ਸਿੱਖ ਨੌਜਵਾਨ ਮੋਹਨਜੀਤ ਸਿੰਘ ’ਤੇ ਹੋਇਆ ਅਣਮਨੁੱਖੀ ਤਸ਼ੱਦਦ ਸ਼ਰਮਸਾਰ ਕਰਨ ਵਾਲਾ-ਸਿੱਖ ਤਾਲਮੇਲ ਕਮੇਟੀ
ਜਲੰਧਰ, 5 ਸਤੰਬਰ (ਜਤਿੰਦਰ ਪੰਮੀ)-ਪਿੰਡ ਸ਼ੇਰੋਂ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਦੌਰਾਨ ਇਕ ਸਿੱਖ ਨੌਜਵਾਨ ਮੋਹਨਜੀਤ ਸਿੰਘ ਵਲੋਂ ਕਾਲਾ ਝੰਡਾ ਦਿਖਾਉਣ ਉਤੇ ਪੰਜਾਬ ਪੁਲਿਸ ਦੁਆਰਾ ਉਸ ਉੱਤੇ ਕੀਤੇ ਅਣਮਨੁੱਖੀ ਤਸ਼ੱਦਦ ਨੇ ਸਮੁੱਚੇ ਸਭਿਅਕ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਹ ਪ੍ਰਗਟਾਵਾ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿਟੀ, ਗੁਰਦੀਪ ਸਿੰਘ ਨੇ ਇਥੇ ਜਾਰੀ ਸਾਂਝੇ ਬਿਆਨ ਵਿੱਚ ਕੀਤਾ।
ਜਲੰਧਰ, 5 ਸਤੰਬਰ (ਜਤਿੰਦਰ ਪੰਮੀ)-ਪਿੰਡ ਸ਼ੇਰੋਂ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਦੌਰਾਨ ਇਕ ਸਿੱਖ ਨੌਜਵਾਨ ਮੋਹਨਜੀਤ ਸਿੰਘ ਵਲੋਂ ਕਾਲਾ ਝੰਡਾ ਦਿਖਾਉਣ ਉਤੇ ਪੰਜਾਬ ਪੁਲਿਸ ਦੁਆਰਾ ਉਸ ਉੱਤੇ ਕੀਤੇ ਅਣਮਨੁੱਖੀ ਤਸ਼ੱਦਦ ਨੇ ਸਮੁੱਚੇ ਸਭਿਅਕ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਹ ਪ੍ਰਗਟਾਵਾ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿਟੀ, ਗੁਰਦੀਪ ਸਿੰਘ ਨੇ ਇਥੇ ਜਾਰੀ ਸਾਂਝੇ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਹੈ ਕਿ ਮੋਹਨਜੀਤ ਸਿੰਘ ਵਲੋ ਦਿੱਤੇ ਗਏ ਬਿਆਨ ਮੁਤਾਬਕ ਜਿਸ ਭਿਆਨਕ ਤਰੀਕੇ ਨਾਲ ਉਸ ’ਤੇ ਜ਼ੁਲਮ ਢਾਹਿਆ ਗਿਆ ਹੈ ਉਹ ਕਿਸੇ ਤਰ੍ਹਾ ਵੀ ਜੰਗਲ ਰਾਜ ਤੋਂ ਘਟ ਨਹੀ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਤੁਸੀਂ ਸਰਕਾਰ ਵਿਰੁੱਧ ਬੋਲਣ ਵਾਲੀ ਹਰ ਆਵਾਜ਼ ਬੰਦ ਨਹੀਂ ਕਰਾ ਸਕਦੇ। ਉਨ੍ਹਾਂ ਮੰਗ ਕੀਤਿ ਜਿਹੜੇ ਜਿਹੜੇ ਪੁਲੀਸ ਵਾਲੇ ਕੁੱਟਮਾਰ ਦੇ ਦੋਸ਼ੀ ਹਨ, ਉਨ੍ਹਾਂ ਨੂੰ ਤੁਰੰਤ ਨੌਕਰੀ ਤੋਂ ਫ਼ਾਰਗ਼ ਕਰਕੇ ਗ੍ਰਿਫਤਾਰ ਕੀਤਾ ਜਾਵੇ। ਉਕਤ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਇਸ ਘਟਨਾ ਦਾ ਨੋਟਿਸ ਲੈਣਾ ਚਾਹੀਦਾ ਹੈ।