24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਐਚ. ਐਮ. ਵੀ. ਕਾਲਜ ’ਚ ‘ਮੈਨੇਜਿੰਗ ਐਕ੍ਰਾਸ ਜਨਰੇਸ਼ਨਜ਼: ਰੀਡਿਫਾਇਨਿੰਗ ਦ ਮਾਡਰਨ ਵਰਕਪਲੇਸ’ ਵਿਸ਼ੇ ’ਤੇ ਸੈਮੀਨਾਰ

ਜਲੰਧਰ, 23 ਸਤੰਬਰ (ਜਸਪਾਲ ਸਿੰਘ)-ਹੰਸ ਰਾਜ ਮਹਿਲਾ ਮਹਾਂਵਿਦਿਆਲਿਆ ਦੇ ਕਾਮਰਸ ਕਲੱਬ ਵਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ‘ਮੈਨੇਜਿੰਗ ਐਕ੍ਰਾਸ ਜਨਰੇਸ਼ਨਜ਼: ਰੀਡਿਫਾਇਨਿੰਗ ਦ ਮਾਡਰਨ ਵਰਕਪਲੇਸ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।

ਅਜੀਤ ਡੈਸਕ 24-09-2026
ਜਲੰਧਰ, 23 ਸਤੰਬਰ (ਜਸਪਾਲ ਸਿੰਘ)-ਹੰਸ ਰਾਜ ਮਹਿਲਾ ਮਹਾਂਵਿਦਿਆਲਿਆ ਦੇ ਕਾਮਰਸ ਕਲੱਬ ਵਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ‘ਮੈਨੇਜਿੰਗ ਐਕ੍ਰਾਸ ਜਨਰੇਸ਼ਨਜ਼: ਰੀਡਿਫਾਇਨਿੰਗ ਦ ਮਾਡਰਨ ਵਰਕਪਲੇਸ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਨੈਸਲੇ ਇੰਡੀਆ ਲਿਮਟਿਡ, ਮੁੰਬਈ ਵਿੱਚ ਸੀਨੀਅਰ ਕੀ ਅਕਾਊਂਟ ਐਗਜ਼ੀਕਿਊਟਿਵ ਅਤੇ ਵਿਭਾਗ ਦੀ ਸਾਬਕਾ ਹੋਣਹਾਰ ਵਿਦਿਆਰਥਣ ਮਿਸ ਰਿਚਾ ਸੋਢੀ ਨੇ ਸੈਮੀਨਾਰ ਵਿਚ ਮੁੱਖ ਵਕਤਾ ਦੀ ਭੂਮਿਕਾ ਨਿਭਾਈ | ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਮੁੱਖ ਮਹਿਮਾਨ ਦਾ ਸਵਾਗਤ ਗ੍ਰੀਨ ਪਲਾਂਟਰ (ਬੂਟਾ) ਭੇਟ ਕਰਕੇ ਕੀਤਾ | ਕਾਮਰਸ ਅਤੇ ਮੈਨੇਜਮੈਂਟ ਦੇ ਪੋਸਟ ਗ੍ਰੈਜੂਏਟ ਵਿਭਾਗ ਦੀ ਮੁਖੀ ਸ਼੍ਰੀਮਤੀ ਮੀਨੂ ਕੋਹਲੀ ਨੇ ਰਿਸੋਰਸ ਪਰਸਨ ਦਾ ਰਸਮੀ ਸਵਾਗਤ ਕੀਤਾ ਅਤੇ ਸੈਮੀਨਾਰ ਦੇ ਵਿਸ਼ੇ ਤੋਂ ਜਾਣੂ ਕਰਵਾਇਆ| ਉਹਨਾਂ ਨੇ ਆਪਣੀ ਹੀ ਵਿਦਿਆਰਥਣ ਨੂੰ ਇੱਕ ਰਿਸੋਰਸ ਪਰਸਨ ਵਜੋਂ ਨਵੀਂ ਪੀੜ੍ਹੀ ਨਾਲ ਗੱਲਬਾਤ ਕਰਨ ਲਈ ਵਾਪਸ ਆਉਂਦੇ ਦੇਖ ਕੇ ਬਹੁਤ ਮਾਣ ਮਹਿਸੂਸ ਕੀਤਾ| ਮਿਸ ਰਿਚਾ ਸੋਢੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਮੌਕਿਆਂ ਵਿੱਚ ਹਿੱਸਾ ਲੈਣ, ਸਵਾਲ ਪੁੱਛਣ ਅਤੇ ਨਵੀਆਂ ਸੰਭਾਵਨਾਵਾਂ ਦੀ ਭਾਲ ਕਰਨ ਲਈ ਪ੍ਰੇਰਿਤ ਕੀਤਾ| ਡਾ. ਏਕਤਾ ਖੋਸਲਾ ਨੇ ਇਸ ਬਹੁਤ ਹੀ ਗਿਆਨਵਰਧਕ ਲੈਕਚਰ ਆਯੋਜਿਤ ਕਰਨ ਲਈ ਵਿਭਾਗ ਨੂੰ ਵਧਾਈ ਦਿੱਤੀ। ਕਾਮਰਸ ਕਲੱਬ ਦੀ ਇੰਚਾਰਜ ਡਾ. ਸੀਮਾ ਖੰਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਡਾ. ਕਾਜਲ ਪੁਰੀ ਨੇ ਵਿਦਿਆਰਥੀ ਕੋਆਰਡੀਨੇਟਰ ਮਿਸ ਮਾਨਿਆ ਤਨੇਜਾ ਨਾਲ ਮਿਲ ਕੇ ਸਫਲਤਾਪੂਰਵਕ ਕੀਤਾ| ਇਸ ਮੌਕੇ ਸ਼੍ਰੀਮਤੀ ਬੀਨੂ ਗੁਪਤਾ, ਸ਼੍ਰੀਮਤੀ ਆਂਚਲ ਮਹਾਜਨ, ਸ਼੍ਰੀਮਤੀ ਕਨਿਕਾ ਸ਼ਰਮਾ ਅਤੇ ਮਿਸ ਰਿਤੂ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਬੀ.ਵੌਕ. ਈ-ਕਾਮਰਸ ਤੇ ਡਿਜੀਟਲ ਮਾਰਕੀਟਿੰਗ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਤਨਮਨਜੀਤ ਸਿੰਘ ਢੇਸੀ ਤੇ ਹੋਰਨਾਂ ਵਲੋਂ ਜੇ. ਮਿਨਹਾਸ ਦੀ ਮਾਤਾ ਦੀ ਮੌਤ ’ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।