06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਦੀ ਸਿਕੰਦਰਪੁਰ- ਕੋ-ਆਪਰੇਟਿਵ ਐਗਰੀ ਮਲਟੀ ਪਰਪਜ਼ ਸਰਵਿਸ ਸੁਸਾਇਟੀ ਵਲੋਂ ਕਰਿਆਨਾ ਸਟੋਰ ਦੀ ਸ਼ੁਰੂਆਤ

ਆਦਮਪੁਰ, 5 ਸਤੰਬਰ (ਹਰਪ੍ਰੀਤ ਸਿੰਘ)- ਪਿੰਡ ਧੋਗੜੀ, ਦੌਲਤਪੁਰ ਤੇ ਸਿਕੰਦਰਪੁਰ ਦੀ ਸਾਂਝੀ ਸੁਸਾਇਟੀ, ਦੀ ਸਿਕੰਦਰਪੁਰ- ਕੋ-ਆਪਰੇਟਿਵ ਐਗਰੀ ਮਲਟੀ ਪਰਪਜ਼ ਸਰਵਿਸ ਸੁਸਾਇਟੀ ਲਿਮ ਵੱਲੋਂ ਪਿੰਡ ਵਾਸੀਆਂ ਦੀ ਸੁਵਿਧਾ ਲਈ ਇੱਕ ਨਵੇਂ ਕਰਿਆਨਾ ਸਟੋਰ ਦੀ ਸ਼ੁਰੂਆਤ ਕੀਤੀ ਗਈ। ਇਸ ਸ਼ੁਭ ਮੌਕੇ ‘ਤੇ ਸੰਸਥਾ ਅਤੇ ਪਿੰਡ ਦੀ ਚੜ੍ਹਦੀ ਕਲਾ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ, ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਮੂਹ ਮੈਂਬਰਾਂ ਅਤੇ ਪਿੰਡ ਵਾਸੀਆਂ ਹਾਜ਼ਰ ਹੋਏ।

ਅਜੀਤ ਡੈਸਕ 06-09-2026
ਆਦਮਪੁਰ, 5 ਸਤੰਬਰ (ਹਰਪ੍ਰੀਤ ਸਿੰਘ)- ਪਿੰਡ ਧੋਗੜੀ, ਦੌਲਤਪੁਰ ਤੇ ਸਿਕੰਦਰਪੁਰ ਦੀ ਸਾਂਝੀ ਸੁਸਾਇਟੀ, ਦੀ ਸਿਕੰਦਰਪੁਰ- ਕੋ-ਆਪਰੇਟਿਵ ਐਗਰੀ ਮਲਟੀ ਪਰਪਜ਼ ਸਰਵਿਸ ਸੁਸਾਇਟੀ ਲਿਮ ਵੱਲੋਂ ਪਿੰਡ ਵਾਸੀਆਂ ਦੀ ਸੁਵਿਧਾ ਲਈ ਇੱਕ ਨਵੇਂ ਕਰਿਆਨਾ ਸਟੋਰ ਦੀ ਸ਼ੁਰੂਆਤ ਕੀਤੀ ਗਈ। ਇਸ ਸ਼ੁਭ ਮੌਕੇ ‘ਤੇ ਸੰਸਥਾ ਅਤੇ ਪਿੰਡ ਦੀ ਚੜ੍ਹਦੀ ਕਲਾ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ, ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਮੂਹ ਮੈਂਬਰਾਂ ਅਤੇ ਪਿੰਡ ਵਾਸੀਆਂ ਹਾਜ਼ਰ ਹੋਏ। ਹਾਜ਼ਰੀ ਲਵਾਈ। ਸੁਸਾਇਟੀ ਦੇ ਪ੍ਰਧਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਸਟੋਰ ਦੇ ਖੁੱਲ੍ਹਣ ਨਾਲ ਪਿੰਡ ਵਾਸੀਆਂ ਨੂੰ ਰੋਜ਼ਾਨਾ ਵਰਤੋਂ ਦੀਆਂ ਉੱਚ-ਗੁਣਵੱਤਾ ਵਾਲੀਆਂ ਵਸਤੂਆਂ ਵਾਜਬ ਕੀਮਤਾਂ ‘ਤੇ ਪਿੰਡ ਵਿੱਚ ਹੀ ਉਪਲਬਧ ਹੋਣਗੀਆਂ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ। ਪਿੰਡ ਵਾਸੀਆਂ ਨੇ ਸੁਸਾਇਟੀ ਦੇ ਇਸ ਵਧੀਆ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਪਣਾ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸਰਪੰਚ ਪ੍ਰਿਤਪਾਲ ਸਿੰਘ,ਪ੍ਰਧਾਨ ਰਸ਼ਪਾਲ ਸਿੰਘ, ਵਾਈਸ ਪ੍ਰਧਾਨ ਜਗਦੀਪ ਸਿੰਘ, ਹਰਕਮਲਜੀਤ ਸਿੰਘ,ਰਜਿੰਦਰ ਸਿੰਘ, ਗੁਰਨਾਮ ਸਿੰਘ, ਪ੍ਰਥੀਪਾਲ ਸਿੰਘ, ਸਤਪਾਲ ਸਿੰਘ, ਬਲਵੀਰ ਚੰਦ, ਨਜੀਰ ਦਾਸ, ਮਨਜਿੰਦਰ ਕੌਰ ਬਲਜਿੰਦਰ ਕੌਰ, ਸਕੱਤਰ ਜਸਪਾਲ ਸਿੰਘ, ਆਡਿਟ ਇੰਸਪੈਕਟਰ ਸੁਮੀਤ ਕੰਡਾ, ਇੰਸਪੈਕਟਰ ਬਲਦੀਪ ਸਿੰਘ, ਸੇਲ ਮੈਨ ਸੰਦੀਪ ਸਿੰਘ, ਸੇਵਾਦਾਰ ਸੁਦੇਸ਼ ਕੁਮਾਰ ਸਮੂਹ ਮੈਂਬਰ ਸਮੇਤ ਪਿੰਡ ਵਾਸੀ ਹਾਜ਼ਰ ਹੋਏ।
ਪਿਛਲੀ ਖ਼ਬਰ ਕੁੰਵਰਪ੍ਰੀਤ ਸਿੰਘ ਦੀ ਨਿਆਗਰਾ (ਕੈਨੇਡਾ) ਵਿੱਚ ਪੀਸ ਅਫਸਰ ਵਜੋਂ ਨਿਯੁਕਤੀ ਅਗਲੀ ਖ਼ਬਰ ਕਰਤਾਰਪੁਰ ਦੇ ਮੰਦਰਾਂ ’ਚ ਸੰਗਤਾਂ ਬੜੀ ਧੂਮਧਾਮ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।