਰਿਜ਼ਮ ਦਿਵਸ ਸੰਬੰਧੀ ਸਮਾਗਮ

ਜਲੰਧਰ, 30 ਸਤੰਬਰ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ, ਜਲੰਧਰ ਦੇ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਵਲੋਂ ਵਿਸ਼ਵ ਟੂਰਿਜ਼ਮ ਦਿਵਸ ਦੇ ਸੰਬੰਧੀ ਤਿੰਨ ਦਿਨਾਂ ਦਾ ਵਿਸ਼ੇਸ਼ ਸਮਾਗਮ ਸਫਲਤਾਪੂਰਵਕ ਕਰਵਾਇਆ ਗਿਆ। ਇਹ ਸਮਾਗਮ ਇਵੈਂਟ ਕੋਆਰਡੀਨੇਟਰ ਸ਼੍ਰੀ ਪੈਪਸੀ ਸ਼ਰਮਾ ਅਤੇ ਇਵੈਂਟ ਕੋ - ਕੋਆਰਡੀਨੇਟਰ ਸ਼੍ਰੀ ਅਸ਼ੋਕ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।

ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਹੋਟਲ ਮੈਨੇਜਮੈਂਟ ਤੇ ਟੂਰਿਜ਼ਮ ਵਿਭਾਗ ਵਲੋਂ ਕਰਵਾਏ ਗਏ ਸਮਾਗਮਾਂ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸੁਖਬੀਰ ਸਿੰਘ ਚੱਠਾ, ਡਾ. ਆਰ. ਐਸ. ਦਿਓਲ ਤੇ ਹੋਰ। ਤਸਵੀਰ ਮੁਨੀਸ਼ 01-10-2026
ਜਲੰਧਰ, 30 ਸਤੰਬਰ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ, ਜਲੰਧਰ ਦੇ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਵਲੋਂ ਵਿਸ਼ਵ ਟੂਰਿਜ਼ਮ ਦਿਵਸ ਦੇ ਸੰਬੰਧੀ ਤਿੰਨ ਦਿਨਾਂ ਦਾ ਵਿਸ਼ੇਸ਼ ਸਮਾਗਮ ਸਫਲਤਾਪੂਰਵਕ ਕਰਵਾਇਆ ਗਿਆ। ਇਹ ਸਮਾਗਮ ਇਵੈਂਟ ਕੋਆਰਡੀਨੇਟਰ ਸ਼੍ਰੀ ਪੈਪਸੀ ਸ਼ਰਮਾ ਅਤੇ ਇਵੈਂਟ ਕੋ - ਕੋਆਰਡੀਨੇਟਰ ਸ਼੍ਰੀ ਅਸ਼ੋਕ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਪਹਿਲੇ ਦਿਨ ਇੱਕ ਵਿਸ਼ੇਸ਼ ਜਾਗਰੂਕਤਾ ਅਤੇ ਪ੍ਰਚਾਰ ਮੁਹਿੰਮ ਚਲਾਈ ਗਈ, ਜਿਸ ਦੌਰਾਨ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਵਿਸ਼ਵ ਟੂਰਿਜ਼ਮ ਦਿਵਸ ਸਮਾਰੋਹ ਲਈ ਸੱਦਾ ਪੱਤਰ ਵੰਡੇ ਗਏ। ਇਸ ਗਤੀਵਿਧੀ ਦਾ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਪ੍ਰਿਆ ਗਿੱਲ ਵੱਲੋਂ ਕੀਤਾ ਗਿਆ। ਉਹ ਵਿਦਿਆਰਥੀਆਂ ਦੇ ਨਾਲ ਸਕੂਲਾਂ ਵਿੱਚ ਗਏ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਦੂਜੇ ਦਿਨ ਸਮਾਗਮ ਦਾ ਮੁੱਖ ਆਕਰਸ਼ਣ ਰੀਜਨਲ ਕਿਊਲਿਨਰੀ ਸ਼ੋਕੇਸ ਰਿਹਾ, ਜਿਸ ਵਿੱਚ ਵਿਦਿਆਰਥੀਆਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਹਿਮਾਚਲ ਪ੍ਰਦੇਸ਼, ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਬਿਹਾਰ, ਓਡੀਸ਼ਾ ਅਤੇ ਪੱਛਮੀ ਬੰਗਾਲ (ਕੋਲਕਾਤਾ) ਦੇ ਪ੍ਰਮਾਣਿਕ ਵਿਅੰਜਨ ਤਿਆਰ ਕਰਕੇ ਆਪਣੀ ਰਸੋਈ ਕਲਾ ਦਾ ਪ੍ਰਦਰਸ਼ਨ ਕੀਤਾ। ਸਟਾਲਾਂ ਰਾਹੀਂ ਇਨ੍ਹਾਂ ਖੇਤਰਾਂ ਦੀਆਂ ਭੋਜਨ ਪਰੰਪਰਾਵਾਂ, ਸੈਰ-ਸਪਾਟਾ ਸਥਾਨਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ। ਦਰਸ਼ਕਾਂ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ, ਪ੍ਰਸਤੁਤੀਕਰਨ ਅਤੇ ਜਾਣਕਾਰੀ ਦੀ ਭਰਪੂਰ ਸਰਾਹਨਾ ਕੀਤੀ । ਮੁਕਾਬਲੇ ਵਿੱਚ ਟੀਮ ਨੰਬਰ 7, ਜਿਸ ਵਿੱਚ ਰਿਤਿਕਾ ਅਤੇ ਰਾਧਿਕਾ (ਬੀ.ਵੋਕ. ਐਚ.ਸੀ.ਐਮ. ਪਹਿਲਾ ਸਮੈਸਟਰ) ਸ਼ਾਮਲ ਸਨ, ਨੇ ਪਹਿਲਾ ਸਥਾਨ ਹਾਸਲ ਕੀਤਾ । ਜਦਕਿ ਟੀਮ ਨੰਬਰ 10, ਜਿਸ ਵਿੱਚ ਪਰਮਜੀਤ ਅਤੇ ਅਨਿਰੁੱਧ (ਬੀ.ਐਚ.ਐਮ.ਸੀ.ਟੀ. ਪਹਿਲਾ ਸਮੈਸਟਰ) ਸ਼ਾਮਲ ਸਨ, ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਤੀਜੇ ਦਿਨ ਵਿਦਿਆਰਥੀਆਂ ਵੱਲੋਂ ਇੱਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਕਾਲਜ ਪ੍ਰਬੰਧਕਾਂ ਨੇ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ।
ਪਿਛਲੀ ਖ਼ਬਰ ਹਰ ਕਿਸਮ ਦੇ ਕੱਚੇ ਮਾਲ ’ਤੇ 18 ਫੀਸਦੀ ਜੀ. ਐੱਸ. ਟੀ. ਕਰਨ ਨਾਲ ਛੋਟੇ ਉਤਪਾਦਕ ਸੰਕਟ ’ਚ-ਕਾਰੋਬਾਰੀ ਅਗਲੀ ਖ਼ਬਰ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵਲੋਂ ਐਸ.ਆਈ.ਆਰ. ਖ਼ਿਲਾਫ਼ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।