24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਜਨਗਣਨਾ-2027 ਸੰਬੰਧੀ ਜਲੰਧਰ ’ਚ ਫੀਲਡ ਟ੍ਰੇਨਰਾਂ ਦੀ ਦੂਜੇ ਦਿਨ ਦੀ ਸਿਖਲਾਈ ਜਾਰੀ

ਜਲੰਧਰ, 23 ਸਤੰਬਰ (ਸ਼ਿਵ)-ਜਨਗਣਨਾ-2027 ਦੀਆਂ ਤਿਆਰੀਆਂ ਤਹਿਤ ਜਲੰਧਰ ਜ਼ਿਲ੍ਹੇ ’ਚ ਫੀਲਡ ਟ੍ਰੇਨਰਾਂ ਦੀ ਸਿਖਲਾਈ ਦੇ ਦੂਜੇ ਦਿਨ ਵੀ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਦੀ ਪ੍ਰਕਿਰਿਆ, ਡਿਜੀਟਲ ਐਪਲੀਕੇਸ਼ਨ ਦੀ ਵਰਤੋਂ, ਫੀਲਡ ਵਿਚ ਅਪਣਾਈ ਜਾਣ ਵਾਲੀ ਪ੍ਰਕਿਰਿਆ, ਜ਼ਿੰਮੇਵਾਰੀਆਂ ਅਤੇ ਮਹੱਤਵਪੂਰਨ ਹਦਾਇਤਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਅਜੀਤ ਡੈਸਕ 24-09-2026
ਜਲੰਧਰ, 23 ਸਤੰਬਰ (ਸ਼ਿਵ)-ਜਨਗਣਨਾ-2027 ਦੀਆਂ ਤਿਆਰੀਆਂ ਤਹਿਤ ਜਲੰਧਰ ਜ਼ਿਲ੍ਹੇ ’ਚ ਫੀਲਡ ਟ੍ਰੇਨਰਾਂ ਦੀ ਸਿਖਲਾਈ ਦੇ ਦੂਜੇ ਦਿਨ ਵੀ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਦੀ ਪ੍ਰਕਿਰਿਆ, ਡਿਜੀਟਲ ਐਪਲੀਕੇਸ਼ਨ ਦੀ ਵਰਤੋਂ, ਫੀਲਡ ਵਿਚ ਅਪਣਾਈ ਜਾਣ ਵਾਲੀ ਪ੍ਰਕਿਰਿਆ, ਜ਼ਿੰਮੇਵਾਰੀਆਂ ਅਤੇ ਮਹੱਤਵਪੂਰਨ ਹਦਾਇਤਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਿਖਲਾਈ ਸੈਸ਼ਨ ਨੂੰ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਸ ਅਫਸਰ ਸੁਰਿੰਦਰ ਸਿੰਘ ਜੁਆਇੰਟ ਕਮਿਸ਼ਨਰ-ਕਮ-ਸਿਟੀ ਸੈਂਸਸ ਅਫਸਰ ਡਾ. ਸੁਮਨਦੀਪ ਕੌਰ ਅਤੇ ਸਹਾਇਕ ਕਮਿਸ਼ਨਰ-ਕਮ-ਚਾਰਜ ਅਫਸਰ ਰਾਜੇਸ਼ ਖੋਖਰ ਵਲੋਂ ਸੰਬੋਧਨ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜਨਗਣਨਾ ਇੱਕ ਮਹੱਤਵਪੂਰਨ ਰਾਸ਼ਟਰੀ ਪ੍ਰਕਿਰਿਆ ਹੈ ਅਤੇ ਇਸ ਦੀ ਸਫਲਤਾ ਲਈ ਸਾਰੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਨੂੰ ਸਹੀ, ਨਿਰਪੱਖ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਾ ਜ਼ਰੂਰੀ ਹੈ। ਫੀਲਡ ਟ੍ਰੇਨਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਟ੍ਰੇਨਿੰਗ ਦੌਰਾਨ ਪ੍ਰਾਪਤ ਜਾਣਕਾਰੀ ਨੂੰ ਫੀਲਡ ’ਚ ਤਾਇਨਾਤ ਕਰਮਚਾਰੀਆਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ।
ਪਿਛਲੀ ਖ਼ਬਰ ਗੁਰੂ ਰਵਿਦਾਸ ਚੌਕ ਦੇ ਨਜ਼ਦੀਕ ਚੱਲਦਾ ਸ਼ਰਾਬ ਦਾ ਠੇਕਾ ਤੁਰੰਤ ਬੰਦ ਕੀਤਾ ਜਾਵੇ-ਬੁੱਗਾ ਅਗਲੀ ਖ਼ਬਰ ਬੀ.ਵੌਕ. ਈ-ਕਾਮਰਸ ਤੇ ਡਿਜੀਟਲ ਮਾਰਕੀਟਿੰਗ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।