09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਐੱਫ. ਬੀ. ਆਈ. ਨੂੰ ਲੋੜੀਂਦਾ ਮੁਲਜ਼ਮ ਮਨਜੀਤ ਸਿੰਘ ਬੇਦੀ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜਿਆ

ਜਲੰਧਰ, 8 ਸਤੰਬਰ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮਨਜੀਤ ਸਿੰਘ ਬੇਦੀ ਜੋ ਕਿ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫ. ਬੀ.

ਅਜੀਤ ਡੈਸਕ 09-09-2026
ਜਲੰਧਰ, 8 ਸਤੰਬਰ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮਨਜੀਤ ਸਿੰਘ ਬੇਦੀ ਜੋ ਕਿ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫ. ਬੀ. ਆਈ. ਦੀ ਅਤਿ ਲੋੜੀਂਦੇ ਮੁਲਜ਼ਮਾਂ ਦੀ ਸੂਚੀ ’ਚ ਸ਼ਾਮਿਲ ਹੈ, ਨੂੰ ਥਾਣਾ ਰਾਮਾ ਮੰਡੀ ਦੀ ਪੁਲਿਸ ਵਲੋਂ ਤਿੰਨ ਦਿਨ ਦਾ ਰਿਮਾਂਡ ਖਤਮ ਹੋਣ ਉਪਰੰਤ ਮੰਗਲਵਾਰ ਨੂੰ ਜੱਜ ਰਾਮਪਾਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਕੋਲੋਂ ਮੁਲਜ਼ਮ ਦਾ ਹੋਰ ਰਿਮਾਂਡ ਮੰਗਿਆ ਪਰ ਅਦਾਲਤ ਨੇ ਮੁਲਜ਼ਮ ਨੂੰ ਪੁਲਿਸ ਰਿਮਾਂਡ ਨਾ ਦੇ ਕੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਸੁਣਾਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਮਾ ਮੰਡੀ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਅਦਾਲਤੀ ਹੁਕਮਾਂ ਉਪਰੰਤ ਪੁਲਿਸ ਵਲੋਂ ਮੁਲਜ਼ਮ ਮਨਜੀਤ ਸਿੰਘ ਬੇਦੀ ਨੂੰ ਕਪੂਰਥਲਾ ਸਥਿਤ ਮਾਡਰਨ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮੁਲਜ਼ਮ ਮਨਜੀਤ ਸਿੰਘ ਬੇਦੀ ਖ਼ਿਲਾਫ਼ ਥਾਣਾ ਰਾਮਾ ਮੰਡੀ ’ਚ 16 ਮਈ ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ (ਪੀ.ਟੀ.ਪੀ.ਆਰ.) ਐਕਟ ਦੀ ਧਾਰਾ 13, ਭਾਰਤੀ ਨਿਆਂ ਸੰਹਿਤਾ ਦੀ ਧਾਰਾ 316 (2) ਤਹਿਤ ਧੋਖਾਧੜੀ ਤੇ ਧਾਰਾ 318 (4) ਤਹਿਤ ਭਰੋਸੇ ਦੀ ਅਪਰਾਧਿਕ ਉਲੰਘਣਾ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਮੁਲਜ਼ਮ ਅਮਰੀਕਾ ਵਿੱਚ ਸਰਕਾਰ ਨਾਲ ਕਰੀਬ 6 ਲੱਖ ਡਾਲਰ ਦੀ ਲਾਭ ਰਾਸ਼ੀ ’ਚ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਐੱਫ.ਬੀ.ਆਈ. ਵੱਲੋਂ ‘ਮੋਸਟ ਵਾਂਟਿਡ’ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ। ਕਮਿਸ਼ਨਰੇਟ ਪੁਲਿਸ ਵਲੋਂ ਕੀਤੀ ਗਈ ਬੇਦੀ ਦੀ ਗ੍ਰਿਫ਼ਤਾਰੀ ਤੋਂ ਕੁਝ ਘੰਟੇ ਪਹਿਲਾਂ ਹੀ ਐੱਫ.ਬੀ.ਆਈ. ਵੱਲੋਂ ਉਸ ਦੀ ਜਾਣਕਾਰੀ ਦੇਣ ਵਾਲੇ ਨੂੰ 1.50 ਲੱਖ ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਐੱਫ. ਬੀ. ਆਈ. ਮੁਤਾਬਕ ਮਨਜੀਤ ਸਿੰਘ ਬੇਦੀ ਨੇ ਕਰੀਬ ਇਕ ਸਾਲ ਤੱਕ ਅਮਰੀਕੀ ਸਰਕਾਰ ਵਲੋਂ ਘੱਟ ਆਮਦਨ ਵਾਲੇ ਲੋਕਾਂ ਲਈ ਚਲਾਏ ‘ਸਪਲੀਮੈਂਟਲ ਨਿਊਟ੍ਰੀਸ਼ਨ ਐਂਡ ਅਸਿਸਟੈਂਸ ਪ੍ਰੋਗਰਾਮ’ (ਐੱਸ.ਐੱਨ.ਏ.ਪੀ.) ਦੇ ਲਾਭਪਾਤਰੀਆਂ ਤੋਂ ਇਲੈਕਟ੍ਰਾਨਿਕ ਬੈਨੀਫਿਟ ਟਰਾਂਸਫਰ (ਈ.ਬੀ.ਟੀ.) ਕਾਰਡ ਲੈ ਕੇ ਵਿੱਤੀ ਧੋਖਾਧੜੀ ਦਾ ਮੁਲਜ਼ਮ ਸੀ ਜੋ ਕਿ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਦੀ ਬਜਾਏ ਕੈਨੇਡਾ ਭੱਜਣ ਉਪਰੰਤ ਭਾਰਤ ਆ ਕੇ ਰਹਿ ਰਿਹਾ ਸੀ।
ਪਿਛਲੀ ਖ਼ਬਰ ਅਮਿਤ ਢੱਲ ਨੂੰ ਸਟਰੀਟ ਲਾਈਟ ਐਡਹਾਕ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਹਟਾਇਆ, ‘ਆਪ’ ਕੌਂਸਲਰ ਜਗੀਰ ਸਿੰਘ ਨਵੇਂ ਚੇਅਰਮੈਨ ਬ... ਅਗਲੀ ਖ਼ਬਰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸੰਤੁਲਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।