06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਆਪਣਿਆਂ ਦੇ ਵਿਛੋੜੇ ਦਾ ਦੁੱਖ ਸੋਨਾ ਪੁਰੇਵਾਲ ਨੇ ਆਪਣੇ ਗੀਤ ਰਾਹੀਂ ਬੜੇ ਸੁਹਜ ਢੰਗ ਨਾਲ ਪੇਸ਼ ਕੀਤਾ-ਮਾਣਕ

ਜਲੰਧਰ, 5 ਸਤੰਬਰ (ਜਤਿੰਦਰ ਪੰਮੀ)-ਆਪਣਿਆਂ ਖਾਸ ਕਰਕੇ ਪੁੱਤਰ ਤੇ ਜੀਵਨ ਸਾਥਣ ਦੇ ਸਦੀਵੀ ਵਿਛੋੜੇ ਦਾ ਦੁੱਖ ਕਿਸੇ ਵੀ ਇਨਸਾਨ ਲਈ ਕੀ ਹੁੰਦਾ ਹੈ, ਉਸ ਨੂੰ ਗਾਇਕ ਸੋਨਾ ਪੁਰੇਵਾਲ ਨੇ ਆਪਣੇ ਨਵੇਂ ਗੀਤ ‘ਵਿਛੋੜਾ’ ਰਾਹੀਂ ਬਹੁਤ ਹੀ ਸੋਹਜ ਢੰਗ ਨਾਲ ਪੇਸ਼ ਕੀਤਾ। ਇਹ ਪ੍ਰਗਟਾਵਾ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਪ੍ਰੈੱਸ ਕਲੱਬ ’ਚ ਲੋਕ ਮੰਚ ਪੰਜਾਬ ਵਲੋਂ ਗਾਇਕ, ਗੀਤਕਾਰ ਤੇ ਪੱਤਰਕਾਰ ਸੋਨਾ ਪੁਰੇਵਾਲ ਦੇ ਗੀਤ ‘ਵਿਛੋੜਾ’ ਦੇ ਕਰਵਾਏ ਗਏ ਰਿਲੀਜ਼ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 06-09-2026
ਜਲੰਧਰ, 5 ਸਤੰਬਰ (ਜਤਿੰਦਰ ਪੰਮੀ)-ਆਪਣਿਆਂ ਖਾਸ ਕਰਕੇ ਪੁੱਤਰ ਤੇ ਜੀਵਨ ਸਾਥਣ ਦੇ ਸਦੀਵੀ ਵਿਛੋੜੇ ਦਾ ਦੁੱਖ ਕਿਸੇ ਵੀ ਇਨਸਾਨ ਲਈ ਕੀ ਹੁੰਦਾ ਹੈ, ਉਸ ਨੂੰ ਗਾਇਕ ਸੋਨਾ ਪੁਰੇਵਾਲ ਨੇ ਆਪਣੇ ਨਵੇਂ ਗੀਤ ‘ਵਿਛੋੜਾ’ ਰਾਹੀਂ ਬਹੁਤ ਹੀ ਸੋਹਜ ਢੰਗ ਨਾਲ ਪੇਸ਼ ਕੀਤਾ। ਇਹ ਪ੍ਰਗਟਾਵਾ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਪ੍ਰੈੱਸ ਕਲੱਬ ’ਚ ਲੋਕ ਮੰਚ ਪੰਜਾਬ ਵਲੋਂ ਗਾਇਕ, ਗੀਤਕਾਰ ਤੇ ਪੱਤਰਕਾਰ ਸੋਨਾ ਪੁਰੇਵਾਲ ਦੇ ਗੀਤ ‘ਵਿਛੋੜਾ’ ਦੇ ਕਰਵਾਏ ਗਏ ਰਿਲੀਜ਼ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਕੁਲਦੀਪ ਸਿੰਘ ਬੇਦੀ ਤੇ ਰਾਕੇਸ਼ ਸ਼ਾਂਤੀਦੂਤ ਨੇ ਵੀ ਗਾਇਕ ਨੂੰ ਉਸ ਦੇ ਨਵੇਂ ਗੀਤ ’ਤੇ ਵਧਾਈ ਦਿੱਤੀ । ਦੂਰਦਰਸ਼ਨ ਦੇ ਸੇਵਾਮੁਕਤ ਖਬਰਨਵੀਸ ਰਮਨ ਕੁਮਾਰ ਨੇ ਕਿਹਾ ਕਿ ਸੋਨਾ ਪੁਰੇਵਾਲ ਦਾ ਇਹ ਗੀਤ ਉਸ ਦੇ ਅੰਦਰਲੀ ਚੀਸ ਨੂੰ ਬਿਆਨ ਕਰਦਾ ਹੈ । ਲੇਖਕ ਤੇ ਲੋਕ ਮੰਚ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਇਸ ਗੀਤ ਦੇ ਨਿਰਮਾਤਾ-ਨਿਰਦੇਸ਼ਕ ਹਨ, ਨੇ ਕਿਹਾ ਕਿ ਇਸ ਗੀਤ ਦਾ ਸੰਗੀਤ ਸੁਖਜਿੰਦਰ ਸਿੰਘ ਨੇ ਦਿੱਤਾ ਹੈ ਅਤੇ ਗੀਤ ਦਾ ਫਿਲਮਾਂਕਣ ਡਾ. ਭਰਤ ਗੁਪਤਾ ਦੇ ਸਪਰਸ਼ ਹਸਪਤਾਲ ’ਚ ਕੀਤਾ ਗਿਆ ਹੈ। ਅਖੀਰ ਵਿਚ ਗਾਇਕ ਸੋਨਾ ਪੁਰੇਵਾਲ ਨੇ ਆਪਣੀ ਪਤਨੀ ਰਾਜਵਿੰਦਰ ਕੌਰ ਦੀ ਯਾਦ ’ਚ ਗਾਏ ਗਏ ਇਸ ਗੀਤ ਦੇ ਬੋਲਾਂ ਤੇ ਵੀਡੀਓ ਫਿਲਮਾਂਕਣ ਵਿਚ ਸਹਿਯੋਗ ਦੇਣ ਲਈ ਡਾ. ਲਖਵਿੰਦਰ ਸਿੰਘ ਜੌਹਲ, ਡਾ. ਭਾਰਤ ਗੁਪਤਾ, ਗਾਇਕ ਕੇ. ਐੱਸ. ਮੱਖਣ ਅਤੇ ਰਿਲੀਜ਼ ਕਰਨ ’ਚ ਪੁੱਜੀਆਂ ਅਹਿਮ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਰਸਾ ਵਿਹਾਰ ਦੇ ਜਨਰਲ ਸਕੱਤਰ ਸੰਗਤ ਰਾਮ, ਸੇਵਾਮੁਕਤ ਅੰਬੈਸਡਰ ਰਮੇਸ਼ ਚੰਦਰ, ਗਾਇਕ ਦਲਵਿੰਦਰ ਦਿਆਲਪੁਰੀ, ਆਤਮਪ੍ਰਕਾਸ਼ ਬਬਲੂ, ਸੋਹਨ ਕੁਮਾਰ, ਸੁਖਰਾਜ ਸ਼ੰਕਰ, ਗੌਤਮ ਸ਼ੰਕਰ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਅਮਿਤ ਭਗਤ ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ. ਵਿੰਗ ਦੇ ਵਾਰਡ ਨੰਬਰ 61 ਦੇ ਇੰਚਾਰਜ ਨਿਯੁਕਤ ਅਗਲੀ ਖ਼ਬਰ ਵਰਲਡ ਸਕੂਲ ਗੇਮਜ਼ ਲਈ ਭਾਰਤੀ ਤਾਇਕਵਾਂਡੋ ਟੀਮ ਦੇ ਚੋਣ ਟ੍ਰਾਇਲਾਂ ’ਚ ਪੰਜਾਬ ਦੇ 5 ਖਿਡਾਰੀ ਲੈਣਗੇ ਹਿੱਸਾ ਜਲੰਧਰ ਦੇ ਨਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।