22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸਵਾਲ ਪੁੱਛਣ ਲਈ 51 ਮੈਂਬਰੀ ਸਿੱਖ ਜਥਾ 24 ਨੂੰ ਜਾਏਗਾ ਘਰ ਦੇ ਬਾਹਰ-ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨਸ

ਜਲੰਧਰ, 21 ਸਤੰਬਰ (ਐੱਮ. ਐੱਸ.

ਅਜੀਤ ਡੈਸਕ 22-09-2026
ਜਲੰਧਰ, 21 ਸਤੰਬਰ (ਐੱਮ. ਐੱਸ. ਲੋਹੀਆ)-ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਵਲੋਂ ਪੱਤਰਕਾਰ ਸੰਮੇਲਨ ਕੀਤਾ ਗਿਆ, ਜਿਸ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਇਕ ਮਹੀਨਾ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ’ਤੇ ਜਬਰ-ਜਨਾਹ ਦੇ ਦੋਸ਼ਾਂ ਤਹਿਤ ਐੱਫ਼. ਆਈ. ਆਰ. ਹੋਈ ਸੀ, ਜਿਸ ’ਚ ਇਕ ਬੀਬੀ ਦੇ ਕਥਿਤ ਬਿਆਨ ਅਨੁਸਾਰ ਉਸ ’ਤੇ ਹੋਏ ਕੁਕਰਮਾਂ ਬਾਬਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸੁਨੇਹਾ ਦੇਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਸੀ। ਆਗੂਆਂ ਨੇ ਕਿਹਾ ਕਿ ਐੱਫ਼. ਆਈ. ਆਰ. ਰਾਹੀਂ ਲੱਗੇ ਇਨ੍ਹਾਂ ਕਥਿਤ ਇਲਜ਼ਾਮਾਂ ਮਗਰੋਂ ਇਕ ਮਹੀਨਾਂ ਬੀਤ ਜਾਣ ’ਤੇ ਵੀ ਪ੍ਰਧਾਨ ਧਾਮੀ ਚੁੱਪ ਕਿਉਂ ਹਨ। ਅਲਾਇੰਸ ਆਗੂ ਸੁਖਦੇਵ ਸਿੰਘ ਫਗਵਾੜਾ, ਪਰਮਪਾਲ ਸਿੰਘ ਸਭਰਾਅ, ਜਰਨੈਲ ਸਿੰਘ ਗੜ੍ਹਦੀਵਾਲ, ਅਮਰਜੀਤ ਸਿੰਘ ਕਿਸ਼ਨਪੁਰਾ ਅਤੇ ਹੋਰਾਂ ਨੇ ਕਿਹਾ ਕਿ ਉਹ ਇਸ ਸਾਜਿਸ਼ਾਨਾ ਵਰਤਾਰੇ ਖ਼ਿਲਾਫ ਸੰਘਰਸ਼ ਕਰਨਗੇ, ਜਿਸ ਦੇ ਪਹਿਲੇ ਪੜਾਅ ਵਜੋਂ ਮਿਤੀ 24 ਸਤੰਬਰ, ਦਿਨ ਵੀਰਵਾਰ ਨੂੰ ਇਕ 51 ਮੈਂਬਰੀ ਸਿੱਖ ਜਥਾ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਸ ਘਟਨਾਕ੍ਰਮ ਬਾਬਤ ਪੰਜ ਸਵਾਲ ਪੁੱਛਣ ਉਨ੍ਹਾਂ ਦੇ ਜੱਦੀ ਘਰ ਹੁਸ਼ਿਆਰਪੁਰ ਵਿਖੇ ਜਾਵੇਗਾ ਅਤੇ ਇਸ ਘਟਨਾ ਦੌਰਾਨ ਸਾਬਤ ਹੋਈ ਪ੍ਰਬੰਧਕੀ ਨਾਕਾਮੀ ਲਈ ਉਹਨਾਂ ਦੇ ਅਸਤੀਫੇ ਦੀ ਮੰਗ ਕਰੇਗਾ। ਇਸ ਮੌਕੇ ਪਰਦੀਪ ਸਿੰਘ ਪੱਟੀ, ਪਰਮਿੰਦਰ ਸਿੰਘ ਲੁਧਿਆਣਾ, ਸਿੱਖ ਤਾਲਮੇਲ ਕਮੇਟੀ ਜਲੰਧਰ ਦੇ ਹਰਪ੍ਰੀਤ ਸਿੰਘ ਨੀਟੂ ਅਤੇ ਗੁਰਦੀਪ ਸਿੰਘ ਕਾਲੀਆ ਕਲੋਨੀ, ਗੁਰਸਾਹਿਬ ਸਿੰਘ ਲੁਧਿਆਣਾ, ਹਰਪ੍ਰੀਤ ਸਿੰਘ ਫਗਵਾੜਾ, ਜਗਪ੍ਰੀਤ ਸਿੰਘ ਫਗਵਾੜਾ, ਹਰਜੀਤ ਸਿੰਘ ਲੁਧਿਆਣਾ, ਗੁਰਦੀਪ ਸਿੰਘ ਲੁਧਿਆਣਾ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸਿਟੀ ਰੇਲਵੇ ਸਟੇਸ਼ਨ ’ਤੇ ਚਲਾਈ ਵਿਸ਼ੇਸ਼ ਸਫ਼ਾਈ ਮੁਹਿੰਮ ਅਗਲੀ ਖ਼ਬਰ ਸੜਕ ਦੇ ਅਧੂਰੇ ਕੰਮ ਅਤੇ ਘੱਟ ਚੌੜਾਈ ਨੂੰ ਲੈ ਕੇ ਪਿੰਡ ਰਾਓਵਾਲੀ ਦੀ ਪੰਚਾਇਤ ਨੇ ਰੋਸ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।