07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪਿੰਡ ਫੋਲੜੀਵਾਲ ਵਿਖੇ ਮਦਰ ਟੈਰੇਸਾ ਦੀ ਯਾਦ ’ਚ ਸਮਾਗਮ-ਪ੍ਰਮੁੱਖ ਸ਼ਖਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਜਲੰਧਰ, 5 ਸਤੰਬਰ (ਜਸਪਾਲ ਸਿੰਘ)-ਪਿੰਡ ਫੋਲੜੀਵਾਲ ਵਿਖੇ ਮਦਰ ਟੈਰੇਸਾ ਦਾ 29ਵਾਂ ਸ਼ਰਧਾਂਜਲੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਉਚੇਚੇ ਤੌਰ ’ਤੇ ਸ਼ਾਮਿਲ ਹੋਏ ਫਾਦਰ ਮਾਈਕਲ ਐਨੀ ਨੇ ਸੰਤ ਮਦਰ ਟੈਰੇਸਾ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਪਵਿੱਤਰ ਬਾਈਬਲ ਵਿੱਚੋਂ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸੰਤ ਮਦਰ ਟੈਰੇਸਾ ਨੇ ਸਾਰੀ ਜ਼ਿੰਦਗੀ ਦੁਖੀ ਮਾਨਵਤਾ ਦੀ ਸੇਵਾ ਕਰਕੇ ਦੁਨੀਆਂ ਨੂੰ ਸੇਵਾ ਦਾ ਅਜਿਹਾ ਮਾਰਗ ਦਿਖਾਇਆ ਹੈ, ਜਿਸ ’ਤੇ ਚੱਲ ਕੇ ਇਨਸਾਨ ਆਪਣਾ ਜੀਵਨ ਸਫਲ ਬਣਾ ਸਕਦਾ ਹੈ।

ਅਜੀਤ ਡੈਸਕ 06-09-2026
ਜਲੰਧਰ, 5 ਸਤੰਬਰ (ਜਸਪਾਲ ਸਿੰਘ)-ਪਿੰਡ ਫੋਲੜੀਵਾਲ ਵਿਖੇ ਮਦਰ ਟੈਰੇਸਾ ਦਾ 29ਵਾਂ ਸ਼ਰਧਾਂਜਲੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਉਚੇਚੇ ਤੌਰ ’ਤੇ ਸ਼ਾਮਿਲ ਹੋਏ ਫਾਦਰ ਮਾਈਕਲ ਐਨੀ ਨੇ ਸੰਤ ਮਦਰ ਟੈਰੇਸਾ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਪਵਿੱਤਰ ਬਾਈਬਲ ਵਿੱਚੋਂ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸੰਤ ਮਦਰ ਟੈਰੇਸਾ ਨੇ ਸਾਰੀ ਜ਼ਿੰਦਗੀ ਦੁਖੀ ਮਾਨਵਤਾ ਦੀ ਸੇਵਾ ਕਰਕੇ ਦੁਨੀਆਂ ਨੂੰ ਸੇਵਾ ਦਾ ਅਜਿਹਾ ਮਾਰਗ ਦਿਖਾਇਆ ਹੈ, ਜਿਸ ’ਤੇ ਚੱਲ ਕੇ ਇਨਸਾਨ ਆਪਣਾ ਜੀਵਨ ਸਫਲ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਦਰ ਟੈਰੇਸਾ ਨੇ ਬਿਨਾਂ ਭੇਦ-ਭਾਵ ਦੇ ਦੀਨ ਦੁਖੀਆਂ ਦੀ ਸੇਵਾ ਕੀਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ। ਉਨ੍ਹਾਂ ਦੀ ਸਮੁੱਚੀ ਮਾਨਵਤਾ ਨੂੰ ਵੱਡੀ ਦੇਣ ਹੈ ਤੇ ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਪਾਸਟਰ ਵਿਲੀਅਮ ਮੱਲ ਅਤੇ ਪਾਸਟਰ ਸਟੀਫਨ ਨੇ ਪ੍ਰਾਰਥਨਾਵਾਂ ਕੀਤੀਆਂ ਤੇ ਮਦਰ ਟੈਰੇਸਾ ਦੇ ਕੰਮਾਂ ਨੂੰ ਯਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਸੂਰਜ ਮਸੀਹ ਨੇ ਵੀ ਮਦਰ ਟੈਰੇਸਾ ਵਲੋਂ ਦੁਖੀ ਮਾਨਵਤਾ ਦੀ ਸੇਵਾ ’ਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਲੋੜ ਉਨ੍ਹਾਂ ਵਲੋਂ ਦਰਸਾਏ ਮਾਰਗ ’ਤੇ ਚੱਲ ਕੇ ਜੀਵਨ ਨੂੰ ਸਫਲ ਬਣਾਉਣ ਦੀ ਹੈ। ਇਸ ਮੌਕੇ ਹਲਕਾ ਵਿਧਾਇਕ ਪ੍ਰਗਟ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਚੇਅਰਮੈਨ ਪੰਜਾਬ ਐਗਰੋ ਮੰਗਲ ਸਿੰਘ ਬਾਸੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਵੀ ਮਦਰ ਟੈਰੇਸਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸਾਬਕਾ ਸਰਪੰਚ ਨਥੈਨੀਅਲ ਜੀਤਾ, ਕਾਂਗਰਸੀ ਲੀਡਰ ਰਵੀ ਮਸੀਹ, ਸੈਂਟ ਜੋਸਫ ਸਕੂਲ ਦੇ ਪ੍ਰਿੰਸੀਪਲ ਸਿਸਟਰ ਪੋਲੀਨ, ਸਿਸਟਰ ਪ੍ਰੇਮਾ ਤੇ ਬਾਬੂ ਪਲੂਸ ਨੇ ਵੀ ਮੋਮਬੱਤੀਆਂ ਜਲਾ ਕੇ ਮਦਰ ਟੈਰੇਸਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਲਾਰੈਂਸ ਮਸੀਹ, ਬਸ਼ੀਰਾ, ਜੋਰਜ, ਰੀਨਾ, ਮਲੂਕਾ, ਰਮਾ, ਸੰਦੀਪ, ਇੰਦਰਜੀਤ, ਪਰਵੀਨ, ਸੁਮਨ, ਸਾਬਕਾ ਬਲਾਕ ਸੰਮਤੀ ਮੈਂਬਰ ਫਰੀਡਾ ਵਿਲਸਨ, ਸਿਨੋਬੀਆ, ਮੁਸਕਾਨ ਤੇ ਸਾਗਰ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਭਾਜਪਾ ਆਗੂ ਬਰਾੜ ਨੇ ਅਧਿਆਪਕ ਵਰਗ ਨਾਲ ਵਿਸ਼ਵਾਸਘਾਤ ਕਰਨ ਦੇ ਲਗਾਏ ਦੋਸ਼ ਅਗਲੀ ਖ਼ਬਰ ਜਲੰਧਰ ’ਚ ਪੰਜਾਬ ਸਕੂਲ ਖੇਡਾਂ ਦਾ ਰਾਜ ਪੱਧਰੀ ਖੇਡ ਮੇਲਾ 15 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।