12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਗਰ ਕੌਂਸਲ ਫਿਲੌਰ ਦੀ ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ 2 ਕੌਂਸਲਰਾਂ ’ਤੇ ਮੁਕੱਦਮੇ ਦਰਜ ਤੇ ਇੱਕ ਨੇ ਕੀਤੀ ‘ਆਪ’ ਵਿਚ ਸ਼ਮੂਲੀਅਤ

ਫਿਲੌਰ, 11 ਸਤੰਬਰ (ਗੈਰੀ)-ਫਿਲੌਰ ਪੁਲਿਸ ਨੇ ਨਗਰ ਕੌਂਸਲ ਫਿਲੌਰ ਦੀ ਪ੍ਰਧਾਨਗੀ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਮੌਜੂਦਾ 2 ਕੌਂਸਲਰਾਂ ਖਿਲਾਫ ਮੁਕੱਦਮੇ ਦਰਜ ਕੀਤੇ ਹਨ ਜਿਸ ਵਿੱਚ ਕੌਂਸਲਰ ਅਮਿਤ ਪੰਮਾ ਤੇ ਕਥਿਤ ਦੋਸ਼ ਹਨ ਕਿ ਉਸ ਨੇ ਰਾਜੀਨਾਮੇ ਦੇ ਨਾਂਅ ’ਤੇ ਡੇਢ ਲੱਖ ਰੁਪਏ ਲੈ ਕੇ ਵਾਪਸ ਨਾ ਕਰਨ ’ਤੇ ਮੁੱਕਦਮਾ ਦਰਜ ਕੀਤਾ ਹੈ। ਮਾਮਲੇ ਸਬੰਧੀ ਡੀਐਸਪੀ ਫਿਲੌਰ ਨੇ ਦੱਸਿਆ ਕਿ ਫਿਲੌਰ ਮਥੁਰਾਪੁਰੀ ਨਿਵਾਸੀ ਸ਼ਰਨਜੀਤ ਕੌਰ ਪੁੱਤਰੀ ਹੰਸ ਰਾਜ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਭਰਾ ਸਨੀ ਕੁਮਾਰ ਦਾ ਫਿਲੌਰ ਦੀ ਇੱਕ ਲੜਕੀ ਨਾਲ ਵਿਵਾਦ ਚੱਲ ਰਿਹਾ ਸੀ, ਜਿਸ ਵਿੱਚ ਕਰਵਾਏ ਰਾਜੀਨਾਮੇ ਦੌਰਾਨ ਸ਼ਾਮਿਲ ਮੁਹਤਬਰਾਂ ਵਿੱਚ ਅਮਿਤ ਪੰਮਾ ਵੀ ਸ਼ਾਮਿਲ ਸੀ ਜਿਸ ਨੇ ਰਾਜੀਨਾਮੇ ਦੇ ਨਾਂਅ ’ਤੇ ਰੁਪਏ ਵਸੂਲੇ ਸਨ ਤੇ ਰਾਜੀਨਾਮਾ ਨਹੀਂ ਕਰਵਾਇਆ ਜਿਸ ਕਾਰਨ ਉਸ ਖਿਲਾਫ ਪੀੜਤਾਂ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਉਕਤ ਮਾਮਲੇ ’ਚ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਫਿਲੌਰ ਭਾਰਤ ਮਸੀਹ 12-09-2026
ਫਿਲੌਰ, 11 ਸਤੰਬਰ (ਗੈਰੀ)-ਫਿਲੌਰ ਪੁਲਿਸ ਨੇ ਨਗਰ ਕੌਂਸਲ ਫਿਲੌਰ ਦੀ ਪ੍ਰਧਾਨਗੀ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਮੌਜੂਦਾ 2 ਕੌਂਸਲਰਾਂ ਖਿਲਾਫ ਮੁਕੱਦਮੇ ਦਰਜ ਕੀਤੇ ਹਨ ਜਿਸ ਵਿੱਚ ਕੌਂਸਲਰ ਅਮਿਤ ਪੰਮਾ ਤੇ ਕਥਿਤ ਦੋਸ਼ ਹਨ ਕਿ ਉਸ ਨੇ ਰਾਜੀਨਾਮੇ ਦੇ ਨਾਂਅ ’ਤੇ ਡੇਢ ਲੱਖ ਰੁਪਏ ਲੈ ਕੇ ਵਾਪਸ ਨਾ ਕਰਨ ’ਤੇ ਮੁੱਕਦਮਾ ਦਰਜ ਕੀਤਾ ਹੈ। ਮਾਮਲੇ ਸਬੰਧੀ ਡੀਐਸਪੀ ਫਿਲੌਰ ਨੇ ਦੱਸਿਆ ਕਿ ਫਿਲੌਰ ਮਥੁਰਾਪੁਰੀ ਨਿਵਾਸੀ ਸ਼ਰਨਜੀਤ ਕੌਰ ਪੁੱਤਰੀ ਹੰਸ ਰਾਜ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਭਰਾ ਸਨੀ ਕੁਮਾਰ ਦਾ ਫਿਲੌਰ ਦੀ ਇੱਕ ਲੜਕੀ ਨਾਲ ਵਿਵਾਦ ਚੱਲ ਰਿਹਾ ਸੀ, ਜਿਸ ਵਿੱਚ ਕਰਵਾਏ ਰਾਜੀਨਾਮੇ ਦੌਰਾਨ ਸ਼ਾਮਿਲ ਮੁਹਤਬਰਾਂ ਵਿੱਚ ਅਮਿਤ ਪੰਮਾ ਵੀ ਸ਼ਾਮਿਲ ਸੀ ਜਿਸ ਨੇ ਰਾਜੀਨਾਮੇ ਦੇ ਨਾਂਅ ’ਤੇ ਰੁਪਏ ਵਸੂਲੇ ਸਨ ਤੇ ਰਾਜੀਨਾਮਾ ਨਹੀਂ ਕਰਵਾਇਆ ਜਿਸ ਕਾਰਨ ਉਸ ਖਿਲਾਫ ਪੀੜਤਾਂ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ’ਚ ਗੱਲਬਾਤ ਦੌਰਾਨ ਅਮਿਤ ਪੰਮਾ ਨੇ ਦੱਸਿਆ ਕਿ ਉਹ ਆਜ਼ਾਦ ਕੌ!ਸਲਰ ਵਜੋਂ ਜਿੱਤੇ ਹਨ ਤੇ ਬਾਅਦ ’ਚ ਉਨ੍ਹਾਂ ਨੇ ਕਾਂਗਰਸ ਨੂੰ ਸਮਰਥਨ ਦੇ ਦਿੱਤਾ ਜਿਸ ਕਾਰਨ ਮੌਜੂਦਾ ਸਰਕਾਰ ਵਲੋਂ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਖਿਲਾਫ ਸ਼ਾ ਜਿਸ਼ ਤਹਿਤ ਝੂੱਠੇ ਦੋਸ਼ ਲਗਾ ਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ੰਕਰ ਸੰਧੂ ਖਿਲਾਫ ਵੀ ਹੋਈ ਕਾਰਵਾਈ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਫਿਲੌਰ ਨੂੰ ਸੰਦੀਪ ਸਿੰਘ ਵਲੋਂ ਦਿੱਤੀ ਸ਼ਿਕਾਇਤ ’ਤੇ ਕੌਂਸਲਰ ਸ਼ੰਕਰ ਸੰਧੂ ਖਿਲਾਫ ਵੀ ਅੱਜ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈ , ਜਾਣਕਾਰੀ ਮੁਤਾਬਿਕ ਸ਼ੰਕਰ ਸੰਧੂ ’ਤੇ ਕਥਿਤ ਦੋਸ਼ ਹਨ ਕਿ ਉਸ ਨੇ ਆਪਣੀ ਦੁਕਾਨ ਦੇ ਬਾਹਰ ਸੜਕ ਵਿੱਚ ਨਾਜਇਜ਼ ਤੌਰ ’ਤੇ ਕਬਜ਼ਾ ਕਰਕੇ ਇੱਕ ਲੋਹੇ ਦੀ ਪੌੜੀ ਬਣਾਈ ਹੋਈ ਹੈ ਜਿਸ ਨੂੰ ਹਟਾਉਣ ਲਈ ਨਗਰ ਕੌਂਸਲ ਵਲੋਂ ਨੋਟਿਸ ਵੀ ਦਿੱਤਾ ਗਿਆ ਸੀ, ਪਰ ਉਸ ਵਲੋਂ ਲੋਹੇ ਦੀ ਪੋੜੀ ਨਾ ਹਟਾਉਣ ਕਰਕੇ ਉਸ ਖਿਲਾਫ ਵੀ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦ ਕੀ ਸ਼ੰਕਰ ਸੰਧੂ ਨੇ ਦੱਸਿਆ ਕਿ ਉਹ ਦੁਕਾਨ ਤਾਂ ਪਹਿਲਾ ਹੀ ਵੇਚ ਚੁੱਕੇ ਹਨ ਤੇ ਸਰਕਾਰ ਵਲੋ ਧੱਕਾ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਜੇ.ਪੀ.ਐੱਸ. ਸਕੂਲ ‘ਪੜ੍ਹਾਈ ਦੇ ਨਾਲ-ਨਾਲ’ ਖੇਡ ਮੁਕਾਬਲਿਆਂ ’ਚ ਵੀ ਲਗਾਤਾਰ ਮਾਰ ਰਿਹਾ ਮੱਲਾਂ ਅਗਲੀ ਖ਼ਬਰ ਕੌਂਸਲਰ ਪ੍ਰਭਜੋਤ ਕੌਰ ਪਤੀ ਸਮੇਤ ‘ਆਪ’ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।